
ਛੇਹਰਟਾ, 14 ਜੂਨ (ਪ.ਪ) – ਰੇਲਵੇ ਫਾਟਕ ਸਥਿਤ ਸ਼ਿਵ ਮੰਦਿਰ ਵਿਖੇ ਪੰਡਿਤ ਰਿਸ਼ੀ ਭਾਰਦਵਾਜ ਦੀ ਦੇਖ ਰੇਖ ਹੇਂਠ ਤਿੰਨ ਦਿਨਾਂ ਧਾਰਮਿਕ ਸਮਾਗਮ ਸ਼ੁਰੂ ਹੋ ਗਿਆ। ਪ੍ਰੌਗਰਾਮ ਦੀ ਸ਼ੁਰੂਆਤ ਮਾਤਾ ਆਰਤੀ ਦੇਵਾ ਤੇ ਨਾੱਰਥ ਈਸਟ ਸੰਪਰਕ ਸੈਲ ਬੀਜੇਪੀ ਦੇ ਜਿਲਾ ਪ੍ਰਧਾਨ ਦਰਸ਼ਨ ਲਾਲ ਹਜੂਰੀ ਨੇ ਜੋਤੀ ਜਲਾ ਕੇ ਕੀਤੀ।ਇਸ ਅਵਸਰ ‘ਤੇ ਮਾਤਾ ਆਰਤੀ ਦੇਵਾ ਨੇ ਸੰਗਤਾਂ ਨੂੰ ਪ੍ਰਵਚਨ ਸੁਣਾ ਕੇ ਨਿਹਾਲ ਕੀਤਾ।ਮੰਦਿਰ ਕਮੇਟੀ ਵਲੋਂ ਮਾਤਾ ਆਰਤੀ ਦੇਵਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਹਰਭਜਨ ਸਿੰਘ, ਤਿਲਕ ਰਾਜ, ਬਿੱਟੂ ਮਹਾਜਨ, ਮੈਡਮ ਸੁਨੇਨਾ, ਪੁਸ਼ਪਾ ਰਾਣੀ, ਮੀਨਾ ਮਾਤਾ, ਉਰਮਲਾ ਰਾਣੀ, ਬਿਮਲਾ ਰਾਣੀ ਆਦਿ ਹਾਜਰ ਸਨ।ਅਤੁੱਟ ਲੰਗਰ ਵੀ ਵਰਤਾਇਆ ਗਿਆ।
Punjab Post Daily Online Newspaper & Print Media