Monday, September 7, 2026

ਅੰਮ੍ਰਿਤਸਰ ‘ਚ ਛਾ ਗਏ ਅਰਵਿੰਦ ਕੇਜਰੀਵਾਲ

ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਕੇ  ਜਲਿਆਵਾਲਾ ਬਾਗ ਵੀ ਗਏ

PPN110423
PPN110424
ਅੰਮ੍ਰਿਤਸਰ, 11 ਅਪ੍ਰੈਲ ( ਸੁਖਬੀਰ ਸਿੰਘ)- ‘ਆਪ ਪਾਰਟੀ’ ਦੇ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਜ ਅੰਮ੍ਰਿਤਸਰ ‘ਚ ਛਾ ਗਏ। ਸ਼ਾਇਦ ਹੀ ਕੋਈ ਅੰਮ੍ਰਿਤਸਰੀ ਹੋਵੇਗਾ ਜਿਹੜਾ ਉਨਾਂ ਨੂੰ ਮਿਲਣ, ਹੱਥ ਮਿਲਾਉਣ, ਇਥੇ ਘੱਟ ਤੋ ਘੱਟ ਇਕ ਝਲਕ ਦਿਖਣ ਦੀ ਲਾਲਸਾ ਨਹੀ ਰੱਖੇਗਾ। ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੋ ਲੋਕ ਆਪਣੇ ਘਰਾਂ ਅਤੇ ਕੰਮ-ਕਾਜ ਛੱਡ ਕੇ ਵੱਡੀ ਗਿਣਤੀ ਵਿਚ ਸ੍ਰੀ ਕੇਜਰੀਵਾਲ ਨੂੰ ਮਿਲਣ ਲਈ ਇਕੱਠੇ ਹੋਏ। ਆਪ ਪਾਰਟੀ ਦੇ ਕਨਵੀਨਰ ਸ੍ਰੀ ਕੇਜਰੀਵਾਲ ਜਦ ਅੰਮ੍ਰਿਤਸਰ ਪੁੱਜੇ ਤਾਂ ਆਪ ਪਾਰਟੀ ਉਮੀਦਵਾਰ ਡਾ. ਦਲਜੀਤ ਸਿੰਘ ਨੇ ਆਪਣੇ ਪਰਿਵਾਰਿਕ ਮੈਬਰਾਂ ਪੁੱਤਰ ਡਾ. ਰਵੀਜੀਤ ਸਿੰਘ ਅਤੇ ਨੂੰਹ ਡਾ. ਇੰਦੂ ਸਿੰਘ ਅਤੇ ਪਾਰਟੀ ਦੇ ਸਮੱਰਥਕਾਂ ਨਾਲ ਊਨਾਂ ਨੂੰ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਸ੍ਰੀ ਕੇਜਰੀਵਾਲ ਦੇ ਨਾਲ ਲੁਧਿਆਣਾ ਤੋ ਆਪ ਉਮੀਦਵਾਰ ਐਡਵੋਕੇਟ ਸ੍ਰੀ ਐਚ.ਐਚ.ਫੂਲਕਾ ਵੀ ਸਨ। ਇਸ ਤੋ ਪਹਿਲਾਂ ਸ੍ਰੀ ਕੇਜਰੀਵਾਲ ਦਾ ਲੁਧਿਆਣਾ ਵਿਖੇ ਵੀ ਆਪ ਪਾਰਟੀ ਦੇ ਉਮੀਦਵਾਰ ਸ੍ਰੀ ਫੁਲਕਾ ਅਤੇ ਆਪ ਸਮਰਥਕਾਂ ਨੇ ਵੱਡੇ-ਵੱਡੇ ਸਮੂਹਾਂ ਵਿਚ ਉਨਾਂ ਦਾ ਸਵਾਗਤ ਫੂਲਾਂ ਦੀ ਵਰਗਾ ਰਾਹੀ ਕੀਤਾ।ਅੱਜ ਸਵੇਰੇ ਸਵੇਰੇ ਸ੍ਰੀ ਅਰਵਿੰਦ ਕੇਜਰੀਵਾਲ ਸ੍ਰੀ ਹਰਿਮੰਦਰ ਸਾਹਿਬ ਅਤੇ ਜਲਿਆਵਾਲਾ ਬਾਗ ਗਏ ਤਾਂ ਉਨਾਂ ਦੇ ਨਾਲ ਆਪ ਪਾਰਟੀ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਉਮੀਦਵਾਰਾਂ ਤੋ ਇਲਾਵਾਂ ਪਾਰਟੀ ਸਮਰਥਕ ਵੀ ਸਨ। ਇਸ ਤੋ ਬਾਅਦ ਉਹ ਦੁਰਗਿਆਣਾ ਤੀਰਥ ਲਈ ਰਵਾਨਾ ਹੋਏ ਪਰ ਕੋਸ਼ਿਸਾਂ ਦੇ ਬਾਵਜੂਦ ਉਹ ਦੁਰਗਿਆਣਾ ਤੀਰਥ ਨਹੀ ਪਹੁੰਚ ਸਕੇ, ਕਿਉਕਿ ਸ੍ਰੀ ਦੁਰਗਿਆਣਾ ਮੰਦਿਰ ਦੇ ਆਲੇ ਦੁਆਲੇ ਦੀਆਂ ਸੜਕਾਂ ਟੁੱਟੀਆਂ ਭੱਜੀਆਂ ਅਤੇ ਹੋਣ ਕਾਰਣ ਹੀ ਅਜਿਹਾ ਹੋਇਆ ।ਦੂਜੇ ਪਾਸੇ ਲੋਕਾਂ ਦਾ ਇਨਾਂ ਵੱਡੀ ਗਿਣਤੀ ਵਿਚ ਸਮੂਹ ਉਮੜ ਪਿਆ ਕਿ ਟਰੈਫਿਕ ਹੀ ਜਾਮ ਹੋ ਗਿਆ। ਸ੍ਰੀ ਕੇਜਰੀਵਾਲ ਦੇ ਬਹੁਤ ਜਦੋ-ਜਹਿਦ ਬਾਅਦ ਹੀ ਵਾਪਸ ਬਿਨਾਂ ਦਰਸ਼ਨਾ ਦੇ ਪਰਤਨਾ ਪਿਆ ਕਿਉਂਕਿ ਉਹ ਜਨਤਾ ਨੂੰ ਤੰਗ ਕਰਨਾ ਨਹੀ ਚਾਹੁੰਦੇ ਸਨ।

Check Also

ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …

Leave a Reply