Thursday, March 19, 2026

ਯੂਨੀਵਰਸਿਟੀ ਵੱਲੋਂ ਸਪਲੀਮੈਂਟਰੀ ਪ੍ਰੀਖਿਆਵਾਂ ਦੇ ਫਾਰਮ ਜਮ੍ਹਾਂ ਕਰਾਉਣ ਲਈ ਮਿਤੀਆਂ ਦਾ ਐਲਾਨ

ਅੰਮ੍ਰਿਤਸਰ, 3 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸਤੰਬਰ/ਅਕਤੂਬਰ 2015 ਵਿੱਚ ਹੋਣ ਵਾਲੀਆਂ ਸਪਲੀਮੈਂਟਰੀ ਪ੍ਰੀਖਿਆਵਾਂ ਦੇ ਪ੍ਰਾਈਵੇਟ ਵਿਦਿਆਰਥੀਆਂ ਦੇ ਫਾਰਮ ਮਿਤੀ 3.7.2015 ਤੋਂ ਮੈਨੁਅਲ ਤੌਰ ‘ਤੇ ਇੰਕੁਆਰੀ ਕਾਉਂਟਰ ‘ਤੇ ਲਏ ਜਾ ਰਹੇ ਹਨ।
ਪ੍ਰੋ. ਰੇਨੂ ਭਾਰਦਵਾਜ, ਪ੍ਰੋਫੈਸਰ ਇੰਚਾਰਜ(ਪ੍ਰੀਖਿਆਵਾਂ) ਨੇ ਦੱਸਿਆ ਕਿ ਫਾਰਮ ਬਿਨਾ ਲੇਟ ਫੀਸ ਤੋਂ 14 ਜੁਲਾਈ ਤਕ ਫਾਰਮ ਭਰੇ ਜਾਣਗੇ। ਇਸ ਤੋਂ ਬਾਅਦ 250/- ਰੁਪਏ ਲੇਟ ਫੀਸ ਨਾਲ 28 ਜੁਲਾਈ ਤਕ, 500/- ਰੁਪਏ ਲੇਟ ਫੀਸ ਨਾਲ 7 ਅਗਸਤ ਤਕ, 1000/- ਲੇਟ ਫੀਸ ਨਾਲ 19 ਅਗਸਤ ਤਕ, 2000/- ਲੇਟ ਫੀਸ ਨਾਲ 28 ਅਗਸਤ ਤਕ ਅਤੇ ਇਸ ਤੋਂ ਬਾਅਦ ਪੇਪਰ ਸ਼ੁਰੂ ਹੋਣ ਤੋਂ 10 ਦਿਨ ਪਹਿਲਾਂ ਤਕ 1000/-ਰੁਪਏ ਪ੍ਰਤੀ ਦਿਨ ਲੇਟ ਫੀਸ ਨਾਲ ਫਾਰਮ ਭਰੇ ਜਾ ਸਕਦੇ ਹਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply