
ਖਾਲੜਾ, 14 ਜੁਲਾਈ (ਲਖਵਿੰਦਰ ਸਿੰਘ ਗੋਲਣ, ਕੁਲਵਿੰਦਰ ਸਿੰਘ ਕੰਬੋਕੇ) – ਭਿੱਖੀਵਿੰਡ ਟ੍ਰੈਫਿਕ ਪੁਲਿਸ ‘ਤੇ ਰਿਸ਼ਵਤ ਲੈਣ ਅਤੇ ਭੱਦਾ ਵਿਵਹਾਰ ਕਰਨ ਦੇ ਦੋਸ਼ ਲਗਾਉਂਦਿਆਂ ਭਿੱਖੀਵਿੰਡ ਚੌਕ ਵਿਖੇ ਸੈਂਕੜੇ ਲੋਕਾਂ ਵੱਲੋਂ ਚੱਕਾ ਜਾਮ ਕਰਕੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ।ਇਸ ਧਰਨੇ ਦੀ ਅਗਵਾਈ ਕਰ ਰਹੇ ਲਖਵਿੰਦਰ ਸਿੰਘ ਭੈਣੀ, ਗੁਰਮੁੱਖ ਸਿੰਘ ਪੰਜਾਬ ਚੈਅਰਮੈਨ, ਚੰਦ ਰੂਪ ਸ਼ੇਰ ਗਿੱਲ, ਵਾਲਮੀਕ ਪ੍ਰਧਾਨ ਨਿਸ਼ਾਨ ਸਿੰਘ ਡਲੀਰੀ, ਪ੍ਰਧਾਨ ਵਿੱਕੀ ਭਿੱਖੀਵਿੰਡ ਨੇ ਦੋਸ਼ ਲਗਾਏ ਕਿ ਪੁਲਿਸ ਦਾ ਇਕ ਹਵਾਲਦਾਰ ਜੋ ਪੱਟੀ ਰੋਡ ਤੋਂ ਕਾਲਿਆਂ ਵਾਲੀ ਡਰੇਨ ‘ਤੇ ਸ਼ਾਮ ਦੇ ਸਮੇ ਨਜਾਇਜ਼ ਨਾਕਾ ਲਗਾ ਕੇ ਲੋਕਾਂ ਤੋਂ ਵੱਡੇ ਪੱਧਰ ‘ਤੇ ਲੁੱਟ ਕਰ ਰਿਹਾ ਹੈ।ਜਿਸ ਦੇ ਰੋਸ ਵਜੋਂ ਉਹਨਾਂ ਵੱਲੋਂ ਇਹ ਧਰਨਾ ਦਿੱਤੀ ਜਾ ਰਿਹਾ ਹੈ।ਇਸ ਸਮੇਂ ਲਖਵਿੰਦਰ ਸਿੰਘ ਭੈਣੀ ਨੇ ਨਾਅਰੇਬਾਜੀ ਕਰਦਿਆਂ ਕਿਹਾ ਕਿ ਪੁਲਿਸ ਦੇ ਉਸ ਹਵਾਲਦਾਰ ਉਪਰ ਬਣਦੀ ਕਾਰਵਾਈ ਕਰਕੇ ਇਨਸਾਫ ਦਿਵਾਇਆ ਜਾਵੇ।ਮੌਕੇ ਤੇ ਪੁੱਜੇ ਥਾਣਾ ਭਿੱਖਵਿੰਡ ਦੇ ਐਸ.ਐਚ.ਓ ਜਸਪਾਲ ਸਿੰਘ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਮਾਮਲੇ ਦੀ ਜੜ੍ਹ ਤੱਕ ਜਾ ਕੇ ਦੋਸ਼ੀ ਪਾਏ ਜਾਣ ‘ਤੇ ਹਵਾਲਦਾਰ ਉਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਵਿੱਕੀ ਭਿੱਖੀਵਿੰਡ, ਸੋਨੀ ਖਾਲੜਾ, ਲੱਖਾ ਭੈਣੀ, ਰਾਮਤੇਜਪਾਲ ਸਿੰਘ, ਮਲਕੀਤ ਸਿੰਘ, ਕੁੰਦਨ ਸਿੰਘ, ਜਗਰੂਪ ਸਿੰਘ, ਬਲਵਿੰਦਰ ਸਿੰਘ, ਜੈਦੀਪ ਸਿੰਘ ਦਿਆਲਪੁਰ ਆਦਿ ਹਾਜ਼ਰ ਸਨ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media