Thursday, March 12, 2026

ਆਮ ਆਦਮੀ ਪਾਰਟੀ ਦੇ ਸਰਕਲ ਸੰਦੌੜ ਦੇ ਅਹੁਦੇਦਾਰਾਂ ਦੀ ਚੋਣ

PPN2407201507ਸੰਦੌੜ, 24 ਜੁਲਾਈ (ਹਰਮਿੰਦਰ ਸਿੰਘ ਭੱਟ) – ਆਮ ਆਦਮੀ ਪਾਰਟੀ ਵੱਲੋਂ ਸਰਕਲ ਸੰਦੌੜ ਵਿਖੇ ਵਿਜੇ ਚੌਹਾਨ ਅਤੇ ਰਾਹੁਲ ਸੰਗਰੂਰ ਹਲਕੇ ਦੇ ਆਬਜ਼ਰਬਰ, ਲੋਕ ਸਭਾ ਹਲਕਾ ਸੰਗਰੂਰ ਦੇ ਕੁਆਰਡੀਨੇਟਰ ਜਸਵੀਰ ਸਿੰਘ ਸੇਖੋਂ ਅਤੇ ਹਲਕਾ ਮਲੇਰਕੋਟਲਾ ਦੇ ਇੰਚਾਰਜ ਗਗਨਦੀਪ ਸਿੰਘ ਘੱਗਾ ਅਤੇ ਲੋਕਾਂ ਸਭਾ ਸੰਗਰੂਰ ਦੇ ਮੈਂਬਰ ਭਗਵੰਤ ਮਾਨ ਦੇ ਪੀ ਏ ਅਵਜਿੰਦਰ ਸਿੰਘ ਸੰਘਾ ਦੀ ਅਗਵਾਈ ਹਾਜ਼ਰੀ ਵਿਚ ਆਮ ਆਦਮੀ ਪਾਰਟੀ ਦੇ ਦਫ਼ਤਰ ਵਿਖੇ ਸਰਬਸੰਮਤੀ ਨਾਲ ਸੰਦੌੜ ਜੋਨ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਸਰਕਲ ਦੇ ਕੋਆਰਡੀਨੇਟਰ ਹਰਜੀਤ ਸਿੰਘ ਕਲਿਆਣ, ਐਕਸ ਸਰਵਿਸਮੈਨ ਦੇ ਕੋਆਰਡੀਨੇਟਰ ਜਗਜੀਤ ਸਿੰਘ ਫ਼ੌਜੀ ਖੁਰਦ, ਕਿਸਾਨ ਵਿੰਗ ਦੇ ਇੰਚਾਰਜ ਜਗਜੀਵਨ ਸਿੰਘ, ਯੂਥ ਵਿੰਗ ਦੇ ਇੰਚਾਰਜ ਸਿਮਰ ਸਿੰਘ ਗਿੱਲ ਬਾਪਲਾ ਨੂੰ ਚੁਣਿਆ ਗਿਆ।
ਜਸਵੀਰ ਸਿੰਘ ਸੇਖੋਂ ਨੇ ਕਿਹਾ ਆਪ ਪਾਰਟੀ ਦੇ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਜੋ ਵਾਅਦੇ ਜਨਤਾ ਨਾਲ ਕੀਤੇ ਸੀ ਉਹ ਪੂਰੇ ਕਰ ਕੇ ਦਿਖਾਏ ਹਨ ਅਤੇ ਉਨ੍ਹਾਂ ਦੀ ਸੋਚ ਸਦਾ ਪੂਰੇ ਭਾਰਤ ਦੀ ਜਨਤਾ ਦੇ ਹੱਕ ਵਿਚ ਹੈ ਜਿਸ ਦਾ ਪ੍ਰਮਾਣ ਉਨ੍ਹਾਂ ਸਿੱਖ ਕੌਮ ਨਾਲ ਕੀਤਾ ਵਾਅਦਾ ਜੋ ਕਿ ਪ੍ਰੋ ਦਵਿੰਦਰ ਪਾਲ ਸਿੰਘ ਭੁੱਲਰ ਨੂੰ ਦਿਲੀ ਦੀ ਤਿਹਾੜ ਜੇਲ੍ਹ ਤੋ ਪੰਜਾਬ ਅੰਮ੍ਰਿਤਸਰ ਵਿਖੇ ਤਬਦੀਲ ਕਰਨ ਦੇ ਰੂਪ ਵਿਚ ਅਤੇ ਉਨ੍ਹਾਂ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਪਾਰਟੀ ਦੀ ਸਥਿਤੀ ਨੂੰ ਹੋਰ ਵੀ ਮਜ਼ਬੂਤ ਅਤੇ ਜਨਤਾ ਦੇ ਹੱਕ ਵਿਚ ਆਵਾਜ਼ ਨੂੰ ਬੁਲੰਦ ਕਰਨ ਹਿਤ ਚੋਣਵੇਂ ਮਿਹਨਤੀ ਅਹੁਦੇਦਾਰਾਂ ਨੂੰ ਚੁਣ ਕੇ ਪੰਜਾਬ ਦੀ ਜਨਤਾ ਨੂੰ ਹਰੇਕ ਸਹੂਲਤ ਮੁਹੱਈਆ ਕਰਵਾਉਣ ਦੀਆਂ ਯੋਜਨਾਵਾਂ ਤੇ ਵਿਚਾਰ ਚਰਚਾ ਸ਼ੁਰੂ ਕਰ ਦਿੱਤੀ ਗਈ ਹੈ।ਇਸ ਮੌਕੇ ਜਮੀਲ ਉਰ ਰਹਿਮਾਨ, ਦਰਸ਼ਨ ਸਮਰਾਤ, ਇਲਾਆਸ ਅਬਦਾਲੀ, ਚੰਦ ਸਿੰਘ, ਭੁਪਿੰਦਰ ਸਿੰਘ ਖੁਰਦ, ਜੱਗਾ ਸੰਦੌੜ, ਸੁਖਦੇਵ ਸਿੰਘ ਕਲਿਆਣ ਆਦਿ ਮੈਂਬਰ ਹਾਜ਼ਰ ਸਨ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply