ਅੰਮ੍ਰਿਤਸਰ, 14 ਜੁਲਾਈ (ਗੁਰਚਰਨ ਸਿੰਘ) – ਪੁਲਿਸ ਕਮਿਸ਼ਨਰ ਸ੍ਰ. ਜਤਿੰਦਰ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ‘ਤੇ ਨਸ਼ੇੜੀਆਂ, ਲੁਟੇਰਾ ਗ੍ਰੋਹ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਪੁਲਿਸ ਵਲੋਂ ਵਿਸ਼ੇਸ਼ ਚੌਕਸੀ ਵਰਤੀ ਜਾ ਰਹੀ ਹੈ ਅਤੇ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਿਆਂ ਤੇ ਨਿਯਮਾਂ ਦੀ ਉਲਘਣਾ ਕਰਨ ਨੂੰ ਨੱਥ ਪਾਉਣ ਲਈ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ।ਥਾਣਾ ਬੀ-ਡਵੀਜ਼ਨ ਦੇ ਏ.ਐਸ.ਆਈ ਸੂਬਾ ਸਿੰਘ ਵੱਲੌ ਸ਼੍ਰੀ ਗੁਰੂ ਰਵਿਦਾਸ ਮਾਰਗ (ਚਮਰੰਗ ਰੋਡ) ‘ਤੇ ਨਾਕਾ ਲਾ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆ ਨੂੰ ਕਾਨੂੰਨ ਦਾ ਪਾਠ ਪੜ੍ਹਾਇਆ । ਇਸ ਮੌਕੇ ਸੂਬਾਸਿੰਘ ਨੇ ਦੱਸਿਆ ਕਿ ਪਿਛਲੇ ਕੁੱਝ ਹੀ ਦਿਨਾ ਤੌ ਇਸ ਇਲਾਕੇ ਵਿਚ ਉਨਾਂ ਦੀ ਵਿਸ਼ੇਸ਼ ਡਿਉਟੀ ਲੱਗੀ ਹੋਈ ਹੈ ਅਤੇ ਆਪਣੇ ਸਾਥੀ ਮੁਲਾਜ਼ਮਾਂ ਸਮੇਤ ਨਾਕਾ ਲਗਾ ਕੇ ਤੇਜ਼ ਰਫਤਾਰੀ, ਟਰਿਪਲ ਰਾਈਡਿੰਗ, ਹੈਲਮੈਟ ਤੋਂ ਬਿਨਾਂ ਦੋ ਪਹੀਆ ਵਾਹਣ ਚਲਾਉਣ ਅਤੇ ਉਲਟ ਦਿਸ਼ਾ ਤੋਂ ਆਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।ਉਨਾਂ ਗੁੰਡਾ ਅਨਸਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਕਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media