Sunday, April 5, 2026

ਜੇਤਲੀ ਤੇ ਸ. ਬਾਦਲ ਰੀਹੈਬਲੀਟੇਸ਼ਨ ਕੇਂਦਰ ਦਾ 14 ਜੁਲਾਈ ਨੂੰ ਕਰਨਗੇ ਉਦਘਾਟਨ-ਸੱਭਰਵਾਲ

Pardeep Sabharwalਅੰਮ੍ਰਿਤਸਰ, 12 ਜੁਲਾਈ (ਗੁਰਚਰਨ ਸਿੰਘ) – ਮੈਡੀਕਲ ਕਾਲਜ ਦੇ ਨਜ਼ਦੀਕ 5 ਕਰੋੜ 66 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਰੀਹੇਬਲੀਟੇਸ਼ਨ (ਮੁੜ ਵਸਾਓ ਕੇਂਦਰ) ਦਾ ਉਦਘਾਟਨ ਸ੍ਰੀ ਅਰੁਣ ਜੇਤਲੀ ਵਿੱਤ ਮੰਤਰੀ ਭਾਰਤ ਸਰਕਾਰ ਤੇ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਲੋਂ 14 ਜੁਲਾਈ ਨੂੰ ਕੀਤਾ ਜਾਵੇਗਾ। ਸ੍ਰੀ ਪ੍ਰਦੀਪ ਸੱਭਰਵਾਲ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦੱਸਿਆ ਕਿ 100 ਬੈੱਡ ਵਾਲੇ ਇਸ ਕੇਂਦਰ ਦੀਆਂ ਦੋਵਾਂ ਇਮਾਰਤਾਂ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ । 2.23 ਏਕੜ ਵਿਚ ਉਸਾਰੀ ਜਾ ਰਹੀ ਇਸ ਇਮਾਰਤ ਦੀ ਪਹਿਲੀ ਮੰਜ਼ਿਲ 20 ਹਜ਼ਾਰ ਸਕੇਅਰ ਫੁੱਟ ਦੀ ਅਤੇ ਦੂਜੀ ਮੰਜ਼ਿਲ 16 ਹਜ਼ਾਰ ਸਕੇਅਰ ਫੁੱਟ ਦੀ ਉਸਾਰੀ ਗਈ ਹੈ, ਜਿਸ ਵਿਚ ਡਾਕਟਰਾਂ ਦੇ 5 ਕਮਰੇ , 6 ਕੰਸਲਟੇਸ਼ਨ ਰੂਮ , 1 ਜਿੰਮ, 1 ਲਾਊਡਰੀ, 1 ਕਿਚਨ, 1 ਡਾਈਨਿੰਗ ਰੂਮ ਅਤੇ 1 ਐਕਟੀਵਿਟੀ ਰੂਮ ਬਣ ਕੇ ਤਿਆਰ ਹੋ ਗਏ ਹਨ।
ਡਿਪਟੀ ਕਮਿਸ਼ਨਰ ਸ੍ਰੀ ਸੱਭਰਵਾਲ ਨੇ ਦੱਸਿਆ ਕਿ ਜੋ ਲੋਕ ਨਸ਼ਿਆਂ ਦੇ ਜਾਲ ਵਿਚ ਫਸੇ ਹਨ ਉਨ੍ਹਾਂ ਦਾ ਪਹਿਲਾਂ ਤਾਂ ਨਸ਼ਾ ਛੁਡਾਊ ਕੇਂਦਰਾਂ ਵਿਚ ਇਲਾਜ ਕੀਤਾ ਜਾਂਦਾ ਹੈ ਅਤੇ ਫਿਰ ਉਨ੍ਹਾਂ ਦੇ ਮੁੜ ਵਸੇਵਾਂ ਕਰਨ ਲਈ ਇਸ ਕੇਂਦਰ ਦੀ ਉਸਾਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿਚ ਅਜਿਹੇ ਵਿਅਕਤੀਆਂ ਦੀ ਹਰ ਸਹੂਲਤ ਦਾ ਖਿਆਲ ਰੱਖਿਆ ਗਿਆ ਹੈ।ਇਸ ਕੇਂਦਰ ਵਿਚ ਯੋਗਾ, ਖੇਡਾਂ ਤੇ ਮਨੋਰੰਜਨ ਦੇ ਨਾਲ-ਨਾਲ ਇਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਕਰਨ ਦੇ ਮਕਸਦ ਨਾਲ ਛੋਟੋ-ਛੋਟੇ ਪਰ ਪ੍ਰਭਾਵਸ਼ਾਲੀ ਕੋਰਸਾਂ ਦੀ ਸਿਖਲਾਈ ਦਿੱਤੀ ਜਾਵੇਗੀ। ਮੋਬਾਈਲ ਰਿਪੇਅਰ, ਰੇਡੀਓ ਤੇ ਟੈਲੀਵਿਜ਼ਨ ਦੀ ਸਿਖਲਾਈ ਅਤੇ ਹੋਰ ਵੱਖ-ਵੱਖ ਕੋਰਸਾਂ ਦੀ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply