ਕਾਂਗਰਸ ਨੇ ਸ਼ੁਰੂ ਕੀਤੀ ਲੋਕ ਸੰਪਰਕ ਲਹਿਰ

ਬਠਿੰਡਾ, 23 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕਾਂਗਰਸ ਦੇ ਸੂਬਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਅੱਜ ਬਠਿੰਡਾ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਦਾ ਹਰ ਵਰਗ ਅਕਾਲੀ ਭਾਜਪਾ ਸਰਕਾਰ ਦੀ ਨੀਤੀਆ ਤੋ ਨਾ ਖੁਸ਼ ਹੈ ਜਿਸ ਕਾਰਨ ਪੰਜਾਬ ਆਰਥਿਕ ਕੰਗਾਲੀ ਵੱਲ ਤੇਜੀ ਨਾਲ ਵੱਧ ਰਿਹਾ ਹੈ । ਪੰਜਾਬ ਸਰਕਾਰ ਦੀਆ ਇਹਨਾਂ ਲੋਕ ਮਾਰੂ ਨੀਤੀਆ ਖਿਲਾਫ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋ 34 ਵਿਧਾਨਸਭਾ ਹਲਕਿਆ ਦੇ ਪਿੰਡਾ ਵਿਚ ਅਕਾਲੀ ਭਾਜਪਾ ਸਰਕਾਰ ਨੂੰ ਚਲਦਾ ਕਰਨ ਲੋਕ ਸਪੰਰਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਉਹਨਾ ਕਿਹਾ ਪੰਜਾਬ ਦੇ ਮੌਜੂਦਾ ਹਲਤਾਂ ਲਈ ਸਿੱਧੇ ਤੌਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪੱ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜੁੰਮੇਵਾਰ ਹਨ ਕਿਉਕਿ ਦੋਵੇ ਬਾਦਲਾਂ ਦੁਆਰਾਂ ਆਪਣੇ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਲਈ ਆਪਣੀਆ ਹੀ ਨੀਤੀਆ ਲਾਗੂ ਕੀਤੀ ਜਾ ਰਹੀਆ ਜਿਸ ਕਾਰਨ ਆਮ ਵਰਗ ਦਾ ਬੁਰਾ ਹਾਲ ਅਤੇ ਬਾਦਲ ਪਰਿਵਾਰ ਮਾਲੋ ਮਾਲ ਹੋ ਰਿਹਾ ਹੈ ਉਹਨਾਂ ਕਿਹਾ ਕਿ 2017 ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਸਰਕਾਰ ਬਣਨ ਉਪਰੰਤ ਪੰਜਾਬ ਵਿਚਲੇ ਨਸ਼ੇ ਦੇ ਕਾਰੋਬਾਰ ਨੂੰ ਬੰਦ ਕਰਵਾਇਆ ਜਾਵੇਗਾ ਅਤੇ ਇਸ ਕਾਰੋਬਾਰ ਵਿਚ ਸ਼ਾਮਿਲ ਹਰ ਵਿਅਕਤੀ ਨੂੰ ਸਜਾ ਦਿਵਾਉਣ ਲਈ ਫਾਸਟ ਟਰੈਕ ਅਦਾਲਤ ਬਣਾਈਆ ਜਾਣਗੀਆ ਉਹਨਾਂ ਕੇਦਰ ਦੀ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਦਿਆ ਕਿਹਾ ਕਿ ਮੋਦੀ ਸਰਕਾਰ ਸਿਰਫ ਵਿਉਪਾਰੀਆ ਦੀ ਸਰਕਾਰ ਹੈ ਇਸ ਵੱਲੋ ਪਿਛਲੇ ਇੱਕ ਵਿਚ ਆਮ ਵਰਗ ਲਈ ਕੁੱਝ ਖਾਸ ਨਹੀ ਕੀਤਾ ਗਿਆ । ਕੇਦਰ ਸਰਕਾਰ ਦੀਆ ਗਲਤ ਨੀਤੀਆ ਕਾਰਨ ਅੱਜ ਕਿਸਾਨ ਖੁਦਕੁਸ਼ੀਆ ਕਰਨ ਲਈ ਮਜਬੂਰ ਹੋ ਰਿਹਾ ਹੈ ।
ਕੈਪਟਨ ਮੇਰਾ ਵੱਡਾ ਭਰਾ
ਇਸ ਸਮੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੀਆ ਪੰਜਾਬ ਕਾਂਗਰਸ ਪ੍ਰਦੇਸ ਦੇ ਪ੍ਰਧਾਨ ਬਜਾਵਾਂ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਮੇਰੇ ਭਰਾ ਹਨ ਅਤੇ ਉਹਨਾਂ ਨਾਲ ਮੇਰੇ ਵਿਚਾਰਕ ਮੱਤਭੇਦ ਹੋ ਸਕਦੇ ਹਨ ਪਰ ਸਾਡਾ ਦੋਵਾਂ ਦਾ ਨਿਸ਼ਾਨਾਂ ਪੰਜਾਬ ਨੂੰ ਬਾਦਲਾਂ ਤੋ ਮੁਕਤ ਕਰਵਾਉਣਾ ਹੈ ਜੋ ਕਿ ਅਸੀ ਰੱਲ ਮਿਲਕੇ ਕਰਵਾ ਹੀ ਲੈਣਾ ਹੈ।
ਲੋਕਲ ਲੀਡਰਸ਼ਿਪ ਰਹੀ ਗੈਰ ਹਾਜ਼ਰ –
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵੱਲੋ ਭਾਵੇ ਆਪਸੀ ਕਿਸੇ ਵੀ ਗੁੱਟਬਾਜੀ ਤੋ ਇਨਕਾਰ ਕੀਤਾ ਜਾਦਾ ਰਿਹਾ ਹੈ ਪ੍ਰੰਤੂ ਪੱਤਰਕਾਰਾਂ ਵੱਲੋ ਲੋਕਲ ਲੀਡਰਸ਼ੀਪ ਦੇ ਗੈਰ ਹਾਜਿਰ ਹੋਣ ਤੇ ਕੀਤੇ ਗਏ ਸਵਾਲ ਦਾ ਜਵਾਬ ਦਿੰਦੀਆ ਕਿਹਾ ਕਿ ਇਹ ਪ੍ਰੋਗਰਾਮ ਸਿਰਫ ਦਿਹਾਤੀ ਹਲਕੇ ਦਾ ਹੈ। ਇੱਥੇ ਦੱਸਣਾ ਬਣਦਾ ਹੈ ਪਰ ਇਸ ਪ੍ਰੈਸ ਕਾਨਫੰਰਸ ਦੌਰਾਨ ਦੀ ਲੋਕਲ ਲੀਡਰ ਜਿਵੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਅਤੇ ਸਾਬਕਾ ਵਿਧਾਇਕ ਹਰਮੰਦਰ ਸਿੰਘ ਜੱਸੀ ਅਤੇ ਬਠਿੰਡਾ ਜਿਲੇ ਦਾ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੂੰਬਾ ਵੀੇ ਗੈਰ ਹਾਜਰ ਰਹੇ।ਇਹਨਾਂ ਦੀ ਗੈਰ ਹਾਜਰੀ ਨੇ ਰਾਜਨੀਤਿਕ ਹਲਕਿਆ ਵਿਚ ਨਵੀ ਚਰਚਾਂ ਛੇੜ ਦਿੱਤੀ ਹੈ ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media