Wednesday, March 18, 2026

ਮਜੀਠੀਆ ਤੇ ਮੌਨੂੰ ਦੀ ਬਦੌਲਤ ਧੱਕਾ ਕਲੌਨੀ ਕਾਰਪੌਰੇਸ਼ਨ ਹਵਾਲੇ – 522 ਕੁਆਟਰਾਂ ਦੇ ਪਾਣੀ ਤੇ ਸੀਵਰੇਜ ਬਿੱਲ ਮੁਆਫ

PPN1406201508

ਛੇਹਰਟਾ, 14 ਜੂਨ (ਪ.ਪ) – ਪਾਣੀ ਤੇ ਸੀਵਰੇਜ ਦੇ ਬਿੱਲਾਂ ਦੀ ਸੱਮਸਿਅ ਨਾਲ ਜੂਝ ਰਹੇ ਵਿਧਾਨ ਸਭਾ ਹਲਕਾ ਪੱਛਮੀ ਦੀ ਵਾਰਡ ਨੰਬਰ ੨ ਦੇ ਇਲਾਕੇ ਧੱਕਾ ਕਲੌਨੀ ਦੇ ੫੨੨ ਕੁਆਟਰਾਂ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਜਦ ਕੌਂਸਲਰ ਨਗਵੰਤ ਕੌਰ ਤੇ ਐਡਵੌਕੇਟ ਕਿਰਨਪ੍ਰੀਤ ਸਿੰਘ ਮੋਨੂੰ ਨੇ ਨਗਰ ਨਿਗਮ ਹਾਊਸ ਵਿਚੋਂ ਪਾਸ ਕਰਵਾ ਕੇ ਪੰਜਾਬ ਸਰਕਾਰ ਨੂੰ ਭੇਜਿਆ ਮਤਾ ਮਨਜੂਰ ਹੋਣ ਨਾਲ ਪ੍ਰਵਾਨਗੀ ਪੱਤਰ ਦੀ ਚਿੱਠੀ ਬੀਤੇ ਦਿਨੀ ਇਲਾਕਾ ਕੌਂਸਲਰ ਤੇ ਕਮਿਸ਼ਨਰ ਨਗਰ ਨਿਗਮ ਨੂੰ ਮਿਲ ਗਈ।ਪ੍ਰਾਪਤ ਪੱਤਰ ਅਨੁਸਾਰ ਇਹ ਕਲੌਨੀ ਨਗਰ ਨਿਗਮ ਨੇ ਪਬਲਿਕ ਹੈਲਥ ਵਿਭਾਗ ਕੋਲੌਂ ਆਪਣੇ ਅਧੀਨ ਲੈ ਲਈ ਹੈ।
ਇਲਾਕਾ ਨਿਵਾਸੀਆਂ ਦੇ ਭਾਰੀ ਇੱਕਠ ਨੂੰ ਇਸ ਦੀ ਜਾਣਕਾਰੀ ਦਿੰਦਿਆਂ ਸ੍ਰੀ ਮੋਨੂੰ ਨੇ ਦੱਸਿਆ ਕਿ ਜੋ ਕੰਮ ਕਈ ਸਾਲਾਂ ਤੋਂ ਰਾਜ ਕਰਨ ਵਾਲੀ ਕਾਂਗਰਸ ਸਰਕਾਰ ਤੇ ਇਸ ਇਲਾਕੇ ਤੌਂ ਜਿੱਤਿਆ ਉਨਾਂ ਦਾ ਮੇਅਰ ਵੀ ਨਹੀ ਕਰਵਾ ਸਕਿਆ, ਉਹ ਕੰੰਮ ਮਾਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ ਦੀ ਬਦੌਲਤ ਇਸ ਵਾਰਡ ਦੇ ਅਕਾਲੀ ਕੌਂਸਲਰ ਨਗਵੰਤ ਕੌਰ ਦੇ ਯਤਨਾਂ ਨਾਲ ਪੂਰਾ ਹੋ ਗਿਆ ਹੈ ਅਤੇ ਵਾਰਡ ਵਿਚ ਪੈਂਦੇ ੫ ਮਰਲੇ ਤੋਂ ਘੱਟ ਰਕਬੇ ਅਧੀਨ ਆਉਣ ਵਾਲੇ ਧੱਕਾ ਕਲੌਨੀ ਦੇ ੫੨੨ ਕੁਆਟਰ ਜਿਨਾਂ ਦੀ ਅਬਾਦੀ ੩੦੦੦ ਕਰੀਬ ਹੈ ਦੇ ਪਾਣੀ ਤੇ ਸੀਵਰੇਜ ਦੇ ਬਿੱਲ ਪੰਜਾਬ ਸਰਕਾਰ ਦੀ ਹਦਾਇਤ ਅਨੁਸਾਰ ਨੂੰ ਮੁਆਫ ਕਰਵਾ ਦਿੱਤੇ ਗਏ ਹਨ।ਇਸ ਮੌਕੇ ਨਿਗਮ  ਐਕਸੀਅਨ ਅਨੁਰਾਗ ਮਹਾਜਨ, ਐਸਡੀਓ ਨਰੇਸ਼ ਕੁਮਾਰ, ਪਬਲਿਕ ਹੈਲਥ ਐਕਸੀਅਨ ਨਰਿੰਦਰ ਸਿੰਘ, ਐਸਡੀਓ ਭੁਪਿੰਦਰ ਸਿੰਘ, ਜੇਈ ਗੁਰਨਾਮ ਸਿੰਘ, ਵਾਰਡ ਪ੍ਰਧਾਨ ਮਨਿੰਦਰ ਸੰਧੂ, ਨਰਮਿੰਦਰ ਗਿੱਲ, ਲਖਬੀਰ ਸਿੰਘ ਆਦਿ ਮੌਜੂਦ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply