Tuesday, September 29, 2026

ਓਵਰ ਸਪੀਡ ਵਾਹਨਾਂ ਤੇ ਕੱਸਿਆ ਸਿਕੰਜਾ

User comments
User comments
User comments
User comments

ਅੰਮ੍ਰਿਤਸਰ, 14 ਜੂਨ (ਗੁਰਚਰਨ ਸਿੰਘ) – ਟਰੈਫਿਕ ਪੁਲਿਸ ਵਿਚ ਤਾਇਨਾਤ ਏ.ਐੱਸ.ਆਈ. ਸਤਨਾਮ ਸਿੰਘ ਵੱਲੌ ਆਪਣੀ ਪੂਰੀ ਟੀਮ ਨਾਲ ਐਲੀਵੇਟਿਡ ਰੋਡ ਉੱਪਰ ਨਾਕਾ ਲਗਾ ਕੇ ਸਪੀਡ ਟਰੇਸਿੰਗ ਗੰਨ ਨਾਲ ਵਾਹਨਾਂ ਦੀ ਸਪੀਡ ਚੈੱਕ ਕਰਕੇ ਓਵਰ ਸਪੀਡ ਵਾਹਨਾਂ ਦੇ ਚਲਾਨ ਕੱਟੇ  ਗਏ। ਏ.ਐੱਸ.ਆਈ.ਸਤਨਾਮ ਸਿੰਘ ਨੇ ਦੱਸਿਆ ਕਿ ਐਲੀਵੇਟਿਡ ਰੋਡ ਉਪਰ ਵਾਹਣ ਚਾਲਕ ਬਹੁਤ ਤੇਜ ਰਫਤਰ ਨਾਲ ਗੱਡੀਆਂ ਚਲਾਉਂਦੇ ਹਨ ਅਤੇ ਇਸ ਕਰਕੇ ਦੁਰਘਟਨਾਵਾਂ ਦਾ ਹਮੇਸ਼ਾਂ ਖਤਰਾ ਬਣਿਆ ਰਹਿੰਦਾ ਹੈ।ਇਸ ਲਈ ਸਪੀਡ ਟਰੇਸਿੰਗ ਗੰਨ ਨਾਲ ਓਵਰ ਸਪੀਡ ਚੈਕ ਕਰਨ ਲਈ ਨਾਕੇ ਤੋ 200 ਮੀਟਰ ਦੀ ਦੂਰੀ ‘ਤੇ ਖੜੇ ਹੌਲਦਾਰ ਵੱਲੋਂ ਸਪੀਡ ਟਰੇਸਿੰਗ ਗੰਨ ਨਾਲ ਵਾਹਨਾਂ ਦੀ ਸਪੀਡ ਚੈੱਕ ਕੀਤੀ ਜਾਂਦੀ ਹੈ ਅਤੇ ਓਵਰ ਸਪੀਡ ਵਾਲੇ ਵਾਹਨਾਂ ਦੀ ਜਾਣਕਾਰੀ ਵਾਇਰਲੈੱਸ ਰਾਹੀ ਨਾਕੇ ਤੇ ਦਿੱਤੀ ਜਾਂਦੀ ਹੈ। ਇਸ ਤਰਾਂ ਤੇਜ ਰਫਤਾਰ ਵਾਹਣਾ ਦੇ ਚਲਾਣ ਕੱਟੇ ਜਾਂਦੇ ਹਨ । ਉਹਨਾ ਕਿਹਾ ਕੀ ਐਲੀਵੇਟਿਡ ਰੋਡ ‘ਤੇ ਨਿਰਧਾਰਿਤ ਸਪੀਡ 55 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਤੋ ਉੱਪਰ ਚੱਲਣ ਵਾਲੇ ਵਾਹਨਾਂ ਨੂੰ ਕਿਸੇ ਵੀ ਸੁਰਤ ਵਿਚ ਬਖ਼ਸ਼ਿਆ ਨਹੀਂ ਜਾਵੇਗਾ ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply