ਅੰਮ੍ਰਿਤਸਰ, 2 ਜੁਲਾਈ (ਗੁਰਚਰਨ ਸਿੰਘ) ਸ੍ਰੀ ਗੁਰੂ ਰਾਮ ਦਾਸ ਜੀ ਵਲੋਂ ਵਸਾਈ ਗਈ ਨਗਰੀ ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਹਾਲ ਬਜ਼ਾਰ ਵਿੱਚ ਜਿਲਾ ਪ੍ਰਸਾਸ਼ਨ ਵਲੋਂ ਲਗਾਈ ਗਈ ਪੀਲੀ ਲਾਈਨ ਨੂੰ ਵਾਹਨ ਚਾਲਕਾਂ ਵਲੋਂ ਟਿੱਚ ਸਮਝਿਆ ਜਾਂਦਾ ਹੈ।ਜਿਸ ਨਾਲ ਪ੍ਰਮੁੱਖ ਵਪਾਰਕ ਕੇਂਦਰ ਹਾਲ ਬਜਾਰ ਵਿੱਚ ਲੱਗਦੇ ਜਾਮ ਕਾਰਣ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।ਇਹਨਾਂ ਸ਼ਬਦਾ ਦਾ ਪ੍ਰਗਟਾਵਾ ਕਰਦਿਆਂ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੇ ਚੇਅਰਮੈਨ ਸ੍ਰੀ ਪ੍ਰਵੀਨ ਸਹਿਗਲ ਨੇ ਕਿਹਾ ਹੈ ਕਿ ਲੋਕਾਂ ਦੀ ਸਹੂਲਤ ਲਈ ਟਰੈਫਿਕ ਪੁਲਿਸ ਵਲੋਂ ਕਈ ਥਾਵਾਂ ‘ਤੇ ਵਾਹਣ ਚਾਲਕਾਂ ਨੂੰ ਸੂਚਿਤ ਕਰਦੇ ਬੋਰਡ ਲਗਾਏ ਗਏ ਹਨ, ਕਿ ਗਲਤ ਪਾਰਕਿੰਗ ਕਰਨ ਵਾਲਿਆਂ ਨੂੰ 300 ਰੁਪਏ ਜੁਰਮਾਨਾ ਕੀਤਾ ਜਾਵੇਗਾ, ਪ੍ਰੰਤੂ ਇਸ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਕੇ ਲੋਕਾਂ ਵਲੋਂ ਵਾਹਣਾਂ ਨੂੰ ਪੀਲੀ ਲਾਈਨ ਦੇ ਬਾਹਰ ਲਗਾਇਆ ਜਾਂਦਾ ਹੈ।ਜਿਸ ਨਾਲ ਲੱਗੇ ਜਾਮ ਕਰਕੇ ਵਾਹਣਾ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗ ਜਾਂਦੀਆਂ ਹਨ ਅਤੇ ਪੈਦਲ ਚੱਲ ਵਾਲਿਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।ਪ੍ਰਵੀਨ ਸਹਿਗਲ ਨੇ ਸ਼ਹਿਰੀਆਂ ਨੂੰ ਅਪੀਲ ਕੀਤੀ ਹੈ ਕਿ ਟਰੈਫਿਕ ਨੂੰ ਸਚਿਾਰੂ ਢੰਗ ਨਾਲ ਚਲਾਉਣ ਲਈ ਉਹ ਟਰੈਫਿਕ ਵਿੱਭਾਗ ਅਤੇ ਪ੍ਰਸਾਸ਼ਨ ਨੂੰ ਸਹਿਯੌਗ ਦੇਣ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media