Monday, March 23, 2026

ਵਨ ਰੈਂਕ ਵਨ ਪੈਨਸ਼ਨ ਦੀ ਮਗ ਸਬੰਧੀ ਇੰਡੀਅਨ ਐਕਸ ਸਰਵਿਸ ਲੀਗ ਨੇ ਕੀਤੀ ਰੋਸ ਰੈਲੀ

PPN2406201505

ਛੇਹਰਟਾ, 24 ਜੂਨ (ਪ.ਪ) – ਵਨ ਰੈਂਕ ਵਨ ਪੈਨਸ਼ਨ ਨੂੰ ਲਾਗੂ ਕਰਵਾਉਣ ਦੀ ਮਗ ਨੂੰ ਲੈ ਕੇ ਦਿੱਲੀ ਦੇ ਜਤਰ ਮਤਰ ਵਿਖੇ ਚੱਲ ਰਹੀ ਸਾਬਕਾ ਸੈਨਿਕਾਂ ਦੀ ਭੁੱਖ ਹੜਤਾਲ ਦਾ ਸਮਰਥਨ ਕਰਨ ਲਈ ਇੰਡੀਆ ਗੇਟ ਵਿਖੇ ਇੰਡੀਅਨ ਐਕਸ ਸਰਵਿਸ ਲਿਗ ਪੰਜਾਬ ਐਂਡ ਚੰਡੀਗੜ ਅਮ੍ਰਿਤਸਰ ਦੇ ਸਾਬਕਾ ਸੈਨਿਕਾਂ ਨੇ ਵੀ ਪ੍ਰਧਾਨ ਨਿਰਮਲ ਸਿੰਘ ਬੇਦੀ ਦੀ ਅਗਵਾਈ ਹੇਂਠ ਰੋਸ ਰੈਲੀ ਕੀਤੀ। ਇਸ ਪ੍ਰਧਾਨ ਨਿਰਮਲ ਸਿਘ ਬੇਦੀ ਤੇ ਵਰੰਟ ਅਫਸਰ ਸੁਖਦੇਵ ਸਿੰਘ ਨੇ ਕਿਹਾ ਕਿ ਸਾਬਕਾ ਫੋਜੀ ਆਪਣੀਆਂ ਇੰਨਾਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇਂ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ, ਪਰ ਅਜੇ ਤੱਕ ਹਾਕਮ ਸਰਕਾਰਾਂ ਵਲੌਂ ਉਨਾਂ ਦੀ ਕੌਈ ਮੰਗ ਪੂਰੀ ਨਹੀ ਕੀਤੀ ਗਈ, ਜਿਸ ਦੇ ਰੌਸ਼ ਵਜੋਂ ਉਨਾਂ ਨੂੰ ਇਹ ਰੌਸ਼ ਰੈਲੀ ਕਰਨ ਲਈ ਮਜਬੂਰ ਹੌਣਾ ਪੈ ਰਿਹਾ ਹੈ। ਉਨਾਂ ਕਿਹਾ ਕਿ 1980 ਤੋਂ ਫੋਜੀ ਇਸ ਸੰਘਰਸ਼ ਨੂੰ ਜਾਰੀ ਰੱਖ ਰਹੇ ਹਨ, ਜਦਕਿ 1953 ਵਿਚ ਉਸ ਵੇਲੇ ਦੀ ਹਾਕਮ ਸਰਕਾਰ ਨੇ ਇਸ ਵਿਚ ਵਿਤਕਰਾ ਕਰਨਾ ਸ਼ੁਰੂ ਕਰ ਦਿੱਤਾ। ਉਨਾਂ ਦੱਸਿਆ ਕਿ 1973 ਵਿਚ ਉਨਾਂ ਦੀਆਂ ਪੈਨਸ਼ਨਾਂ ਨੂੰ 70 ਫੀਸਦੀ ਤੋਂ ਘਟਾ ਕੇ 50 ਫੀਸਦੀ ਕਰ ਦਿੱਤਾ ਗਿਆ ਸੀ, 1962 ਵਿਚ ਚੀਨ ਦੀ ਲੜਾਈ ਤੋਂ ਬਾਅਦ ਸਰਕਾਰ ਦੇ ਦਿਲ ਵਿਚ ਫੋਜੀਆ ਲਈ ਹਮਦਰਦੀ ਜਾਗੀ ਤੇ ਉਨਾਂ ਦੀ ਕੁੱਝ ਮੰਗਾਂ ਨੂੰ ਪਰਵਾਨ ਕੀਤਾ ਗਿਆ। ਉਨਾਂ ਦੱਸਿਆ ਕਿ ਸਰਕਾਰੀ ਅਫਸਰਸ਼ਾਹੀ ਫੌਜੀਆਂ ਬਾਰੇ ਸਰਕਾਰ ਨੂੰ ਗਲਤ ਰਿਪੌਰਟਾਂ ਪੇਸ਼ ਕਰਕੇ ਗੁੰਮਰਾਹ ਕਰ ਰਹੀ ਹੈ ਤੇ ਸਮੇਂ ਦੇ ਹਾਕਮਾਂ ਨੂੰ ਇਹ ਝੁੱਠਾ ਪ੍ਰਭਾਵ ਪਾਉਂਦੀ ਹੈ ਕਿ ਫੌਜੀਆ ਨੂੰ ਉਨਾਂ ਦੇ ਪੂਰੇ ਹੱਕ ਅਧਿਕਾਰ ਦਿੱਤੇ ਜਾ ਰਹੇ ਹਨ। ਪ੍ਰਧਾਨ ਮਤਰੀ ਨਰਿਦਰ ਮੋਦੀ ਵਲੋਂ ਇਸਨੂੰ ਲਾਗੂ ਕਰਨ ਦੀ ਪੂਰੀ ਤਿਆਰੀ ਵੀ ਕਰ ਦਿੱਤੀ ਗਈ ਹੈ ਅਤੇ ਇਸ ਲਈ ਫਡ ਵੀ ਤਿਆਰ ਹੈ, ਪਰ ਕੁੱਝ ਦਿਕੱਤਾਂ ਕਾਰਨ ਇਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਸਾਬਕਾ ਫੋਜੀਆਂ ਵਿਚ ਬਹੁਤ ਰੋਸ ਪਾਇਆ ਜਾ ਰਿਹਾ ਹੈ ਤੇ ਉਹ ਦਿੱਲੀ ਵਿਚ ਸਾਬਕਾ ਫੌਜੀਆਂ ਦੇ ਹੱਕਾਂ ਅਧਿਕਾਰਾਂ ਲਈ ਆਪਣਾ ਸੰਘਰਸ਼ ਕਰ ਰਹੇ ਹਨ। ਉਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਨ ਰੈਂਕ ਵਨ ਪੈਨਸ਼ਨ ਨੂੰ ਜਲਦ ਲਾਗੂ ਕੀਤਾ ਜਾਵੇ, ਨਹੀ ਤਾਂ ਉਨਾਂ ਦਾ ਸੰਘਰਸ਼ ਹੌਰ ਤਿੱਖਾ ਕਰ ਦਿੱਤਾ ਜਾਵੇਗਾ। ਇਸ ਮੋਕੇ ਤੇ ਕੈਪਟਨ ਨਿਰੰਜਣ ਸਿੰਘ, ਸੂਬੇਦਾਰ ਐਸਐਸ ਗਿੱਲ, ਸੂਬੇਦਾਰ ਮੰਗਤ ਸਿੰਘ, ਕੈਪਟਨ ਓਮ ਪ੍ਰਕਾਸ਼, ਕੁਲਵੰਤ ਸਿੰਘ, ਨਾਇਬ ਸੂਬੇਦਾਰ ਹਰਬੰਸ ਲਾਲ, ਬਲਵਿੰਦਰ ਸਿੰਘ, ਐਸਐਮ ਕੁਲਦੀਪ ਰਾਏ, ਤਰਸੇਮ ਸਿੰਘ, ਸੂਬੇਦਾਰ ਬਲਕਾਰ ਸਿੰਘ, ਧਰਮ ਸਿੰਘ, ਧਰਮਪਾਲ, ਵਰਟ ਅਫਸਰ ਦਵਿਦਰ ਸਿਘ ਢਿੱਲੋਂ, ਕੈਪਟਨ ਜਗਤਾਰ ਸਿਘ, ਕੇ. ਐਨ ਸੇਠੀ, ਮੇਜਰ ਐਸਕੇ ਡੋਗਰਾ, ਕੈਪਟਨ ਪਾਲ ਸਿਘ ਆਦਿ ਵੀ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply