ਸਰਕਾਰੀ ਕੰਨਿਆਂ ਸਕੂਲ ਬਟਾਲਾ ਵਿਖੇ ਕਰਵਾਏ ਵੱਖ-ਵੱਖ ਵਿਦਿਅਕ ਮੁਕਾਬਲੇ
ਬਟਾਲਾ, 7 ਜੁਲਾਈ (ਨਰਿੰਦਰ ਬਰਨਾਲ) – ਭਾਰਤ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਲਾਭ ਸੂਚਨਾ ਤਕਨਾਲੋਜੀ ਰਾਹੀਂ ਆਮ ਲੋਕਾਂ ਤਕ ਪਹੁੰਚਾਉਣ ਸਬੰਧੀ ਜਾਗਰੂਕ ਕਰਨ ਵਾਸਤੇ 1 ਤੋਂ 7 ਜੁਲਾਈ ਤਕ ਸਮੁੱਚੇ ਦੇਸ਼ ਵਿੱਚ ਡਿਜੀਟਲ ਇੰਡੀਆ ਹਫ਼ਤਾ ਮਨਾਇਆ ਜਾ ਰਿਹਾ ਹੈ। ਸੂਬਾ ਪੱਧਰੀ ਇਸ ਮੁਹਿੰਮ ਦਾ ਆਗਾਜ਼ ਮੁੱਖ ਮੰਤਰੀ ਪੰਜਾਬ ਵੱਲੋਂ ਬੀਤੇ ਦਿਨੀਂ ਕੀਤਾ ਗਿਆ ਜਦਕਿ ਜ਼ਿਲ੍ਹਾ ਪੱਧਰ ‘ਤੇ ਇਹ ਮੁਹਿੰਮ 7 ਜੁਲਾਈ ਤਕ ਚਲਾਈ ਗਈ। ਇਸ ਲੜੀ ਤਹਿਤ ਡਿਜੀਟਲ ਇੰਡੀਆ ਹਫ਼ਤੇ ਦੌਰਾਨ ਜ਼ਿਲ੍ਹੇ ਦੇ ਲੋਕਾਂ ਨੂੰ ਸਰਕਾਰ ਦੀਆਂ ਆਨਲਾਈਨ ਨਾਗਰਿਕ ਸੇਵਾਵਾਂ ਪ੍ਰਤੀ ਜਾਗਰੂਕ ਕਰਨ ਲਈ ਮੁਹਿੰਮ ਚਲਾ ਕੇ ਉਨ੍ਹਾਂ ਨੂੰ ਡਿਜੀਟਲ ਕ੍ਰਾਂਤੀ ਨਾਲ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲੜੀ ਅਧੀਨ ਸਰਕਾਰੀ ਕੰਨਿਆ ਸੀਨੀਅਰ ਸੰਕੈਡਰੀ ਸਕੂਲ ਧਰਮਪੁਰਾ ਬਟਾਲਾ ਦੇ ਪ੍ਰਿੰਸੀਪਲ ਸ੍ਰੀ ਮਤੀ ਇੰਦਰਜੀਤ ਕੌਰ ਵਾਲੀਆਂ , ਕੰਪਿਊਟਰ ਅਧਿਆਪਕਾ ਸ਼ਿਵਾਨੀ ਤੇ ਸਮੂੱਚੇ ਸਟਾਫ ਸਦਕਾ ਵਿਦਿਆਰਥੀਆਂ ਨੂੰ ਡਿਜੀਟਲ ਇੰਡੀਆਂ ਮਿਸ਼ਨ ਬਾਰੇ ਵਿਸ਼ਥਾਂਰ ਪੂਰਵਕ ਜਾਣਕਾਰੀ ਦਿਤੀ ਗਈ।ਸਾਈਬਰ ਸੁਰੱਖਿਆ ਅਤੇ ਸਾਈਬਰ ਵੈੱਲਨੈਸ, ਆਮ ਜ਼ਿੰਦਗੀ ਵਿਚ ਸੂਚਨਾ ਤਕਨਾਲੋਜੀ ਵਰਤੋ ਨੌਜਵਾਨ ਤੇ ਸੂਚਨਾ ਤਕਨਾਲੋਜੀ, ਡਿਜੀਟਲ ਇੰਡੀਆ ਪ੍ਰੋਗਰਾਮ ਦਾ ਭਵਿੱਖ ਅਤੇ ਸੂਚਨਾ ਤਕਨਾਲੋਜੀ ਦਾ ਸਰਕਾਰੀ ਕੰਮਾਂ ਦੀ ਕਾਰਜਕੁਸ਼ਲਤਾ ਵਿਚ ਵਾਧਾ ਕਰਨ ਰੋਲ ਵਰਗੇ ਵਿਸ਼ਿਆਂ ‘ਤੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾ ਕੇ ਜਾਗਰੂਕ ਕੀਤਾ ਗਿਆ। ਇਸ ਮੁਹਿੰਮ ਦਾ ਇਹ ਵੀ ਆਦੇਸ਼ ਹੈ ਕਿ ਲੋਕਾਂ ਨੂੰ ਡਿਜੀਟਲ ਤਕਨੀਕਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਹੋ ਸਕੇ। ਡਿਜੀਟਲ ਵੀਕ ਪ੍ਰੋਗਰਾਮ ਤਹਿਤ ਹਾਜ਼ਰ ਸਮੂਹ ਅਧਿਕਾਰੀਆਂ ਨੂੰ ਸਕ੍ਰੀਨ ਰਾਹੀਂ ਜੀਵਾਣੂ ਪ੍ਰਮਾਣ ਪੈਨਸ਼ਨਾਂ ਦੇ ਡਿਜੀਟਲ ਲਾਈਫ , ਵਿਦਿਆਰਥੀਆ ਅਤੇ ਸੰਸਥਾਵਾਂ ਦੇ ਰਾਸ਼ਟਰੀ ਵਜ਼ੀਫ਼ਾ ਪੋਰਟਲ। ਆਨਲਾਈਨ ਸਿਹਤ ਸੇਵਾਵਾਂ ਲਈ ਰਜਿਸਟ੍ਰੇਸ਼ਨ ਫਰੇਮ ਵਰਕ, ਡਿਜੀਟਲ ਇੰਡੀਆ ਪ੍ਰੋਗਰਾਮ, ਈ ਬਿਸਤਾ ਵਿਦਿਆਰਥੀਆਂ ਦੀ ਸਹੂਲਤ ਲਈ ਈ ਬਿਸਤਾ, ਸਬੰਧੀ ਅਤੇ ਸੁਵਿਧਾ ਕੇਦਰਾਂ, ਗ੍ਰਾਮ ਸੁਵਿਧਾ ਕੇਦਰਾਂ, ਈ ਜ਼ਿਲ੍ਹਾ ਪ੍ਰੋਜੈਕਟ ਸਬੰਧੀ ਵਿਸਥਾਰ ਸਾਹਿਤ ਜਾਣੂ ਕਰਵਾਇਆ ਗਿਆ। ਇਸੇ ਮੁਹਿੰਮ ਤਹਿਤ ਕੰਨਿਆ ਸਕੂਲ ਵਿਖੇ ਵਿਦਿਆਰਥੀਆਂ ਦੇ ਵੱਖ ਵੱਖ ਮੁਕਾਬਲੇ ਕਰਵਾਏ ਗਏ। ਜਿੰਨਾ ਵਿੱਚ ਚਾਰਟ ਮੇਕਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਦਸਵੀ ਜਮਾਤ ਦੀ ਵਰਸ਼ਾ, ਦੂਜਾ ਲਵਲੀਨ ਤੇ ਤੀਸਰਾ ਸਥਾਨ ਸੁਨੈਨਾ ਨੇ ਪ੍ਰਾਪਤ ਕੀਤਾ। ਲੇਖ ਲਿਖਣ ਮੁਕਾਬਲਿਆਂ ਵਿੱਚ ਜਸਪਿੰਦਰ ਕੌਰ ਪਹਿਲਾ ਸਥਾਨ, ਕਾਜ਼ਲ ਦੂਜਾ ਤੇ ਮਨਕੀਤਰ ਕੌਰ ਤੀਸਰੇ ਸਥਾਨ ਤੇ ਰਹੀ। ਚਾਰਟ ਮੇਕਿੰਮ ਮੁਕਾਬਲਿਆਂ ਵਿੱਚ ਮਨਪ੍ਰੀਤ ਕੌਰ ਤੇ ਕੋਮਲ ਭਾਂਟੀਆਂ ਸਾਂਝੇ ਤੌਰ ਤੇ ਪਹਿਲੇ ਸਥਾਨ, ਮੁਸਕਾਨ ਤੇ ਹਰਪ੍ਰੀਤ ਕੌਰ ਦੂਜੇ ਸਥਾਂਨ , ਭਾਂਵਨਾ ਤੇ ਮਨਪ੍ਰੀਤ ਕੌਰ ਤੀਸਰੇ ਸਥਾਂਨ ਤੇ ਰਹੀਆਂ। ਇਸੇ ਤਰਾਂ ਭਾਸ਼ਣ ਮੁਕਾਬਲਿਆਂ ਵਿੱਚ ਜਸਪ੍ਰੀਤ ਕੌਰ ਪਹਿਲਾ ਸਥਾਂਨ, ਅੰਜਲੀ ਦੂਜਾ ਸਥਾਂਨ ਤੇ ਮਨਕੀਰਤ ਕੌਰ ਤੀਸਰੇ ਸਥਾਨ ਤੇ ਰਹੀਆਂ।
ਇਸ ਮੌਕੇ ਵੱਖ ਵੱਖ ਪੁਜ਼ੀਸ਼ਨਾਂ ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਇੰਦਰਜੀਤ ਕੌਰ ਵਾਲੀਆਂ ਤੇ ਸਮੁੱਚੇ ਸਟਾਫ ਵੱਲੋ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਾਜ਼ਰ ਸਟਾਫ ਮੈਬਰਾਂ ਵਿੱਚ ਸ੍ਰੀ ਮਤੀ ਕਮਲੇਸ਼ ਕੌਰ, ਸੁਖਵਿੰਦਰ ਕੌਰ,ਰਜਨੀ ਬਾਲਾ, ਹਰਪ੍ਰੀਤ ਸਿੰਘ, ਹਰੀ ਕ੍ਰਿਸ਼ਨ, ਜੀਵਨ ਸਿੰਘ , ਚਰਨਜੀਤ ਸਿੰਘ, ਸੁਖਵਿੰਦਰ ਸਿੰਘ,ਹਰੀ ਉਮ ਜੋਸ਼ੀ, ਅਨਿਲ ਕੁਮਾਰ ਤੋ ਇਲਾਵਾ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media
