ਸੁਖਵਿੰਦਰਜੀਤ ਸਿੰਘ ਬਹੋੜੂ
ਅੰਮ੍ਰਿਤਸਰ
ਸ. ਪਰਤਾਪ ਸਿੰਘ ਕੈਰੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਧੜੱਲੇਦਾਰ ਆਗੂ ਬਣੇ ਹਨ। ਸਾਂਝੇ ਪੰਜਾਬ ਦੇ ਮੁੱਖ ਮੰਤਰੀ ਸਵ: ਪਰਤਾਪ ਸਿੰਘ ਕੈਰੋਂ ਦੀਆਂ ਸਿਆਸੀ ਕਲਾਬਾਜ਼ੀਆਂ ਤੇ ਧੜੱਲੇ ਨਾਲ ਲਏ ਗਏ ਫੈਸਲਿਆਂ ਤੇ ਉਨਾਂ ਵਲੋਂ ਖੇਡੇ ਗਏ ਰਾਜਨੀਤਕ ਦਾ ਪੇਚਾਂ ਨੂੰ ਅੱਜ ਵੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਵਿਖੇ ਯਾਦ ਕੀਤਾ ਜਾਂਦਾ ਹੈ।ਸz. ਕੈਰੋਂ ਨੇ ਖੇਤੀ ਯੂਨੀਵਰਸਿਟੀ ਲੁਧਿਆਣਾ, ਹਿਸਾਰ, ਭਾਖੜਾ ਡੈਮ ਸਹਿਕਾਰਤਾ ਲਹਿਰ ਵਰਗੀਆਂ ਹਰਮਨ ਪਿਆਰੀਆਂ ਸਕੀਮਾਂ ਨੂੰ ਜਿਸ ਢੰਗ ਨਾਲ ਲਾਗੂ ਕੀਤਾ, ਉਹ ਇਤਿਹਾਸਕ ਬਣ ਗਈਆਂ ਹਨ।
ਸ. ਕੈਰੋਂ ਸਾਂਝੇ ਪੰਜਾਬ ਦੇ ਲਗਾਤਾਰ 8 ਸਾਲ ਮੁੱਖ ਮੰਤਰੀ ਰਹੇ।ਦੇਸ਼ ਦੇ ਸ਼ਕਤੀਸ਼ਾਲੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਸ. ਕੈਰੋਂ ਦੇ ਫੈਸਲਿਆਂ ਤੇ ਮੰਗਾਂ ਨੂੰ ਤੁਰੰਤ ਪ੍ਰਵਾਨਗੀ ਦਿੰਦੇ ਸਨ। ਇਹ ਵੀ ਅਜ਼ੀਬ ਇਤਫਾਕ ਦੀ ਗੱਲ ਹੈ ਕਿ ਕਿ ਕਠੋਰ ਸਿਆਸਤਦਾਨ ਮੁਰਾਰਜੀ ਦੇਸਾਈ ਸਾਬਕਾ ਪ੍ਰਧਾਨ ਮੰਤਰੀ ਸ. ਪਰਤਾਪ ਸਿੰਘ ਕੈਰੋਂ ਦੇ ਸਭ ਤੋਂ ਗੂੜੇ ਮਿੱਤਰ ਸਨ। ਸ. ਕੈਰੋਂ ਤੋਂ ਪਹਿਲਾਂ ਭੀਮ ਸੈਨ ਸੱਚਰ ਅਤੇ ਗੋਪੀ ਚੰਦ ਭਾਰਗਵ ਦੀ ਅਗਵਾਈ ਹੇਠ ਬਣੀਆਂ 1947 ਤੋਂ 1956 ਤੱਕ ਦੀਆਂ ਅਸਥਿਰ ਸਰਕਾਰਾਂ ਤੋਂ ਪੰਡਿਤ ਨਹਿਰੂ ਖਫਾ ਸਨ।ਉਨਾਂ ਦੁਖੀ ਹੋ ਕੇ ਸਿੱਖ ਸਿਆਸਤ ਦੇ ਮਾਹਿਰ ਸ. ਕੈਰੋਂ ਨੂੰ ਸਾਂਝੇ ਪੰਜਾਬ ਦੀ ਵਾਗਡੋਰ ਸੌਂਪ ਕੇ ਸੁੱਖ ਦਾ ਸਾਹ ਲ਼ਿਆ। ਜਸਟਿਸ ਗੁਰਨਾਮ ਸਿੰਘ, ਲਛਮਣ ਸਿੰਘ ਗਿੱਲ, ਪਰਕਾਸ਼ ਸਿੰਘ ਬਾਦਲ, ਗਿਆਨੀ ਜੈਲ ਸਿੰਘ, ਸz. ਦਰਬਾਰਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਸ. ਬੇਅੰਤ ਸਿੰਘ, ਸ. ਹਰਚਰਨ ਸਿੰਘ ਬਰਾੜ, ਬੀਬੀ ਰਜਿੰਦਰ ਕੌਰ ਭੱਠਲ ਪੰਜਾਬੀ ਸੂਬੇ (01/11/1966) ਤੋਂ ਬਾਅਦ ਆਈਆਂ ਪਰ, ਉਨਾਂ ਸਭ ‘ਚੋਂ ਕੈਪਟਨ ਅਮਰਿੰਦਰ ਸਿੰਘ ਧੜੱਲੇਦਾਰ ਆਗੂ ਵਜੋਂ ਉਭਰੇ ਹਨ। ਇਸ ਦਾ ਕਾਰਣ ਜੁਰਅਤ ਨਾਲ ਲਏ ਫੈਸਲੇ ਹਨ।
ਉਨਾਂ ਕਾਂਗਰਸ ਹਾਈ ਕਮਾਂਡ ਦੀ ਪ੍ਰਵਾਹ ਕੀਤੇ ਬਿਨਾਂ ਵਿਵਾਦਿਤ ਪੰਜਾਬ ਹਰਿਆਣਾ ਪਾਣੀਆਂ ਦੀ ਵੰਡ ਦਾ ਗੰਭੀਰ ਮਸਲਾ ਤੁਰੰਤ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਰੱਦ ਕੀਤਾ। ਪੰਜਾਬ ਦੇ ਕਿਸਾਨਾਂ ਦੀ 5 ਸਾਲ ਜਿਣਸ ਮੰਡੀਆਂ ਵਿੱਚ ਰੁਲਣ ਨਹੀਂ ਦਿੱਤੀ। ਕੈਪਟਨ ਦੇ ਰਾਜ ਵੇਲੇ ਅਫਸਰਸ਼ਾਹੀ ਵੀ ਕੰਬਦੀ ਸੀ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਕੈਰੋਂ ਤੇ ਕੈਪਟਨ ਸਰਕਾਰ ਤੋਂ ਪਹਿਲਾਂ ਸਵ: ਲਛਮਣ ਸਿੰਘ ਗਿੱਲ ਦੀ ਥੋੜੇ ਸਮੇਂ (9 ਮਹੀਨੇ) ਦੀ ਸਰਕਾਰ ਨੇ ਬੜੀ ਜੁਰਅਤ ਨਾਲ ਫੈਸਲੇ ਲੈਂਦਿਆਂ ਮਾਤਾ ਭਾਸ਼ਾ ਪੰਜਾਬੀ ਨੂੰ ਸਰਕਾਰੀ ਤੌਰ ‘ਤੇ ਮਾਨਤਾ ਦਿੱਤੀ ।ਸਰਕਾਰੀ ਦਫਤਰਾਂ ਵਿੱਚ ਸਮੂਹ ਕੰੰਮ ਪੰਜਾਬੀ ਵਿੱਚ ਕਰਨ ਦੇ ਹੁਕਮ ਦਿੱਤੇ। ਮੁਲਾਜ਼ਮਾਂ ਦੀ ਡੀ.ਏ ਦੀ ਕਿਸ਼ਤ ਦਾ ਰੇੜਕਾ ਸਦਾ ਲਈ ਮੁਕਾਉਂਦਿਆਂ ਇਹ ਨੀਤੀ ਬਣਾ ਦਿਤੀ ਕਿ ਜੋ ਕੇਂਦਰ ਸਰਕਾਰ ਆਪਣੇ ਮੁਲਾਜ਼ਮਾਂ ਨੂੰ ਦੇਵੇਗੀ, ਉਹ ਪੰਜਾਬ ਸਰਕਾਰ ਦੇਣ ਦੀ ਪਾਬੰਦ ਹੋਵੇਗੀ।ਪਿੰਡਾਂ ਦੀਆਂ ਲਿੰਕ ਸੜਕਾਂ ਪੱਕੀਆਂ ਬਣਾਉਣਾ ਵੀ ਸ. ਗਿਲ ਦੀ ਦੇਣ ਹੈ। ਸ. ਪਰਕਾਸ਼ ਸਿੰਘ ਬਾਦਲ 1956 ਤੋਂ ਵਿਧਾਇਕ ਬਣ ਕੇ ਪੰਜਾਬ ‘ਚ ਸਰਗਰਮ ਹਨ, ਉਹ ਕੇਂਦਰੀ ਵਜੀਰ ਵੀ ਬਣੇ। ਹੁਣ ਪੰਜਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਹਨ।ਸz. ਬਾਦਲ ਨੇ ਅਨੇਕਾਂ ਯਾਦਗਾਰੀ ਕੰਮ ਕਰਨ ਦੇ ਯਤਨ ਕੀਤੇ, ਪਰ ਉਨਾਂ ਦਾ ਸਿਆਸੀ ਕੱਦ ਸ. ਪਰਤਾਪ ਸਿੰਘ ਕੈਰੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਵਰਗਾ ਨਹੀਂ ਬਣ ਸਕਿਆ।
ਸੁਖਵਿੰਦਰਜੀਤ ਸਿੰਘ ਬਹੋੜੂ
ਅੰਮ੍ਰਿਤਸਰ
ਮੋ- 93561 26878