Monday, September 7, 2026

ਕਣਕ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ – ਬਿਸ਼ਨੋਈ

PPN110417
ਫਾਜਿਲਕਾ, 11 ਅਪ੍ਰੈਲ (ਵਿਨੀਤ ਅਰੋੜਾ)-  ਕਣਕ ਖਰੀਦ  ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ।ਇਹ ਦਾਅਵਾ ਫਾਜਿਲਕਾ ਮਾਰਕੇਟ ਕਮੇਟੀ ਦੇ ਸਕੱਤਰ ਸਲੋਧ ਬਿਸ਼ਨੋਈ ਨੇ ਗੱਲਬਾਤ ਵਿੱਚ ਕੀਤਾ।ਕਣਕ ਖਰੀਦ ਪ੍ਰਬੰਧਾਂ ਬਾਰੇ ਮੰਡੀ ਦਾ ਦੌਰਾ ਕਰਨ ਤੇ ਮੁਲਾਕਾਤ ਵਿੱਚ ਮਾਰਕੇਟ ਕਮੇਟੀ ਸਕੱਤਰ ਸਲੋਧ ਬਿਸ਼ਨੋਈ ਨੇ ਦੱਸਿਆ ਕਿ ਫਾਜਿਲਕਾ ਵਿੱਚ ਕਣਕ ਖਰੀਦ ਲਈ ਮੁੱਖ ਮੰਡੀ  ਤੋਂ ਇਲਾਵਾ 29 ਖਰੀਦ ਕੇਂਦਰ ਬਣਾਏ ਗਏ ਹਨ ।ਪਿਛਲੇ ਸਾਲ ਕਣਕ ਦੀ 24 ਲੱਖ 78 ਹਜਾਰ ਕੁਇੰਟਲ ਕਣਕ ਖਰੀਦ ਕੀਤੀ ਗਈ ਸੀ।ਇਸ ਵਾਰ ਕੁੱਲ 25 ਲੱਖ ਕੁਇੰਟਲ ਕਣਕ ਖਰੀਦ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ।ਉਨਾਂ ਨੇ ਦੱਸਿਆ ਕਿ ਕਣਕ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ।ਸਾਰੇ ਖਰੀਦ ਕੇਂਦਰਾਂ ਉੱਤੇ ਸਟਾਫ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ।ਨਾਲ ਹੀ ਇਹ ਸੁਨਿਸਚਿਤ ਕੀਤਾ ਜਾ ਰਿਹਾ ਹੈ ਕਿ ਰਾਤ ਨੂੰ ਕੰਬਾਇਨ ਨਾਲ ਕਣਕ ਦੀ ਕਟਾਈ ਨਾ ਕੀਤੀ ਜਾਵੇ ।ਕਿਸਾਨਾਂ ਤੋਂ ਅਪੀਲ ਕੀਤੀ ਗਈ ਹੈ ਕਿ ਉਹ ਨਮੀ ਵਾਲੀ ਫਸਲ ਲੈ ਕੇ ਮੰਡੀ ਵਿੱਚ ਨਾ ਆਉਣ ।ਕਿਉਂਕਿ ਕਿਸੇ ਵੀ ਖਰੀਦ ਏਜੰਸੀ ਨੇ ਨਮੀ ਵਾਲੀ ਕਣਕ ਨਹੀਂ ਖਰੀਦਣੀ ।ਨਮੀ ਵਾਲੀ ਕਣਕ ਨੂੰ ਰੋਕਣ ਲਈ ਮੰਡੀ  ਦੇ ਸਾਰੇ ਗੇਟ ਉੱਤੇ ਮਾਇਸ਼ਚਰ ਮੀਟਰ  ਦੇ ਨਾਲ ਕਰਮਚਾਰੀ ਤੈਨਾਤ ਕੀਤੇ ਜਾਣਗੇ ।ਨਮੀ ਵਾਲਾ ਕਣਕ ਇਸ ਵਾਰ ਮੰਡੀ ਵਿੱਚ ਆਉਣ ਹੀ ਨਹੀਂ ਦਿੱਤਾ ਜਾਵੇਗਾ।ਇਸ ਤੋਂ ਇਲਾਵਾ ਕਿਸਾਨਾਂ ਨੂੰ ਕਣਕ ਮੰਡੀ ਲਿਆਕੇ ਸਾਫ਼ ਕਰਣ ਦੀ ਬਜਾਏ ਖੇਤ ਤੋਂ ਹੀ ਸਾਫ਼ ਕਰਕੇ ਲਿਆਉਣ ਦੀਆਂ ਹਿਦਾਇਤਾਂ ਦਿੱਤੀਆਂ ਗਈਆਂ ਹਨ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply