ਲੁਧਿਆਣਾ, 6 ਜੁਲਾਈ (ਰਮੇਸ਼ ਬੱਗਾ ਚੋਹਲਾ) – ਬੀਤੇ ਦਿਨੀਂ ਮਹਾਂਨਗਰ ਦੇ ਪਾਸ਼ ਇਲਾਕੇ ਘੁਮਿਆਰ ਮੰਡੀ ਦੀ ਵੱਖੀ ਨਾਲ ਲੱਗਦੇ ਸਰਕਾਰੀ ਸੀਨੀ. ਸੈਕੰਡਰੀ ਸਕੂਲ ਗੋਬਿੰਦ ਨਗਰ ਵਿਖੇ ਵਿਦਿਆਰਥੀਆਂ ਨੂੰ ਸਫ਼ਾਈ ਦੇ ਵਿਸ਼ੇ ‘ਤੇ ਵਿਸ਼ੇਸ਼ ਲੈਕਚਰ ਅਯੌਜਿਤ ਕੀਤਾ ਗਿਆ।ਜਿਸ ਦੌਰਾਨ ਬੋਲਦਿਆਂ ਪੰਜਾਬੀ ਅਧਿਆਪਕਾ ਸ਼੍ਰੀਮਤੀ ਰਜਵੰਤ ਕੌਰ ਨੇ ਜਿਥੇ ਵਿਦਿਆਰਥੀਆਂ ਨੂੰ ਮਨੁੱਖੀ ਜੀਵਨ ਵਿਚ ਸਫ਼ਾਈ ਦੇ ਮਹੱਤਵ ਤੋਂ ਗਿਆਤ ਕਰਵਾਇਆ ਉੱਥੇ ਨਾਲ ਹੀ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖ ਕੇ ਸਿਹਤਮੰਦ ਮਾਹੌਲ ਨੂੰ ਉਸਾਰਨਾ ਲਈ ਵੀ ਪ੍ਰੇਰਿਆ। ਇਸ ਮੌਕੇ ‘ਤੇ ਵਿਦਿਆਥੀਆਂ ਅਤੇ ਸਟਾਫ਼ ਨੇ ਰਲ-ਮਿਲ ਕੇ ਸਕੂਲ ਦੀ ਸਫ਼ਾਈ ਵੀ ਕੀਤੀ।ਸਫ਼ਾਈ ਵਿਚ ਵਿਸ਼ੇਸ਼ ਯੋਗਦਾਨ ਪਾਉਣ ਕਰਕੇ ਪ੍ਰਿੰਸੀਪਲ ਹਰਜੀਤ ਰਾਮ ਬੱਧਣ ਨੇ ਸਕੂਲ ਦੇ ਸਮੂੰਹ ਸਟਾਫ਼ ਅਤੇ ਬੱਚਿਆਂ ਨੂੰ ਵਧਾਈ ਦਿੱਤੀ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media