
ਅੰਮ੍ਰਿਤਸਰ, 15 ਜੂਲਾਈ (ਗੁਰਚਰਨ ਸਿੰਘ) ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵਲੋਂ ਅੰਮ੍ਰਿਤਸਰ ਵਿੱਚ ਕੀਤੀ ਗਈ ਰੈਲੀ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਦੀਆਂ ਸ਼ਹਿਰ ‘ਚ ਕੀਤੀਆ ਗਈਆਂ ਰੈਲੀਆਂ ਦੇ ਮੁਕਾਬਲੇ ਕੁੱਝ ਵੀ ਨਹੀ ਸੀ। ਇਨਾ੍ਹ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਜਿਲਾ੍ਹ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਅੋਜਲਾ ਨੇ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਆਗੂਆਂ ਵਲੋ ਕਰਵਾਈ ਗਈ ਰੈਲੀ ਦੇ ਮੇੈਦਾਨ ਨੂੰ ਖਚਾ-ਖੱਚ ਭਰਨ ਲਈ ਸ਼ਹਿਰ ਦੀ ਜਨਤਾ ਤਾਂ ਵਧੇਰੇ ਨਾ ਪੁਜੀ, ਬਲਕਿ ਸੱਤਾਧਾਰੀ ਧਿਰ ਵਲੋ ਸਰਕਾਰੀ ਦਫਤਰੀ ਮੁਲਾਜਮਾਂ ਦੀ ਵਰਤੋ ਜਿਆਦਾ ਹੋਈ ਹੈ ।ਉਨਾ੍ਹ ਕਿਹਾ ਸੂਬੇ ਦੇ ਲੋਕ ਕੈਪਟਨ ਅਮਰਿੰਦ ਸਿੰਘ ਨੂੰ ਅਥਾਹ ਪਿਆਰ ਕਰਦੇ ਹਨ ਤੇ ਕਾਂਗਰਸ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਭਾਰੀ ਬਹੁੱਮਤ ਸਿੱਧ ਕਰਨ ਲਈ ਨਾ ਤਾਂ ਬਾਹਰੋ ਕਿਰਾਏ ਤੇ ਭਈਏ ਮੰਗਵਾੳਣ ਦੀ ਲੋੜ ਨਹੀ ਪੈਂਦੀ ਹੈ ਅਤੇ ਨਾ ਹੀ ਸਰਕਾਰੀ ਮਸ਼ੀਨਰੀ ਦੀ। ਲੋਕ ਕੈਪਟਨ ਅਮਰਿਦਰ ਸਿੰਘ ਨੂੰ ਦਿਲੋ ਸੁਣਨਾ ਪਸੰਦ ਕਰਦੇ ਹਨ ਕਿਊਕਿ ਕੈਪਟਨ ਅਮਰਿੰਦਰ ਸਿੰਘ ਅਕਾਲੀ ਭਾਜਪਾ ਦੀਆ ਗਲਤ ਨੀਤੀਆ ਨੂੰ ਬੇ-ਨਕਾਬ ਕਰਕੇ ਜਨਤਾ ਦੀ ਕਚਹਿਰੀ ‘ਚ ਰੱਖਦੇ ਹਨ। ਔਜਲਾ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਪੰਜਾਬ ਅੰਦਰ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਰੀਸ ਨਹੀ ਕਰ ਸਕਦਾ।
Punjab Post Daily Online Newspaper & Print Media