Thursday, March 19, 2026

ਹੈਵੀ ਵਹੀਕਲ ਕਰਦੇ ਨੇ ਨਿੱਤ ਨੁਕਸਾਨ-ਬਾਈਪਾਸ ਦੀ ਅਣਹੋਂਦ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ

ਬਟਾਲਾ, 15 ਜੁਲਾਈ (ਨਰਿੰਦਰ ਸਿੰਘ ਬਰਨਾਲ)- ਸ਼ਹਿਰ ਵਿਚੋਂ ਲੰਘਣ ਵਾਲੇ ਭਾਰੀ ਤੇ ਲੰਮੇ ਟਰੱਕ ਆਮ ਹੀ ਵੇਖੇ ਜਾ ਸਕਦੇ ਹਨ। ਸ਼ਹਿਰ ਵਿੱਚੋਂ ਲੰਘਣ ਦਾ ਕਾਰਨ ਬਾਈ ਪਾਸ ਦੀ ਅਣਹੋਂਦ ਹੈ ਤੇ ਇਹ ਨਿੱਤ ਕਰਮ ਹੀ ਹੈ।ਜਲੰਧਰ ਰੋਡੇ ਤੇ ਸ੍ਰੀ ਹਰਗੋਬਿੰਦਪੁਰ ਨੂੰ ਜਾਣ ਵਾਲੇ ਟਰੱਕਾਂ ਤੇ ਟਰਾਲਿਆਂ ਨੇ ਕਈ ਜਾਨਾ ਵੀ ਲਈਆਂ ਹਨ। ਅੱਜ ਸਵੇਰੇ ਇੱਕ ਭਾਰੀ ਵਹੀਕਲ ਨੇ ਜਲੰਧਰ ਤੇ ਟਰੈਫਿਕ ਡੱਕੀ ਰੱਖੀ ਤੇ ਇਹ ਟਰੱਕ ਮੋੜਾਂ ‘ਤੇ ਬਹੁਤ ਹੀ ਭਿਆਨਕ ਤਰੀਕੇ ਨਾਲ ਮੁੜਦਾ ਸੀ, ਕਿਉਕਿ ਲੰਬਾਈ ਜਿਆਦਾ ਹੋਣ ਕਾਰਨ ਇਸ ਨੂੰ ਮੋੜਨਾ ਔਖਾ ਸੀ, ਇਸ ਟਰੱਕ ਨੇ ਸ੍ਰੀ ਹਰਗੋਬਿੰਦਪੁਰ ਰੋਡ ਤੇ ਕਈ ਬਿਜਲੀ ਦੀਆਂ ਤਾਰਾਂ ਤੇ ਕੇਬਲ ਦੀਆਂ ਤਾਰਾਂ ਤੋੜੀਆ।ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਇਹੋ ਜਿਹੇ ਟਰੱਕਾਂ ‘ਤੇ ਭਾਰੀ ਵਾਹਨਾ ਵਾਸਤੇ ਅੰਮ੍ਰਿਤਸਰ ਰੋਡ ਤੋਂ ਵਾਇਆ ਅੱਚਲ ਸਾਹਿਬ ਰੋਡ ਨੂੰ ਹੁੰਦਾ ਗੁਰਦਾਸਪੁਰ ਰੋਡ ਨੂੰ ਜੁੜਦਾ ਬਾਈਪਾਸ ਬਣਾਇਆ ਜਾਵੇ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply