Sunday, April 5, 2026

ਵਿਆਪਮ ਘੁਟਾਲੇ ਵਿਰੁੱਧ ‘ਆਪ’ ਨੇ ਪੱਟੀ ‘ਚ ਕੱਢੀ ਮਸ਼ਾਲ ਰੈਲੀ

ਪ੍ਰਧਾਨ ਮੰਤਰੀ ਆਪਣਾ ਦੇਣ ਪ੍ਰਤੀਕਰਮ – ਹਰੀਸ਼ ਚੋਧਰੀ

PPN1207201502
ਪੱਟੀ, 12 ਜੁਲਾਈ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) –  ਮੱਧ ਪ੍ਰਦੇਸ਼ ਵਿੱਚ ਹੋਏ ਵਿਆਪਮ ਘੁਟਾਲੇ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਪੱਟੀ, ਖੇਮਕਰਨ ਅਤੇ ਜ਼ੀਰਾ ਤਿੰਨਾਂ ਹਲਕਿਆ ਦੇ ਆਬਜਰਵਰ ਹਰੀਸ਼ ਚੋਥਰੀ ਦੀ ਅਗਵਾਈ ਵਿੱਚ ਮਸ਼ਾਲ ਰੈਲੀ ਕੱਢੀ।ਇਹ ਮਸ਼ਾਲ ਰੈਲੀ ਆਪ ਪਾਰਟੀ ਦੇ ਦਫਤਰ ਖੇਮਕਰਨ ਰੋਡ ਤੋ ਸ਼ੁਰੂ ਹੋਈ ਜੋ ਕੁੱਲਾ ਚੌਕ, ਲਾਹੋਰ ਚੌਕ, ਗਾਧੀ ਸੱਤ, ਰੇਲਵੇ ਰੋਡ ਅਤੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਬੀਬੀ ਰਜ਼ਨੀ ਗੁਰਦੁਆਰਾ ਰੇਲਵੇ ਸਟੇਸ਼ਨ ਤੇ ਸਮਾਪਤ ਹੋਈ।ਇਸ ਰੈਲੀ ਵਿੱਚ ਪੱਟੀ, ਜ਼ੀਰਾ ਅਤੇ ਖੇਮਕਰਨ ਹਲਕੇ ਦੇ ਵਰਕਰਾਂ ਨੇ ਸ਼ਿਰਕਤ ਕੀਤੀ।ਹਰੀਸ਼ ਚੋਧਰੀ ਨੇ ਆਖਿਆ ਕਿ ਵਿਆਪਮ ਦਾ ਅਰਥ ਇੱਕ ਪੁਦਮੁਖਤਿਆਰ ਸਰਕਾਰੀ ਅਦਾਰਾਂ ਜੋ ਮੱਧ ਪ੍ਰਦੇਸ਼ ਦੀਆਂ ਤਕਰੀਬਨ ਸਾਰੀਆਂ ਸਰਕਾਰੀ ਨੋਕਰੀਆਂ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜ਼ਾ ਵਰਗੇ ਪ੍ਰੋਫੈਸ਼ਨਲ ਸਿੱਖਿਆ ਅਦਾਰਿਆਂ ਦਾ ਟੈਸਟ ਲੈਦਾ ਹੈ। ਜਿੱਥੇ ਵੱਡੇ ਪੱਧਰ ‘ਤੇ ਘਪਲਾ ਹੋਇਆ।ਇਸ ਘੁਟਾਲੇ ਨੂੰ ਲੇ ਕੇ ਜਿੱਥੇ ਸੁਪਰੀਮ ਕੋਰਟ ਵੱਲੋਂ ਜਾਂਚ ਦੇ ਆਦੇਸ਼ ਦਿੱਤੇ ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੁੱਪ ਵੱਟੀ ਹੈ।ਉਨਾਂ ਕਿਹਾ ਕਿ ਇਸ ਮਾਮਲੇ ਪ੍ਰਤੀ ਪ੍ਰਧਾਨ ਮੰਤਰੀ ਵੀ ਆਪਣਾ ਪ੍ਰਤੀਕਰਮ ਦੇਣ।ਰਣਜੀਤ ਸਿੰਘ ਚੀਮਾ, ਮਹਾਂਵੀਰ ਸਿੰਘ ਗਿੱਲ, ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਕਥਿਤ ਤੌਰ ‘ਤੇ 10000 ਕਰੌੜ ਤੋ ਵੱਧ ਦੇ ਇਸ ਘੁਟਾਲੇ ਨਾਲ ਸਬੰਧਿਤ ਹੁਣ ਤੱਕ 40 ਦੇ ਕਰੀਬ ਵਿਅਕਤੀਆਂ ਦੀ ਬਲੀ ਲੈ ਲਈ ਹੈ। ਜਿਸ ਵਿੱਚ ਪੁਲਸ ਅਧਿਕਾਰੀ, ਪੱਤਰਕਾਰ ਅਤੇ ਆਰ.ਟੀ.ਆਈ ਵਰਕਰ ਵੀ ਸ਼ਾਮਲ ਹਨ ਅਤੇ ਇਸ ਮਾਮਲੇ ਨੂੰ ਲੇ ਕੇ 55 ਤੋ ਵੱਧ ਪੁਲਿਸ ਕੇਸ ਦਰਜ਼ ਹੋਏ ਹਨ।ਮਨਜਿੰਦਰ ਸਿੰਘ ਸਿੰਧੂ, ਹਰਿੰਦਰ ਸਿੰਘ ਸਾਧੂਵਾਲ, ਸੁਖਬੀਰ ਸਿੰਘ ਵਲਟੋਹਾ, ਸਰਤਾਜ ਸਿੰਘ ਸੰਧ ਨੂੰ ਹਰੀਕੇ, ਦਫਤਰ ਇੰਚਾਰਜ ਸਵਰਨ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਅੰਦਰ ਰਿਸ਼ਵਤਖੋਰੀ, ਨਸ਼ਾ, ਮਹਿਗਾਈ, ਵਰਗੀਆਂ ਬਿਮਾਰੀਆਂ ਸਾਡੇ ਪੰਜਾਬ ਨੂੰ ਖਾ ਰਹੀਆ ਹਨ, ਜਿਨਾਂ ਤੋ ਪੰਜਾਬ ਨੂੰ ਬਚਾਉਣਾ ਜਰੂਰੀ ਹੈ।
ਇਸ ਮੌਕੇ ‘ਤੇ ਸਵਰਨ ਸਿੰਘ ਭੁੱਲਰ, ਨਿਸ਼ਾਨ ਸਿੰਘ ਬੁਰਜ਼,ਹਰਭਜਨ ਸਿੰਘ ਪੱਟੀ, ਗੁਰਲਾਲ ਸਿੰਘ ਬਰਵਾਲਾ, ਸੁਖਜਿੰਦਰ ਸਿੰਘ ਚੀਮਾ, ਪ੍ਰਭਜੀਤ ਸਿੰਘ, ਬਲਜਿੰਦਰ ਸਿੰਘ ਕੈਰੋਂ, ਵੱਸਣ ਸਿੰਘ ਕੈਰੋਂ, ਕੁਲਦੀਪ ਸਿੰਘ ਲੋਹਕਾ, ਐਡਵੋਕੇਟ ਮਾਹੀਪਾਲ, ਪੰਜਾਬ ਸਿੰਘ ਦੁੱਬਲੀ, ਫੂਲਾ ਸਿੰਘ, ਬਲਦੇਵ ਸਿੰਘ ਢਿੱਲੋਂ, ਮੋਹਕਮ ਸਿੰਘ ਸੀਤੋ, ਅੰਗਰੇਜ਼ ਸਿੰਘ, ਸਰਨਜੀਤ ਸਿੰਘ ਨੱਥੂਚੱਕ, ਮਨਬੀਰ ਸਿੰਘ ਹਰੀਕੇ, ਵਿਰਸਾ ਸਿੰਘ ਰੱਤਾਗੁੱਦਾ, ਦਲਜੀਤ ਸਿੰਘ ਬੇਦੀ, ਨਿਸ਼ਾਨ ਸਿੰਘ ਬੁਰਜ਼, ਦਿਲਬਾਗ ਸਿੰਘ ਗਾਬੜੀਆਂ, ਗੁਰਤੇਜ ਸਿੰਘ, ਮਹਿੰਦਰ ਸਿੰਘ, ਮਾਸਟਰ ਗੁਰਦਿਆਲ ਸਿੰਘ, ਬਿੱਲਾ ਮਸੀਹ ਚੌਥਰੀ, ਜੱਸਾ ਮਸੀਹ, ਹਰਬੰਸ ਸਿੰਘ ਰਾਮ ਸਿੰਘ ਵਾਲਾ, ਹਰਜੀਤ ਸਿੰਘ ਪੱਟੀ, ਸਤਿੰਦਰ ਸਿੰਘ ਤੂਤ, ਬਿੱਲਾ ਮਸੀਹ, ਕੁਲਦੀਪ ਸਿੰਘ ਚੂਸਲੇਵੜ, ਸੁਰਿੰਦਰ ਸਿੰਘ, ਮਨਜੀਤ ਸਿੰਘ, ਬਲਬੀਰ ਸਿੰਘ ਭੱਗੂਪੁਰ, ਹਰਪ੍ਰੀਤ ਸਿੰਘ, ਪੱਪੂ ਮਸੀਹ ਆਦਿ ਹਾਜ਼ਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply