Sunday, March 22, 2026

ਪੰਜਾਬ ਰਾਜ ਦੇ 7 ਮੈਰੀਟੋਰੀਅਸ ਸਕੂਲਾਂ ਵਿੱਚ ਦਾਖਲੇ ਲਈ ਕਾਉਂਸਲਿੰਗ ਜਾਰੀ

ਫਾਜ਼ਿਲਕਾ ਦੇ 85 ਦੇ ਵਿਦਿਆਰਥੀਆਂ ਨੂੰ ਮਿਲਿਆ ਦਾਖਲਾ : ਡਾ. ਬੱਲ

ਫਾਜਿਲਕਾ, 27 ਜੂਨ (ਵਿਨੀਤ ਅਰੋੜਾ) – ਪੰਜਾਬ ਰਾਜ ਵਿੱਚ ਚਲ ਰਹੇ 7 ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਜਾਰੀ ਕਾਉਸਲਿੰਗ ਦੇ ਚੌਥੇ ਦਿਨ ਤੱਕ ਜ਼ਿਲ੍ਹੇ ਵਿਚ ਹੁਣ ਤੱਕ ਕੁੱਲ 85 ਵਿਦਿਆਰਥੀਆਂ ਦਾ ਦਾਖਲਾ ਹੋ ਚੁੱਕਾ ਹੈ। ਇਹ ਕਾਊਂਸਲਿੰਗ ਸਰਕਾਰੀ ਮਾਡਲ ਸੈਕੰਡਰੀ ਸਕੂਲ ਵਿਖੇ ਚੱਲ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸੁਖਬੀਰ ਸਿੰਘ ਬੱਲ ਨੇ ਦੱਸਿਆ ਕਿ 7 ਮੈਰੀਟੋਰੀਅਸ ਸਕੂਲ ਰੈਜੀਡੈਸ਼ਿਅਲ ਹਨ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਰਹਿਣ ਦਾ ਸਾਰਾ ਖਰਚਾ ਸਰਕਾਰ ਵੱਲੋਂ ਕੀਤਾ ਜਾਵੇਗਾ।
ਡਾਂ ਬੱਲ ਨੇ ਦੱਸਿਆ ਕਿ ਮੁੱਖ ਦਫ਼ਤਰ ਵੱਲੋਂ ਵਿਦਿਆਰਥੀਆਂ ਅਤੇ ਮਾਪਿਆ ਨੂੰ ਖੱਜਲ ਖੁਆਰੀ ਤੋ ਬਚਾਉਣ ਲਈ ਪੰਜਾਬ ਵਿੱਚ ਆਨ ਲਾਇਨ ਕੌਂਸਲਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਕਾਉਂਸਲਿੰਗ ਦੌਰਾਨ ਜਿੰਨ੍ਹਾਂ ਹੋਣਹਾਰ ਵਿਦਿਆਰਥੀਆਂ ਨੂੰ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲਾ ਮਿਲਿਆ ਅਤੇ ਉਨ੍ਹਾਂ ਨੂੰ ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲੇ ਲਈ ਮੌਕੇ ਤੇ ਹੀ ਆਫ਼ਰ ਪੱਤਰ ਦਿਤੇ ਗਏ।ਉਨ੍ਹਾਂ ਦੱਸਿਆ ਕਿ ਹੁਣ ਤੱਕ ਲੜਕੀਆਂ ਵਿਚ 4 ਮੈਡੀਕਲ, 15 ਨਾਨ ਮੈਡੀਕਲ ਇਕ ਕਮਾਰਸ ਨੇ ਦਾਖ਼ਲਾ ਲਿਆ ਹੈ।ਇਸ ਤਰ੍ਹਾਂ ਹੀ ਲੜਕਿਆਂ ਵਿਚ 19 ਨਾਨ ਮੈਡੀਕਲ, 4 ਕਾਮਰਸ ਗਰੁੱਪ ਲਈ ਵੱਖ ਵੱਖ ਸਕੂਲਾਂ ਵਿਚ ਦਾਖ਼ਲ ਹੋਏ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਸੰਦੇਸ਼ ਰਾਹੀ ਅਗਲੇਰੀ ਪੜਾਈ ਲਈ ਸ਼ੁੱਭ ਕਾਮਨਾਵਾਂ ਅਤੇ ਆਸ਼ੀਰਵਾਦ ਦਿੱਤਾ।
ਇਸ ਮੌਕੇ ਨੋਡਲ ਅਫ਼ਸਰ ਸ਼੍ਰੀ ਅਸ਼ੋਕ ਚੁਚਰਾ ਅਤੇ ਸ. ਪੰਮੀ ਸਿੰਘ ਵੋਕੇਸ਼ਨਲ ਕੁਆਰਡੀਨੇਟਰ ਜ਼ਿਲ੍ਹਾ ਗਾਈਡੈਂਸ ਕੌਂਸਲਰ ਨੇ ਦੱਸਿਆ ਕਿ ਇਹ ਕੌਂਸਲਿੰਗ ਮਿਤੀ 24 ਜੂਨ ਤੋ 30 ਜੂਨ 2015 ਤੱਕ ਚੱਲੇਗੀ ਅਤੇ ਇਨ੍ਹਾਂ ਦਿਨਾਂ ਵਿੱਚ ਉਹ ਵਿਦਿਆਰਥੀ ਕਾਉਂਸਲਿੰਗ ਵਿਚ ਭਾਗ ਲੈ ਸਕਣਗੇ ਜਿੰਨ੍ਹਾਂ ਨੇ ਇਸ ਲਈ ਪਹਿਲਾਂ ਹੀ ਆਨ ਲਾਈਨ ਅਪਲਾਈ ਕੀਤਾ ਹੋਇਆ ਹੈ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply