
ਅੰਮ੍ਰਿਤਸਰ, 16 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰਾਂ, ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਇਕ ਵਿਸ਼ੇਸ਼ ਬੈਠਕ ਆਪਨੇ ਕੈਂਪ ਦਫਤਰ ਵਿਖੇ ਪੀ.ਡਬਲਯੂ.ਡੀ ਅਤੇ ਬੀ.ਆਰ.ਟੀ.ਐਸ ਦੇ ਸੰਬੰਧਿਤ ਅਫਸਰਾਂ ਨਾਲ ਕੀਤੀ।ਸ਼੍ਰੀ ਅਨਿਲ ਜੋਸ਼ੀ ਨੇ ਅਫਸਰਾਂ ਨੂੰ ਹਦਇਤਾਂ ਦਿਤੀਆਂ ਕਿ ਬੀ.ਆਰ.ਟੀ.ਐਸ ਦੇ ਮਾਲ ਰੋਡ ਤੇ ਬਨਣ ਵਾਲੇ ਬੀ.ਆਰ.ਟੀ.ਐਸ ਦੇ ਟ੍ਰੈਕ ਤੇ ਹਰ 15 ਮੀਟਰ ਬਾਦ ਸਟ੍ਰੀਟ ਲਾਈਟ ਲਗਾਈ ਜਾਵੇ ਤਾਂ ਜੋ ਰਾਤ ਦੇ ਸਮੇਂ ਸ਼ਹਿਰ ਜਗਮਗਾਂਦਾ ਰਹੇ ਤੇ ਆਉਣ ਜਾਣ ਦੀ ਕੋਈ ਮੁਸ਼ਕਿਲ ਨਾ ਆਵੇ। ਬੀ.ਆਰ.ਟੀ.ਐਸ ਦੇ ਚੱਲਣ ਵਾਲੇ ਪੈਸੇਜ ਦੇ ਦੋਵਾ ਪਾਸੇ ਸੁੰਦਰ ਪੋਦੇ ਲਗਾਏ ਜਾਨ।ਇਸ ਤੋਂ ਇਲਾਵਾ ਮਾਲ ਰੋਡ ਤੇ ਸਾਰੀ ਸੜਕ ਦੇ ਦੋਵੇ ਪਾਸੇ ਘੱਟੋ ਘੱਟ 3 ਸਾਲ ਦੇ ਪਲੇ ਹੋਏ ਦਰੱਖਤ ਲਗਾਏ ਜਾਣ ਅਤੇ ਇਹਨਾਂ ਨੂੰ ਸੰਭਾਲਨ ਟ੍ਰੀ ਗਾਰਡਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਬਾਰਿਸ਼ ਦੇ ਪਾਨੀ ਦੀ ਨਿਕਾਸੀ ਸੁਚਾਰੂ ਢੰਗ ਨਾਲ ਹੋਵੇ ਇਸ ਦਾ ਪੁਖਤਾ ਇੰਤਜਾਮ ਕੀਤਾ ਜਾਵੇੈ ਇਸ ਲਈ ਰੋਡ ਸਾਈਡ ਦੀ ਥਾਂ ਥਾਂ ਤੇ ਚੈਂਬਰ ਅਤੇ ਰੋਡ ਗੂਲੀਆਂ ਬਣਾਈਆਂ ਜਾਨ। ਸ਼੍ਰੀ ਜੋਸ਼ੀ ਨੇ ਕਿਹਾ ਕਿ ਟ੍ਰੈਫਿਕ ਨੂੰ ਮੁੱਖ ਰੱਖਦਾ ਹੋਏ ਮਾਲ ਰੋਡ ਤੋਂ ਲੈਕੇ ਇੰਕਮ ਟੈਕਸ ਚੋਂਕ ਤਕ ਕੋਈ ਵੀ ਬੱਸ ਸਟੋਪੈਜ ਨਾ ਦਿੱਤਾ ਜਾਵੇ।
ਇਸ ਤੋਂ ਇਲਾਵਾ ਮਾਲ ਰੋਡ ਤੇ ਬੈਠਣ ਵਾਸਤੇ ਸੁੰਦਰ ਬੈਂਚਾਂ ਦਾ ਇੰਤਜਾਮ ਕੀਤਾ ਜਾਵੇ।ਉਹਨਾਂ ਪੀ.ਡਬਲਯੂ.ਡੀ ਦੇ ਅਧਿਕਾਰੀਆਂ ਨੂੰ ਫਤਿਹਗੜ ਚੂੜੀਆਂ ਰੋਡ ਦੀ ਪੂਲੀ ਦੀ ਫੋਰ ਲੈਨਿੰਗ ਦਾ ਕੰਮ ਅਤੇ ਟਾਈਲਾਂ ਲਗਾਉਣ ਦਾ ਕੰਮ ਜਲਦੀ ਤੋਂ ਜਲਦੀ ਮੋਕਾਉਣ ਲਈ ਕਿਹਾ ਤਾਂ ਜੋ ਸ਼ਹਿਰ ਵਾਸੀ ਸਰਕਾਰ ਦੁਆਰਾ ਕੀਤੀ ਵਿਕਾਸ ਕੰਮਾਂ ਦਾ ਅਨੰਦ ਮਾਨ ਸਕਣ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media