
ਹੁਸ਼ਿਆਰਪੁਰ, 2 ਜੁਲਾਈ (ਸਤਵਿੰਦਰ ਸਿੰਘ) – ਰਾਮਪਾਲ ਸਿੰਘ ਨੇ ਬਤੋਰ ਜਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਦਾ ਅਹੁੱਦਾ ਸੰਭਾਲਿਆ। ਇਸ ਤੋ ਪਹਿਲਾ ਜਿਲ੍ਹਾ ਸਿੱਖਿਆ ਅਫ਼ਸਰ ਦੀ ਅਸਾਮੀ ਤੇ ਸ਼੍ਰੀਮਤੀ ਸੁਖਵਿੰਦਰ ਕੋਰ ਸੇਵਾ ਨਿਭਾ ਰਹੇ ਸਨ। ਇਸ ਤੋ ਪਹਿਲਾ ਰਾਮਪਾਲ ਸਿੰਘ 2009 ਤੋਂ ਬਤੋਰ ਪ੍ਰਿੰਸੀਪਲ ਸਸਸਸ ਖੁਡਾ, 2011 ਤੋ ਬਤੋਰ ਊਪ ਜਿਲ੍ਹਾ ਸਿੱਖਿਆ ਅਫ਼ਸਰ(ਐਲੀ.ਸਿ) ਅਤੇ 2011 ਤੋ 2014 ਮਾਰਚ ਤੱਕ ਜਿਲ੍ਹਾ ਸਿੱਖਿਆ ਅਫ਼ਸਰ(ਐਲੀ.ਸਿ) ਹੁਸ਼ਿਆਰਪੁਰ ਅਤੇ 2014 ਤੋ ਬਤੋਰ ਡਿਪਟੀ ਸੀ.ਈ.ੳ ਅਤੇ ਇਸ ਤੋ ਬਾਅਦ ਸੀਨੀਅਰ ਲੈਕਚਰਾਰ ਡਾਇਟ ਅਜੋਵਾਲ ਵਿਖੇ ਸੇਵਾ ਨਿਭਾ ਚੁਕੇ ਹਨ। ਰਾਮਪਾਲ ਸਿੰਘ ਦੇ ਬਤੋਰ ਜਿਲ੍ਹਾ ਸਿੱਖਿਆ ਅਫ਼ਸਰ ਅਹੁਦਾ ਸੰਭਾਲਣ ਤੇ ਅਧਿਆਪਕ ਵਰਗ ਵਿੱਚ ਖੁਸ਼ੀ ਦੀ ਲਹਿਰ ਦੋੜ ਗਈ। ਸਾਰਾ ਦਿਨ ਅਧਿਆਪਕ ਜੱਥੇਬੰਦੀਆ ਅਤੇ ਅਧਿਆਪਕਾਂ ਦਾ ਮੁਬਾਰਕਾ ਦੇਣ ਦਾ ਤਾਂਤਾ ਲਗਾ ਰਿਹਾ। ਰਾਮਪਾਲ ਸਿੰਘ ਨੇ ਕਿਹਾ ਕਿ ਉਹ ਅਧਿਆਪਕ ਵਰਗ ਦੀਆ ਸਮਸਿਆਵਾ ਸੁਲਝਾਉਣ ਲਈ ਹਰ ਯਤਨ ਕਰਨਗੇ। ਉਨ੍ਹਾ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਸਿੱਖਿਆ ਦਾ ਮਿਆਰ ਊਚਾ ਚੁਕਣ ਲਈ ਹਰ ਸਭੰਵ ਉਪਰਾਲੇ ਕਰਨ।
ਇਸ ਮੋਕੇ ਹੋਰਨਾ ਤੋ ਇਲਾਵਾ ਸਾਬਕਾ ਜਿਲ੍ਹਾ ਸਿੱਖਿਆ ਅਫ਼ਸਰ(ਸੈ.ਸਿ) ਹੁਸ਼ਿਆਰਪੁਰ ਸੁਖਵਿੰਦਰ ਕੋਰ , ਊਪ ਜਿਲ੍ਹਾ ਸਿੱਖਿਆ ਅਫ਼ਸਰ ਇੰਜੀਨਿਅਰ ਬਲਵੀਰ ਸਿੰਘ, ਜੱਥੇਦਾਰ ਜ਼ਸਵੀਰ ਸਿੰਘ ਖਰਲ, ਸੰਜੀਵ ਅਬਰੋਲ, ਰਾਕੇਸ਼ ਕੁਮਾਰ, ਨਰਿੰਦਰ ਸਿੰਘ ਸੈਣੀ, ਨਰਿੰਦਰ ਸਿੰਘ ਸੋਹਲ, ਬਲਰਾਮ, ਸੰਜੀਵ ਕੁਮਾਰ, ਸਰਬਜੀਤ ਸਿੰਘ ਕੰਗ, ਸੁਰਿੰਦਰ ਸਿੰਘ ਸੋਢੀ, ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …
Punjab Post Daily Online Newspaper & Print Media