ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ ਬਿਊਰੋ) – ਮਨਜੀਤ ਸਿੰਘ ਭਾਟੀਆ ਨੇ ਆਪਣੇ ਪਿਤਾ ਪੰਜਾਬੀ ਕਵੀ ਤੇ ਸੁਤੰਤਰਤਾ ਸੈਨਾਨੀ ਸ. ਵੀਰ ਸਿੰਘ ਵੀਰ ਦੀ ਪ੍ਰੇਰਣਾ ਸਦਕਾ ਪੰਜਾਬੀ ਜੁਬਾਨ ਲੋਕਾਂ ਤੱਕ ਪੁਹੰਚਾਉਣ ਲਈ 1982 ਵਿੱਚ ਦਲੇਰ ਖਾਲਸਾ ਅਖਬਾਰ ਸ਼ੁਰੂ ਕੀਤਾ, ਜੋ ਨਿਰੰਤਰ ਜਾਰੀ ਹੈ।ਮਨਜੀਤ ਸਿੰਘ ਭਾਟੀਆ ਦਾ ਜਨਮ 10 ਨਵੰਬਰ 1955 ਨੂੰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ।ਮਨਜੀਤ ਸਿੰਘ ਭਾਟੀਆ ਸੁਭਾਅ ਦੇ ਮਿੱਠੇ ਬੋਲੜੇ ਅਤੇ ਨੇਕ ਦਿਲ ਇਨਸਾਨ ਸਨ।ਪਿਤਾ ਤੋਂ ਮਿਲੀ ਦੇਸ਼ ਭਗਤੀ ਅਤੇ ਲਿਖਣ ਦੀ ਗੁੜਤੀ ਦੇ ਨਾਲ-ਨਾਲ ਉਹ ਗੱਤਕ ਖੇਡਣ ਦੇ ਮਾਹਿਰ ਹੋ ਗਏ।ਪਰ ਰੱਬ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ, ਮਨਜੀਤ ਸਿੰਘ ਭਾਟੀਆ ਦੀ ਸਿਹਤ ਵਿੱਚ ਨਿਘਾਰ ਆਉਣਾ ਸ਼ੁਰੂ ਹੋ ਗਿਆ ਤੇ ਉਨਾਂ ਦੀ ਅੱਖਾਂ ਦੀ ਜੋਤ ਚਲੀ ਗਈ।ਪਰ ਅੱਖਾਂ ਦੀ ਜੋਤ ਜਾਨ ਮਗਰੋਂ ਵੀ ਅਖਬਾਰ ਨਿਰੰਤਰ ਚੱਲਦਾ ਰਿਹਾ।ਪਰ ਇਕ ਸਮਾਂ ਐਸਾ ਆਇਆ ਜਦ ਸਿਹਤ ਵਿੱਚ ਜਿਆਦਾ ਖਰਾਬ ਹੋਣ ਕਰਕੇ ਉਹਨਾਂ ਨੂੰ ਦਿੱਲੀ ਮੈਡੀਕਲ ਸਾਇੰਸ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਅਤੇ 4 ਜੁਲਾਈ 1986 ਨੁੂੰ ਉਹ ਅਕਾਲ ਚਲਾਣਾ ਕਰ ਗਏ।ਇੰਜ਼ੀ: ਸਰਬਜੀਤ ਸਿੰਘ ਅਨੁਸਾਰ ਸਵ: ਮਨਜੀਤ ਸਿੰਘ ਦੇ ਪਰਿਵਾਰ ਅਤੇ ‘ਦਲੇਰ ਖਾਲਸਾ’ ਵੱਲੋਂ ਅੱਜ 4 ਜੁਲਾਈ 2015 ਨੂੰ 27ਵੀਂ ਬਰਸੀ ਮਨਾਈ ਜਾ ਰਹੀ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media