Wednesday, September 30, 2026

ਅੱਧੀ ਰਾਤ ਨੂੰ ਗਿਲਵਾਲੀ ਗੇਟ ਵਿਖੇ ਚੱਲੀ ਗੋਲੀ

PPN1207201501
ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਸਿੰਘ) – ਬੀਤੀ ਰਾਤ ਸਥਾਨਕ ਗਿਲਵਾਲੀ ਗੇਟ ਛਬੀਲ ਵਾਲੀ ਵਿਖੇ ਰਾਜ ਕੁਮਾਰ ਦੇ ਘਰ ਰਾਤ 11.30 ਵਜੇ ਦੇ ਕਰੀਬ ਪੁਰਾਣੀ ਰੰਜਿਸ਼ ਦੇ ਤਹਿਤ ਗੋਲੀ ਚੱਲੀ ।ਗਲੀ ਦੇ ਪ੍ਰਧਾਨ ਲਾਟੀ ਵੱਲੋਂ ਇਤਲਾਹ ਦੇਣ ਤੇ ਮੋਕੇ ਤੇ ਪਹੁੰਚੀ ਪੁਲਿਸ ਨੂੰ ਵੇਖ ਮੁਲਜ਼ਮ ਫਰਾਰ ਹੋ ਗਏ।ਗੋਲੀ ਚੱਲਣ ‘ਤੇ ਦਹਿਸ਼ਤਜ਼ਦਾ ਰਾਜ ਕੁਮਾਰ ਤੇ ਮੁਹੱਲਾ ਵਾਸੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੋਲੀ ਚਲਾਉਣ ਵਾਲੇ ਜੱਗੂ ਗੈਂਗ ਦੇ ਮੁੱਖ ਸਾਥੀ ਅਜੇ, ਬੋਬੀ, ਕੱਟੂ ਸੋਰਵ ਸਨ।ਪੱਤਰਕਾਰਾ ਨੇ ਜਦੋਂ ਥਾਣਾ ਸੀ ਡਵੀਜ਼ਨ ਦੇ ਇੰਚਾਰਜ਼ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਗੋਲੀ ਚਲਾਉਣ ਵਾਲਿਆਂ ਖਿਲਾਫ ਧਾਰਾ 307 ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਆਰੋਪੀਆਂ ਨੂੰ ਫੜਣ ਵਾਸਤੇ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸ ਮੋਕੇ ਤੇ ਅਤੇ ਹੋਰ ਵੀ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply