Saturday, October 10, 2026

6ਵਾਂ ਰੈਂਕ ਹਾਸਲ ਕਰਨ ਵਾਲੇ ਗੁਰਬੀਰ ਸਿੰਘ ਦਾ ਪੱਟੀ ਪੁੱਜਣ ਤੇ ਕੀਤਾ ਨਿੱਘਾ ਸਵਾਗਤ

ਜਥੇਦਾਰ ਭਾਟੀਆ ਤੇ ਬਾਬਾ ਸਰੂਪ ਸਿੰਘ ਨੇ ਕੀਤਾ ਸਨਮਾਨ

PPN0707201513

ਪੱਟੀ, 7 ਜੁਲਾਈ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਐਮ.ਬੀ.ਏ ਦੀ ਸਿੱਖਿਆ ਹਾਸਲ ਕਰ ਰਿਹਾ ਪੱਟੀ ਦਾ ਜੰਮਪਲ ਗੁਰਬੀਰ ਸਿੰਘ ਜਿਸ ਨੇ ਪਿਛਲੇ ਦਿਨੀਂ ਕੌਮਾਂਤਰੀ ਪੱਧਰ ਤੇ ਹੋਏ ਸਖਤ ਮੁਕਾਬਲੇ ਵਿਚੋਂ 6ਵਾਂ ਰੈਂਕ ਹਾਸਲ ਕੀਤਾ।ਗੁਰਬੀਰ ਸਿੰਘ ਦੇ ਪੱਟੀ ਪੁੱਜਣ ਤੇ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਗਿਆਨੀ ਸਰੂਪ ਸਿੰਘ ਮੁਖ ਸੇਵਾਦਾਰ ਗੁ: ਭੱਠ ਸਾਹਿਬ ਵੱਲੋਂ ਗੁਰਬੀਰ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕੀਤਾ ਗਿਆ।ਇਸ ਮੌਕੇ ਤੇ ਜਥੇਦਾਰ ਭਾਟੀਆ ਨੇ ਕਿਹਾ ਕਿ ਗੁਰਬੀਰ ਸਿੰਘ ਉਹਨਾਂ ਨੋਜਵਾਨਾਂ ਲਈ ਰੋਲ ਮਾਡਲ ਹੈ ਜੋ ਕਿ ਬਾਹਰ ਵਿਦੇਸ਼ਾਂ ਵਿਚ ਜਾ ਕੇ ਪੜਾਈ ਕਰ ਰਹੇ ਹਨ ਅਤੇ ਕਈ ਗੁਣਾਂ ਵੱਧ ਪੈਸੇ ਖਰਚ ਰਹੇ ਹਨ।ੳੇਹਨਾਂ ਕਿਹਾ ਕਿ ਗੁਰਬੀਰ ਸਿੰਘ ਨੇ ਪੂਰੀ ਲਗਨ ਅਤੇ ਮਿਹਨਤ ਨਾਲ ਜੋ ਮੁਕਾਮ ਹਾਸਲ ਕੀਤਾ ਹੈ ਉਸ ਲਈ ਉਹ ਵਧਾਈ ਦਾ ਪਾਤਰ ਹੈ।ਉਹਨਾਂ ਨੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਗੁਰਬੀਰ ਸਿੰਘ ਨੇ ਪੱਟੀ ਦਾ ਅਤੇ ਪਰਿਵਾਰ ਦਾ ਨਾਮ ਪੂਰੇ ਦੇਸ਼ ਵਿਚ ਰੌਸ਼ਨ ਕੀਤਾ ਹੈ।ਇਸ ਮੌਕੇ ਤੇ ਗੁਰਬੀਰ ਸਿੰਘ ਦੇ ਦਾਦਾ ਜੀ ਸ੍ਰ. ਦਰਸ਼ਨ ਸਿੰਘ (ਸਿੰਘ ਫੋਟੋ ਸਟੂਡੀਓ) ਵਾਲਿਆਂ ਨੇ ਜਥੇਦਾਰ ਭਾਟੀਆ ਅਤੇ ਬਾਬਾ ਸਰੂਪ ਸਿੰਘ ਜੀ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਭੁਪਿੰਦਰ ਸਿੰਘ ਮਿੰਟੂ,ਅਮਰਜੀਤ ਸਿੰਘ, ਨਰਿੰਦਰ ਕੌਰ, ਹਰਪਾਲ ਸਿੰਘ ਪੱਟੀ, ਸਰਪੰਚ ਸੁਖਜਿੰਦਰ ਸਿੰਘ, ਪ੍ਰਭਦੀਪ ਸਿੰਘ, ਅਜੈਬੀਰ ਸਿੰਘ ਰਤਨ, ਹਰਮਨਪ੍ਰੀਤ ਸਿੰਘ ਭਾਟੀਆ, ਕਰਮਦੀਪ ਸਿੰਘ ਆਦਿ ਹਾਜਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply