Wednesday, September 30, 2026

ਸੁਵਿਧਾ ਕੇਂਦਰ ਵਿਖੇ ਲੋਕਾਂ ਦੀ ਸਹੂਲਤ ਵਾਸਤੇ ਸ਼ੁਰੂ ਕੀਤਾ ਜਾ ਰਿਹਾ ਹੈ ਸਹਾਇਤਾ ਕਾਊਂਟਰ

DC Sukhwinder Singh Pathankot

ਪਠਾਨਕੋਟ, 14 ਜੂਨ (ਪ.ਪ) – ਸੁਵਿਧਾ ਕੇਂਦਰ ਪਠਾਨਕੋਟ ਵਿਖੇ ਲੋਕਾਂ ਦੀ ਸਹੂਲਤ ਵਾਸਤੇ ਸਹਾਇਤਾ ਕਾਊਂਟਰ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਕਮ ਚੇਅਰਮੈਨ ਸੁਖਮਨੀ ਸੁਸਾਇਟੀ ਫਾਰ ਸਿਟੀਜ਼ਨਸ ਸਰਵਿਸਿਸ ਪਠਾਨਕੋਟ ਨੇ ਦਿੰਦਿਆ ਦੱਸਿਆ ਕਿ ਇਸ ਫਸੀਲੀਟੇਸ਼ਨ ਕਾਊਂਟਰ ਵਿੱਚ ਤਿੰਨ ਅਸਾਮੀਆਂ ਠੇਕੇ ‘ਤੇ ਭਰੀਆਂ ਜਾ ਰਹੀਆਂ ਹਨ। ਜਿਸ ਵਿੱਚ ਦੋ ਰਿਸੈਪਸ਼ਨਿਸਟ ਕਮ ਹੈਲਪ ਡੈਕਸ ਅਪਰੇਟਰ ਅਤੇ ਇੱਕ ਸੇਵਾਦਾਰ ਦੀ ਅਸਾਮੀ ਦੀ ਭਰਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਅਸਾਮੀਆਂ ਲਈ ਵਾਕ ਇੰਨ ਇੰਟਰਵਿਊ 22 ਜੂਨ, 2015 ਨੂੰ ਸਵੇਰੇ 11:30 ਵਜੇ ਵਧੀਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਪਠਾਨਕੋਟ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਸੇ ਸਥਾਨ ‘ਤੇ ਸਵੇਰੇ 9:00 ਵਜੇ ਤੋਂ 11:00 ਵਜੇ ਤੱਕ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਵਿਅਕਤੀ ਇਸ ਸਬੰਧੀ ਮੁਕੰਮਲ ਜਾਣਕਾਰੀ ਕਿਸੇ ਵੀ ਕੰਮ ਵਾਲੇ ਦਿਨ ਵਧੀਕ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਅਕਤੀਆਂ ਦੀ ਵਧੇਰੇ ਜਾਣਕਾਰੀ ਲਈ ਐਸ.ਡੀ.ਐਮ. ਦਫ਼ਤਰ ਪਠਾਨਕੋਟ, ਤਹਿਸੀਲ ਦਫ਼ਤਰ ਪਠਾਨਕੋਟ ਅਤੇ ਹੋਰ ਸਾਰੇ ਸਰਕਾਰੀ ਦਫ਼ਤਰ ਵਿੱਚ ਨੋਟਿਸ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਭਰਤੀ ਕੀਤੇ ਗਏ ਵਿਅਕਤੀ ਫਸੀਲੀਟੇਸ਼ਨ ਕਾਊਂਟਰ ‘ਤੇ ਸਰਕਾਰ ਦੇ ਪ੍ਰਮਾਣਿਤ ਰੇਟ ‘ਤੇ ਫਾਰਮ ਵੇਚਣਗੇ ਅਤੇ ਲੋਕਾਂ ਦੀ ਸਹੂਲਤ ਲਈ ਭਰਨਗੇ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply