Sunday, August 23, 2026

ਵਾਹਿਗੁਰੂ ਪ੍ਰਚਾਰ ਸੇਵਾ ਦਲ ਅਲੀਪੁਰ ਖ਼ਾਲਸਾ ਦੇ ਜਥੇ ਸਿੰਘਾਂ ਨੇ ਰੱਖੀ ਭੁੱਖ ਹੜਤਾਲ

PPN2407201506
ਸੰਦੌੜ, 24 ਜੁਲਾਈ (ਹਰਮਿੰਦਰ ਸਿੰਘ ਭੱਟ) – ਵਾਹਿਗੁਰੂ ਪ੍ਰਚਾਰ ਸੇਵਾ ਦਲ ਅਲੀਪੁਰ ਖ਼ਾਲਸਾ ਦੇ ਜਥੇ ਦੇ ਸਿੰਘਾਂ ਨੇ ਬਾਪੂ ਸੂਰਤ ਸਿੰਘ ਜੀ ਅਤੇ ਉਨ੍ਹਾਂ ਦੇ ਸਮਰਥਕ ਸਿੰਘਾਂ ਉੱਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਧੱਕੇਸ਼ਾਹੀ ਅਤੇ ਨਿਹੱਥੇ ਸਿੰਘਾਂ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਉਪਰੰਤ ਬਾਪੂ ਜੀ ਨੂੰ ਚੁੱਕ ਕੇ ਹਸਪਤਾਲ ਵਿਚ ਗੁਲੂਕੋਜ਼ ਆਦਿ ਲਗਾ ਕੇ ਉਨ੍ਹਾਂ ਦੀ ਭੁੱਖ ਹੜਤਾਲ ਨੂੰ ਤੋੜਣ ਦੇ ਕੀਤੇ ਗਏ ਯਤਨ ਦੇ ਵਿਰੋਧ ਵਿਚ ਭੁੱਖ ਹੜਤਾਲ ਰੱਖੀ ਗਈ।ਇਸ ਮੌਕੇ ਭਾਈ ਜਰਨੈਲ ਸਿੰਘ ਅਲੀਪੁਰ, ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰ, ਪਰਮਿੰਦਰ ਸਿੰਘ ਅਲੀਪੁਰ, ਗੁਰਸੇਵਕ ਸਿੰਘ ਚਿੱਟ, ਕੁਲਦੀਪ ਸਿੰਘ, ਜਗਦੀਪ ਸਿੰਘ ਡੋਗਰ, ਜਗਜੀਤ ਸਿੰਘ ਹੇੜੀਕੇ, ਦੌਲਤ ਸਿੰਘ ਮਾਹਮਦਪੁਰ ਵੱਲੋਂ ਭੁੱਖ ਹੜਤਾਲ ਵਿਚ ਬੈਠ ਕੇ ਬਾਪੂ ਜੀ ਦੇ ਸ਼ਾਂਤਮਈ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਯਤਨ ਕੀਤਾ ਅਤੇ ਸਾਂਝੇ ਤੌਰ ਤੇ ਕਿਹਾ ਕਿ ਸਰਕਾਰ ਨੇ ਜੇਕਰ ਬਾਪੂ ਜੀ ਦੀਆਂ ਮੰਗਾਂ ਨੂੰ ਨਾ ਮੰਨਿਆ ਅਤੇ ਇਸ ਦੌਰਾਨ ਉਨ੍ਹਾਂ ਨੂੰ ਕੁੱਝ ਹੋ ਗਿਆ ਤਾਂ ਹੋਣ ਵਾਲੇ ਖ਼ਰਾਬ ਮਾਹੌਲ ਲਈ ਅਜੋਕੀ ਪੰਥਕ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ

ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …

Leave a Reply