Tuesday, April 28, 2026

ਅੰਮ੍ਰਿਤਸਰ ਦੀ ਧੀਅ ਨੇ ਸਥਾਪਿਤ ਕੀਤਾ ਨਵਾਂ ਰਿਕਾਰਡ-ਸਕੇਟਿੰਗ ਵਿਚ ਰਚਿਆ ਇਤਿਹਾਸ

ਅੰਮ੍ਰਿਤਸਰ, 22 ਜੁਲਾਈ (ਗੁਰਚਰਨ ਸਿੰਘ) – ਅੰਮ੍ਰਿਤਸਰ ਦੀ ਲੜਕੀ ਰਾਵੀ ਬਾਜਵਾ ਨੇ ਅੱਜ ਨਾ ਕੇਵਲ ਅੰਮ੍ਰਿਤਸਰ ਸਗੋਂ ਪੰਜਾਬ ਦਾ ਨਾਂਅ ਰੋਸ਼ਨ ਕਰਦਿਆਂ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।ਉਸ ਨੇ ਸਕੇਟਿੰਗ ਕਰਕੇ ਇਕ ਚੈਂਪੀਅਨ ਵਜੋਂ ਲਿਮਕਾ ਬੁੱਕ ਵਿਚ ਨਵਾਂ ਰਿਕਾਰਡ ਸਥਾਪਿਤ ਕੀਤਾ ਹੈ।
ਪਹਿਲੀ ਜਮਾਤ ਦੀ ਵਿਦਿਆਰਥਣ ਰਾਵੀ ਬਾਜਵਾ ਨੇ ਅੱਜ ਸਵੇਰੇ 5.27 ਮਿੰਟ ਤੇ ਅਜਨਾਲਾ ਬਾਈਪਾਸ ਤੋਂ ਵਾਹਗਾ ਵਿਖੇ 6.52 ਮਿੰਟ ਵਿਚ ਪਹੁੰਚ ਕੇ ਨਵਾਂ ਰਿਕਾਰਡ ਸਤਾਪਿਤ ਕੀਤਾ। ਉਸਨੇ 21.14 ਕਿਲੋਮੀਟਿਰ ਦੀ ਦੂਰੀ ਕੇਵਲ 1 ਘੰਟਾ ਤੇ 12 ਮਿੰਟ ਵਿਚ ਤੈਅ ਕੀਤੀ ਤੇ ਉਸਨੇ ਮਹਾਂਰਾਸ਼ਟਰ ਦੀ ਖੁਸ਼ੀ ਸੰਗਵੀਂ ਦਾ ਰਿਕਾਰਡ ਜੋ ਕਿ ਉਸਨੇ ਇਹ ਦੂਰੀ 3 ਘੰਟੇ ਤੇ 24 ਮਿੰਟ ਵਿਚ ਤੈਅ ਕੀਤੀ ਸੀ ਦਾ ਰਿਕਾਰਡ ਤੋੜਿਆ।
ਡੀ.ਪੀ.ਐਸ ਸਕੂਲ ਦੀ ਵਿਦਿਆਰਥਣ ਦੀ ਇਸ ਮਾਣਮੱਤੀ ਜਿੱਤ ਤੇ ਮਾਣ ਮਹਿਸੂਸ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਮੈਡਮ ਸੰਗੀਤਾ ਸਿੰਘ ਨੇ ਕਿਹਾ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਰਾਵੀ ਉਨਾਂ ਦੀ ਸਕੂਲ ਦੀ ਵਿਦਿਆਰਥਣ ਹੈ। ਇਸ ਮੌਕੇ ਰਾਵੀ ਦੇ ਪਿਤਾ ਸ੍ਰੀ ਅੰਮ੍ਰਿਤਪਾਲ ਸਿੰਘ ਤੇ ਮਾਤਾ ਸ੍ਰੀਮਤੀ ਕੰਵਲਪ੍ਰੀਤ ਕੌਰ ਨੇ ਕਿਹਾ ਕਿ ਰਾਵੀ ਪਰਮਾਤਮਾ ਵਲੋਂ ਮਿਲਿਆ ਉਨਾਂ ਨੂੰ ਬੇਸ਼ਕੀਮਤੀ ਤੋਹਫਾ ਹੈ। ਕੋਚ ਸ੍ਰੀ ਵਿਜੇ ਨੇ ਕਿਹਾ ਕਿ ਇਸ ਲੜਕੀ ਦਾ ਭਵਿੱਖ ਬਹੁਤ ਉੱਜਵਲ ਹੈ ਅਤੇ ਇਹ ਹੋਰ ਵੀ ਨਵੇਂ ਕੀਰਤੀਮਾਨ ਸਥਾਪਿਤ ਕਰਨ ਦਾ ਜ਼ਜਬਾ ਰੱਖਦੀ ਹੈ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੇ ਰਾਵੀ ਬਾਜਵਾ ਦੀ ਇਸ ਵੱਡੀ ਕਾਮਯਾਬੀ ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਸ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply