ਅੰਮ੍ਰਿਤਸਰ, 15 ਜੂਨ (ਦੀਪ ਦਵਿੰਦਰ ਸਿੰਘ) – ਉੱਭਰਦੇ ਸ਼ਾਇਰ ਅਤੇ ਪੰਜਾਬੀ ਸਾਹਿਤ ਸਭਾ ਚੌਗਾਵਾਂ (ਰਜਿ:) ਅਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨਾ ਸਤਨਾਮ ਔਲਖ ਦੀ ਪਲੇਠੀ ਕਾਵਿ ਪੁਸਤਕ ‘ਮੇਰੇ ਪ੍ਰੀਤਮ ਜੀਓ’ ਵਿਰਸਾ ਵਿਹਾਰ ਦੇ ਸz. ਨਾਨਕ ਸਿੰਘ ਸੈਮੀਨਾਰ ਹਾਲ ਵਿੱਚ ਇਕ ਵਿਸ਼ੇਸ਼ ਸਮਾਰੋਹ ਦੌਰਾਨ ਲੋਕ ਅਰਪਣ ਕੀਤੀ ਗਈ। ਇਸ ਸਮਾਰੋਹ ਦੀ ਪ੍ਰਧਾਨਗੀ ਉੱਘੇ ਵਿਦਵਾਨ ਡਾ.ਦਇਆ, ਦੀਪ ਦਵਿੰਦਰ ਸਿੰਘ, ਮੁਖਤਾਰ ਗਿੱਲ, ਬਲਦੇਵ ਸਿੰਘ ਬੁੱਟਰ, ਮੁਖਤਾਰ ਸਿੰਘ ਮਾਹਵਾ ਅਤੇ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਾਂਝੇ ਰੂਪ ਵਿੱਚ ਕੀਤੀ।ਮੰਚ ਸੰਚਾਲਕ ਦੇ ਫਰਜ਼ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਵੱਲੋਂ ਬਾਖੂਬੀ ਨਿਭਾਏ ਗਏ।ਪੁਸਤਕ ਬਾਰੇ ਵਿਚਾਰ ਚਰਚਾ ਦਾ ਆਗਾਜ਼ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਡਾ. ਪ੍ਰਵੀਨ ਕੁਮਾਰ ਨੇ ਕਰਦਿਆਂ ਕਿਹਾ ਕਿ ਲੇਖਕ ਨੇ ਅਧਿਆਤਮਿਕਵਾਦ ਅਤੇ ਪ੍ਰਕਿਰਤੀ ਨਾਲ ਸਬੰਧਤ ਖੂਬਸੂਰਤ ਕਵਿਤਾਵਾਂ ਦੀ ਸਿਰਜਣਾ ਕੀਤੀ ਹੈ।
ਪ੍ਰਿੰ. ਗੁਰਬਾਜ ਸਿੰਘ ਤੋਲਾਨੰਗਲ ਨੇ ਕਿਹਾ ਕਿ ਲੇਖਕ ਨੇ ਸਾਹਿਤ ਵਿਚੋਂ ਅਲੋਪ ਹੋ ਰਹੇ ਸ਼ਬਦ ਦੀ ਵਰਤੋਂ ਕਲਾਤਮਿਕ ਢੰਗ ਨਾਲ ਕੀਤੀ ਹੈ।ਡਾ. ਦਰਿਆ ਨੇ ਕਿਹਾ ਕਿ ਜਿਸ ਤਰ੍ਹਾਂ ਚੰਗੀਆਂ ਸਾਹਿਤਕ ਪੁਸਤਕਾਂ ਆ ਰਹੀਆਂ ਨੇ ਉਹ ਪੰਜਾਬੀ ਸਾਹਿਤ ਲਈ ਸ਼ੁੱਭ ਸੁਗਨ ਹੈ। ਨਵੇਂ ਲੇਖਕਾਂ ਤੋਂ ਚੰਗੇ ਭਵਿੱਖ ਦੀ ਆਸ ਬਝੱਦੀ ਹੈ।ਉਨ੍ਹਾਂ ਕਿਹਾ ਸਾਡੇ ਸਭਿਆਚਾਰ ਨੂੰ ਸਾਂਭਣ ਦਾ ਕੰਮ ਸਾਹਿਤ ਕਰਦਾ ਹੈ।
ਇਸ ਮੌਕੇ ‘ਤੇ ਜਸਬੀਰ ਸਿੰਘ ਝਬਾਲ, ਉਸ ਪ੍ਰਕਾਸ਼ ਭਗਤ, ਸਵਰਾਜ ਸਿੰਘ ਸਿੰਧੂ, ਜਤਿੰਦਰ ਔਲਖ, ਗੁਰਿੰਦਰ ਸਿੰਘ ਅਟਾਰੀ, ਤਰਲੋਚਨ ਸਿੰਘ ਜੇ.ਈ, ਅਜੈ ਔਲਖ, ਮੱਖਣ ਭੈਣੀ ਵਾਲਾ ਸਾਹਿਬ ਸਿੰਘ ਸਤਨਾਮ ਸਿਧੂ ਫਰੀਦਕੋਟੀ, ਸਰਬਜੀਤ ਸੰਧੂ, ਸੰਦੀਪ ਬੱਲ, ਜਸਬੀਰ ਚੰਗਿਆੜਾ, ਅਸ਼ੋਕ ਸਾਹਿਲ, ਹਰੀ ਸਿੰਘ ਗਿੱਲ, ਜਗਤਾਰ ਗਿੱਲ, ਹਰਪਾਲ ਸਿੰਘ ਰਾਮ ਦੀਵਾਲੀ, ਗਿਆਨੀ ਪਿਆਰਾ ਸਿੰਘ ਜਾਚਕ, ਅਮਨਬੀਰ ਸਿੰਘ ਪ੍ਰਧਾਨ, ਡਾ. ਸੁਖਦੇਵ ਸਿੰਘ ਪਾਂਧੀ, ਸੰਤੋਖ ਸਿੰਘ ਰਾਹੀ, ਚਰਨਜੀਤ ਸਿੰਘ ਅਜਨਾਲਾ, ਡਾ. ਸ਼ਮਸ਼ੇਰ ਸਿੰਘ ਹੇਰ, ਵਰਿੰਦਰ ਕੌਰ ਪੰਨੂੰ ਆਦਿ ਹਸਤੀਆਂ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media