ਖਾਲੜਾ, 14 ਜੁਲਾਈ (ਰਣਬੀਰ ਸਿੰਘ, ਕੁਲਵਿੰਦਰ ਸਿੰਘ ਕੰਬੋਕੇ) – ਡਿਉਪੋਟ ਕੀਟਨਾਸ਼ਕ ਕੰਪਨੀ ਦੇ ਵਰਕਰਾਂ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਪੈਣ ਵਾਲੇ ਕੀੜੇ-ਮਕੌੜਿਆਂ ਤੋਂ ਬਚਾਆ ਲਈ ਜਾਣਕਾਰੀ ਦੇਣ ਹਿੱਤ ਕੈਂਪ ਲਗਾਇਆ ਗਿਆ।ਕੈਂਪ ਦੌਰਾਨ ਡਿਉਪੋਟ ਕੰਪਨੀ ਦੇ ਡਾਕਟਰ ਮੰਨੂੰ ਸ਼ਰਮਾ ਨੇ ਦੱਸਿਆ ਕਿ ਕਿਸਾਨ ਭਰਾ ਬਿਨ੍ਹਾਂ ਕਿਸੇ ਜਾਣਕਾਰੀ ਤੋਂ ਕੋਈ ਵੀ ਦਵਾਈ ਕਿਸੇ ਦੇ ਵੀ ਕਹਿਣ ‘ਤੇ ਵਰਤ ਲੈਂਦੇ ਹਾਂ, ਜਦਕਿ ਸਾਨੂੰ ਉਸ ਦੇ ਫਾਇਦੇ ਅਤੇ ਨੁਕਸਾਨ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੁੰਦੀ।ਉਹਨਾਂ ਕਿਹਾ ਕਿ ਅਮਰੀਕਾ ਦੀ ਕੰਪਨੀ ਨੇ ਕਿਸਾਨਾਂ ਦੀਆਂ ਫਸਲਾਂ ਵਿੱਚ ਪੈ ਰਹੇ ਕੀੜੇ-ਮਕੋੜੇ ਤੇ ਹੋਰ ਕਿਸਮ ਦੇ ਨੁਕਸਾਨ ਲਈ ਇਹ ਡਿ
ਉਪੋਟ ਕੀਟਨਾਸ਼ਕ ਤਿਆਰ ਕੀਤਾ ਹੈ।ਜਿਸ ਦਾ ਕਿਸਾਨਾਂ ਨੂੰ ਬਹੁਤ ਫਾਇਦਾ ਹੈ ਅਤੇ ਫਸਲਾਂ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਵੇਗਾ।ਇਸ ਸਮੇਂ ਪੁੱਜੇ ਕਿਸਾਨਾਂ ਨੇ ਕੰਪਨੀ ਵਰਕਰਾਂ ਨਾਲ ਗੱਲਬਾਤ ਕਰਕੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਅਤੇ ਕਦੋਂ ਕਿਹੜੀ ਕਿਸਮ ਦੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ, ਬਾਰੇ ਜਾਣਕਾਰੀ ਹਾਸਲ ਕੀਤੀ।ਇਸ ਮੌਕੇ ਦਲਜੀਤ ਸਿੰਘ ਖਾਲੜਾ, ਛੀਨਾ, ਅਜੈ, ਸਤਨਾਮ ਨਾਰਲੀ, ਲੱਡੂ, ਸ਼ਿੰਦਾ ਸਿੰਘ ਸਰਪੰਚ, ਮਿਲਖਾ ਸਿੰਘ ਅਮੀਸ਼ਾਹ, ਨਿਸ਼ਾਨ ਸਿੰਘ ਅਮੀਸ਼ਾਹ, ਦੀਪਾ ਖਾਲੜਾ ਆਦਿ ਕਿਸਾਨ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media