ਬਟਾਲਾ, 8 ਜੁਲਾਈ (ਨਰਿੰਦਰ ਬਰਨਾਲ) – ਬਟਾਲਾ ਵਿਧਾਨ ਸਭਾ ਹਲਕੇ ਦੇ ਪਿੰਡਾਂ ਦੇ ਵਿਕਾਸ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਹਲਕੇ ਦੇ ਵੱਖ-ਵੱਖ ਪਿੰਡਾਂ ‘ਚ 2 ਕਰੋੜ ਰੁਪਏ ਖਰਚ ਕੇ ਵੱਖ-ਵੱਖ ਵਿਕਾਸ ਕਾਰਜ ਜਾਰੀ ਹਨ। ਬਟਾਲਾ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਦਿਆਂ ਬਟਾਲਾ ਹਲਕੇ ਦੇ ਮੁੱਖ ਸੇਵਾਦਾਰ ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦਾ ਮੁੱਖ ਏਜੰਡਾ ਸੂਬੇ ਦਾ ਵਿਕਾਸ ਹੈ ਅਤੇ ਪਿਛਲੇ ਸਮੇਂ ਦੌਰਾਨ ਬਾਦਲ ਸਰਕਾਰ ਨੇ ਸੂਬੇ ਦੀ ਵਿਕਾਸ ਦੀਆਂ ਨਵੀਆਂ ਮੰਜਿਲਾਂ ‘ਤੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਹਰ ਪਿੰਡ ‘ਚ ਵਿਕਾਸ ਕਾਰਜ ਜਾਰੀ ਹਨ ਜਿਸ ਨਾਲ ਪਿੰਡਾਂ ‘ਚ ਗਲੀਆਂ ਨਾਲੀਆਂ ਦਾ ਨਵੀਨੀਕਰਨ, ਕੱਚੇ ਰਸਤਿਆਂ ਨੂੰ ਪੱਕੇ ਕਰਨ ਅਤੇ ਗੰਦੇ ਪਾਣੀ ਦੇ ਨਿਕਾਸ ਦੇ ਕਾਰਜ ਮੁੱਖ ਤੌਰ ‘ਤੇ ਕੀਤੇ ਜਾ ਰਹੇ ਹਨ।
ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸੂਬਾ ਸਰਕਾਰ ‘ਸਰਬੱਤ ਦੇ ਭਲੇ’ ਦੀ ਸੋਚ ਨੂੰ ਅਪਣਾ ਕੇ ਸੂਬੇ ਦੇ ਲੋਕਾਂ ਦੀ ਸੇਵਾ ਕਰ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਸ. ਬਾਦਲ ਨੇ ਹਰ ਵਰਗ ਅਤੇ ਜਾਤ ਲਈ ਭਲਾਈ ਯੋਜਨਾਵਾਂ ਸ਼ੁਰੂ ਕਰਕੇ ਸੂਬਾ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਸੀ ਜਿਸਨੇ ਗਰੀਬਾਂ ਦੀ ਬਾਂਹ ਫੜਦਿਆਂ ਸਸਤਾ ਆਟਾ-ਦਾਲ ਯੋਜਨਾ ਸ਼ੁਰੂ ਕੀਤੀ ਜਿਸ ਦੀ ਬਦੌਲਤ ਲੱਖਾਂ ਪਰਿਵਾਰਾਂ ਨੂੰ ਪੇਟ ਭਰ ਰੋਟੀ ਨਸੀਬ ਹੋਈ। ਉਨ੍ਹਾਂ ਕਿਹਾ ਕਿ ਸ਼ਗਨ ਸਕੀਮ, ਪੈਨਸ਼ਨ ਯੋਜਨਾ, ਉਸਾਰੀ ਕਿਰਤੀਆਂ ਲਈ ਵੱਖ-ਵੱਖ ਭਲਾਈ ਯੋਜਨਾਵਾਂ, ਦਲਿਤ ਵਰਗ ਨੂੰ 200 ਯੂਨਿਟ ਮੁਫਤ ਬਿਜਲੀ, ਸਿਹਤ ਬੀਮਾਂ ਯੋਜਨਾ, ਵਿਦਿਆਰਥੀਆਂ ਨੂੰ ਮੁਫਤ ਤੇ ਮਿਆਰੀ ਸਿੱਖਿਆ, ਕਿਸਾਨੀ ਖੇਤਰ ਨੂੰ ਮੁਫਤ ਬਿਜਲੀ ਪਾਣੀ ਸਹੂਲਤ ਸਮੇਤ ਹੋਰ ਵੀ ਭਲਾਈ ਯੋਜਨਾਵਾਂ ਸਫਲਤਾ ਨਾਲ ਚੱਲ ਰਹੀਆਂ ਹਨ।
ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਕੰਮਾਂ ਤੋਂ ਲੋਕ ਸੰਤੁਸ਼ਟ ਹਨ ਅਤੇ 2017 ਦੀਆਂ ਆਮ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸੂਬੇ ਦੇ ਲੋਕ ਪੂਰਨ ਬਹੁਮਤ ਨਾਲ ਜਿਤਾਉਣਗੇ। ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਕੰਵਲਜੀਤ ਸਿੰਘ ਪਵਾਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਤਿੰਦਰਪਾਲ ਸਿੰਘ ਚੀਮਾ, ਰਮਨਦੀਪ ਸਿੰਘ ਸੰਮਤੀ ਮੈਂਬਰ, ਹਰਭਜਨ ਸਿੰਘ ਤੂਰ, ਕਰਨੈਲ ਸਿੰਘ ਸਰਪੰਚ ਸ਼ੇਰਪੁਰ, ਸੁਲੱਖਣ ਸਿੰਘ ਸਰਪੰਚ ਵਡਾਲਾ ਗ੍ਰਥੀਆਂ, ਗੁਰਦੇਵ ਸਿੰਘ ਸਰਪੰਚ ਕਲੇਰ ਕਲਾਂ, ਯੁਧਵੀਰ ਸਿੰਘ ਸਰਪੰਚ ਡੱਲਾ ਕਲਾਂ, ਗੁਰਪਾਲ ਸਿੰਘ ਸੰਧੂ ਸੰਮਤੀ ਮੈਂਬਰ, ਅਵਤਾਰ ਸਿੰਘ ਸਰਪੰਚ ਠੀਕਰੀਵਾਲ, ਮਨਜੀਤ ਸਿੰਘ ਸਰਪੰਚ ਸੁਚੇਤਗੜ, ਬੱਬੀ ਸਰਪੰਚ ਅਠਵਾਲ, ਮਿਤਰਪਾਲ ਸਿੰਘ ਦੌਲਤਪੁਰ, ਮਾਸਟਰ ਗੁਰਦੇਵ ਸਿੰਘ ਦਫਤਰ ਇੰਚਾਰਜ਼ ਵੀ ਹਾਜਰ ਸਨ।
Check Also
ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ
ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media