Wednesday, April 22, 2026

ਡਿਉਪੋਟ ਕੀਟਨਾਸ਼ਕ ਕੰਪਨੀ ਨੇ ਲਗਾਇਆ ਕੈਂਪ

PPN1407201528 ਖਾਲੜਾ, 14  ਜੁਲਾਈ (ਰਣਬੀਰ ਸਿੰਘ, ਕੁਲਵਿੰਦਰ ਸਿੰਘ ਕੰਬੋਕੇ) –  ਡਿਉਪੋਟ ਕੀਟਨਾਸ਼ਕ ਕੰਪਨੀ ਦੇ ਵਰਕਰਾਂ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਪੈਣ ਵਾਲੇ ਕੀੜੇ-ਮਕੌੜਿਆਂ ਤੋਂ ਬਚਾਆ ਲਈ ਜਾਣਕਾਰੀ ਦੇਣ ਹਿੱਤ ਕੈਂਪ ਲਗਾਇਆ ਗਿਆ।ਕੈਂਪ ਦੌਰਾਨ ਡਿਉਪੋਟ ਕੰਪਨੀ ਦੇ ਡਾਕਟਰ ਮੰਨੂੰ ਸ਼ਰਮਾ ਨੇ ਦੱਸਿਆ ਕਿ ਕਿਸਾਨ ਭਰਾ ਬਿਨ੍ਹਾਂ ਕਿਸੇ ਜਾਣਕਾਰੀ ਤੋਂ ਕੋਈ ਵੀ ਦਵਾਈ ਕਿਸੇ ਦੇ ਵੀ ਕਹਿਣ ‘ਤੇ ਵਰਤ ਲੈਂਦੇ ਹਾਂ, ਜਦਕਿ ਸਾਨੂੰ ਉਸ ਦੇ ਫਾਇਦੇ ਅਤੇ ਨੁਕਸਾਨ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੁੰਦੀ।ਉਹਨਾਂ ਕਿਹਾ ਕਿ ਅਮਰੀਕਾ ਦੀ ਕੰਪਨੀ ਨੇ ਕਿਸਾਨਾਂ ਦੀਆਂ ਫਸਲਾਂ ਵਿੱਚ ਪੈ ਰਹੇ ਕੀੜੇ-ਮਕੋੜੇ ਤੇ ਹੋਰ ਕਿਸਮ ਦੇ ਨੁਕਸਾਨ ਲਈ ਇਹ ਡਿPPN1407201529ਉਪੋਟ ਕੀਟਨਾਸ਼ਕ ਤਿਆਰ ਕੀਤਾ ਹੈ।ਜਿਸ ਦਾ ਕਿਸਾਨਾਂ ਨੂੰ ਬਹੁਤ ਫਾਇਦਾ ਹੈ ਅਤੇ ਫਸਲਾਂ ਨੂੰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਵੇਗਾ।ਇਸ ਸਮੇਂ ਪੁੱਜੇ ਕਿਸਾਨਾਂ ਨੇ ਕੰਪਨੀ ਵਰਕਰਾਂ ਨਾਲ ਗੱਲਬਾਤ ਕਰਕੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਅਤੇ ਕਦੋਂ ਕਿਹੜੀ ਕਿਸਮ ਦੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ, ਬਾਰੇ ਜਾਣਕਾਰੀ ਹਾਸਲ ਕੀਤੀ।ਇਸ ਮੌਕੇ ਦਲਜੀਤ ਸਿੰਘ ਖਾਲੜਾ, ਛੀਨਾ, ਅਜੈ, ਸਤਨਾਮ ਨਾਰਲੀ, ਲੱਡੂ, ਸ਼ਿੰਦਾ ਸਿੰਘ ਸਰਪੰਚ, ਮਿਲਖਾ ਸਿੰਘ ਅਮੀਸ਼ਾਹ, ਨਿਸ਼ਾਨ ਸਿੰਘ ਅਮੀਸ਼ਾਹ, ਦੀਪਾ ਖਾਲੜਾ ਆਦਿ ਕਿਸਾਨ ਹਾਜ਼ਰ ਸਨ।

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply