ਸੁਸਾਇਟੀ ਨੇ ਕਿਸ਼ੋਰ ਕੁਮਾਰ ਦੀਆਂ ਯਾਦਾਂ ਨੂੰ ਅੱਜ ਵੀ ਤਾਜਾ ਰਖਿਆ – ਅਨਿਲ ਜੋਸ਼ੀ

ਅੰਮ੍ਰਿਤਸਰ, 16 ਜੂਨ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਕਿਸ਼ੋਰ ਕੁਮਾਰ ਮੈਮੋਰੀਅਲ ਸੁਸਾਇਟੀ ਵਲੋਂ ਆਯੋਯਿਤ ਪ੍ਰੋਗ੍ਰਾਮ ਦੋਰਾਨ ਸੁਸਾਇਟੀ ਨੂੰ ਆਪਣੀ ਗ੍ਰਾਂਟ ਵਿਚੋ 1.50 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ।ਇਸ ਮੋਕੇ ਸ਼੍ਰੀ ਜੋਸ਼ੀ ਨੇ ਆਏ ਹੋਏ ਮਹਿਮਾਨਾਂ ਨੂੰ ਸੰਬੋਦਨ ਕਰਦਿਆਂ ਕਿਹਾ ਕਿ ਇਸ ਸੁਸਾਇਟੀ ਨੇ ਅੱਜ ਤੱਕ ਵੀ ਸ਼੍ਰੀ ਕਿਸ਼ੋਰ ਕੁਮਾਰ ਜੀ ਦੀਆਂ ਯਾਦਾਂ ਨੂੰ ਤਾਜਾ ਰਖਿਆ ਹੋਇਆ ਹੈ।ਉਹਨਾਂ ਕਿਹਾ ਕਿ ਇਨਸਾਨ ਦੀ ਜਿੰਦਗੀ ਵਿਚ ਗੀਤ ਦੀ ਇਕ ਵੱਖਰੀ ਹੀ ਥਾਂ ਹੈ ਅਤੇ ਇਸ ਦੇ ਨਾਲ ਮਨ ਨੂੰ ਸਕੂਨ ਸ਼ਾਂਤੀ ਮਿਲਦੀ ਹੈ। ਉਹਨਾਂ ਕਿਹਾ ਸੁਸਾਇਟੀ ਵਲੋਂ ਵੱਖ ਵੱਖ ਪ੍ਰੋਗਰਾਮਾਂ ਦੋਰਾਨ ਜੋ ਨਵੇਂ ਬੱਚਿਆਂ ਨੂੰ ਆਪਣੀ ਕਲਾ ਦਿਖਾਉਣ ਦਾ ਮੋਕਾ ਦਿੱਤਾ ਜਾਂਦਾ ਹੈ ਇਹ ਇਕ ਬਹੁਤ ਵੱਡੀ ਗੱਲ ਹੈ ਅਤੇ ਬੱਚਿਆਂ ਨੂੰ ਅੱਗੇ ਵੱਧਣ ਲਈ ਇਕ ਪਲੇਟਫਾਰਮ ਵੀ ਮਿਲਦਾ ਹੈ।ਕਈ ਕਲਾਕਾਰਾਂ ਨੇ ਗੀਤ ਗਾ ਕੇ ਮਹਿਮਾਨਾਂ ਦਾ ਮਨੋਰੰਜਨ ਕੀਤਾ ।
ਇਸ ਮੋਕੇ ਤੇ ਪ੍ਰਧਾਨ ਸ਼੍ਰੀ ਰਮਨ ਮਦਾਨ, ਮਿਠੂ ਮਦਾਨ, ਕੌਸਲਰ ਬਲਦੇਵ ਰਾਜ ਬੱਗਾ, ਸੰਦੀਪ ਖੋਸਲਾ, ਵਰਿੰਦਰ ਸ਼ਰਮਾ, ਪਿਆਰੇ ਲਾਲ ਕਪੂਰ, ਅਨਿਲ ਮਹਿਰਾ, ਨਵਲ ਮਹਾਜਨ, ਅਨੁਜ ਭੰਡਾਰੀ, ਰਾਕੇਸ਼ ਸ਼ਰਮਾ ਆਦਿ ਹਾਜਰ ਸਨ ।
Punjab Post Daily Online Newspaper & Print Media