Tuesday, February 3, 2026

ਸਤਿਕਾਰ ਕਮੇਟੀ ਮੈਂਬਰ ਰਣਜੀਤ ਸਿੰਘ ਖਾਲਸਾ ਦੇ ਛੋਟੇ ਭਰਾ ਦੀ ਜ਼ਮੀਨ ਵਿੱਚ ਬਣੀ ਕਬਰ ਢਾਹੀ

ਬਲਬੀਰ ਸਿੰਘ ਨੇ ਪਾਖੰਡ ਛੱਡ ਕੇ ਗੁਰੂ ਚਰਨਾਂ ਨਾਲ ਜੁੜਣ ਦਾ ਲ਼ਿਆ ਫੈਸਲਾ

PPN1507201523 PPN1507201524

ਖਾਲੜਾ, 15 ਜੁਲਾਈ (ਰਿੰਪਲ ਖਾਲੜਾ, ਲਖਵਿੰਦਰ ਗੋਲਣ, ਕੁਲਵਿੰਦਰ ਸਿੰਘ ਕੰਬੋਕੇ) – ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਿੰਘਾਂ ਅਤੇ ਜਥੇਬੰਦੀਆਂ ਦੀ ਇਲਾਕੇ ਵਿੱਚ ਉਸ ਸਮੇਂ ਸ਼ਲਾਘਾ ਹੋਈ ਜਦ ਪਿੰਡ ਮਾੜੀ ਉਧੋਕੇ ਦੇ ਸਤਿਕਾਰ ਕਮੇਟੀ ਮੈਂਬਰ ਰਣਜੀਤ ਸਿੰਘ ਖਾਲਸਾ ਦੇ ਛੋਟੇ ਭਰਾ ਬਲਜੀਤ ਸਿੰਘ ਦੀ ਜ਼ਮੀਨ ਵਿੱਚ ਮੌਜੂਦ ਚਰਚਾ ਦਾ ਵਿਸ਼ਾ ਬਣੀ ਪੀਰਾਂ ਦੀ ਕਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਜਸਬੀਰ ਸਿੰਘ ਖਾਲਸਾ ਅਤੇ ਸਤਿਕਾਰ ਕਮੇਟੀ ਗੱਗੋਬੂਆ ਦੇ ਤਰਲੋਚਨ ਸਿੰਘ ਸੋਹਲ, ਸਤਿਕਾਰ ਕਮੇਟੀ ਪੰਚ ਪ੍ਰਧਾਨੀ ਦੇ ਰਣਬੀਰ ਸਿੰਘ ਝਬਾਲ, ਦਿਲਬਾਗ ਸਿੰਘ ਵਲਟੋਹਾ, ਮਨਦੀਪ ਸਿੰਘ ਡਿੱਬੀਪੁਰ, ਸੂਬਾ ਸਿੰਘ ਰਾਮ ਰੌਣੀ ਮਹਾਂਕਵੀ ਸੰਤੋਖ ਸਿੰਘ ਨੂਰਦੀ, ਸੇਵਾ ਸੰਭਾਲ ਕਮੇਟੀ ਪ੍ਰਗਟ ਸਿੰਘ ਤਰਨ ਤਾਰਨ ਤੇ ਪਰਿਵਾਰ ਦੇ ਸਹਿਯੋਗ ਸਦਕਾ ਢਾਹ ਦਿੱਤਾ ਗਿਆ।ਇਸ ਸਮੇਂ ਭਾਈ ਜਸਬੀਰ ਸਿੰਘ ਖਾਲਸਾ ਨੇ ਦੱਸਿਆ ਕਿ ਰਣਜੀਤ ਸਿੰਘ ਖਾਲਸਾ ਉਧੋਕੇ ਲੰਮੇ ਸਮੇਂ ਤੋਂ ਗੁਰੂ ਚਰਨਾਂ ਵਿੱਚ ਜੁੜੇ ਹੋਏ ਹਨ, ਪਰ ਉਨਾਂ ਦੇ ਛੋਟੇ ਭਰਾ ਬਲਜੀਤ ਸਿੰਘ ਉਧੋਕੇ ਘਰੋਂ ਅੱਡ-ਬਾਰ ਹੋਣ ਕਰਕੇ ਇਹ ਕਬਰ ੁਉਨਾਂ ਦੀ ਜਮੀਨ ਅੰਦਰ ਆਉਂਦੀ ਸੀ ਅਤੇ ਉਹ ਹੀ ਇਸ ਕਬਰ ਨੂੰ ਪੂਜਦੇ ਸਨ।ਜਿਸ ਨੂੰ ਮੁੱਦਾ ਬਣਾ ਕੇ ਸਤਿਕਾਰ ਕਮੇਟੀਆਂ ਅਤੇ ਸਤਿਕਾਰ ਕਮੇਟੀ ਮੈਂਬਰ ਭਾਈ ਰਣਜੀਤ ਸਿੰਘ ‘ਤੇ ਆਰੋਪ ਲਗਾਏ ਜਾ ਰਹੇ।ਲੋਕਾਂ ਦਾ ਕਹਿਣਾ ਸੀ ਕਿ ਹੋਰਾਂ ਨੂੰ ਪਾਖੰਡ ਤੇ ਪਾਖੰਡੀਆਂ ਤੋਂ ਦੂਰ ਰਹਿਣ ਦੀ ਦੁਹਾਈ ਦੇਣ ਵਾਲੇ ਸਤਿਕਾਰ ਕਮੇਟੀ ਮੈਂਬਰਾਂ ਦੇ ਘਰਾਂ ਵਿੱਚ ਕਬਰਾਂ ਬਣੀਆਂ ਹੋਈਆਂ ਹਨ।
ਉਨਾਂ ਦੱਸਿਆ ਕਿ ਰਣਜੀਤ ਸਿੰਘ ਖਾਲਸਾ ਉਪਰ ਲੱਗੇ ਦੋਸ਼ਾਂ ਨੂੰ ਦੇਖਦੇ ਹੋਏ ਸਤਿਕਾਰ ਕਮੇਟੀਆਂ ਦੇ ਸਮਝਾਉਣ ‘ਤੇ ਬਲਬੀਰ ਸਿੰਘ ਨੇ ਇਹ ਪਾਖੰਡ ਛੱਡ ਕੇ ਗੁਰੂ ਚਰਨਾਂ ਨਾਲ ਜੁੜਣ ਦਾ ਫੈਸਲਾ ਲ਼ਿਆ ਅਤੇ ਸਾਰਿਆਂ ਦੀ ਸਹਿਮਤੀ ਨਾਲ ਸਤਿਕਾਰ ਕਮੇਟੀ ਦੇ ਸਿੰਘਾਂ ਵਲੋਂ ਕਬਰ ਨੂੰ ਢਾਹ ਦਿੱਤਾ ਗਿਆ।ਇਸ ਮੌਕੇ ਬਲਜੀਤ ਸਿੰਘ, ਕੁਲਦੀਪ ਸਿੰਘ, ਮਲਕੀਤ ਸਿੰਘ, ਹਰਮੀਤ ਸਿੰਘ, ਗੁਰਜੰਤ ਸਿੰਘ, ਮਣੀ, ਗੁਰਭੇਜ ਸਿੰਘ ਤੇ ਦਵਿੰਦਰ ਸਿੰਘ ਆਦਿ ਹਾਜਰ ਸਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply