ਅੰਮ੍ਰਿਤਸਰ, 25 ਜੁਲਾਈ (ਜਗਦੀਪ ਸਿੰਘ ਸੱਗੂ) – ਬੀ. ਬੀ. ਕੇ. ਡੀ. ਏ. ਵੀ. ਕਾਲਜ ਫਾਰ ਵੂਮੈਨ ਦੇ ਚਾਰ ਵਿਦਿਆਰਥੀਆਂ (ਸਿਮਰਜੀਤ ਸਿੰਘ, ਜਸਬੀਰ ਕੌਰ, ਸੋਨਮ ਵਰਮਾ, ਸਾਨੀਆ ਕਪੂਰ ਤੇ ਡੈਲਫ ਏ 1 ਪੇਪਰ ਪਾਸ ਕੀਤਾ ਹੈ ਜਿਹੜਾ ਕਿ ਫਰਾਂਸ ਮਨਿਸਟਰੀ ਆਫ਼ ਐਜੂਕੇਸ਼ਨ (ਅਲਿਆਸ ਫਰਾਂਸੇ) ਚੰਡੀਗੜ ਵਲੋਂ ਲਿਆ ਜਾਂਦਾ ਹੈ। ਇਸ ਮੌਕੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਨੀਲਮ ਕਾਮਰਾ, ਵਾਈਸ ਪ੍ਰਿੰਸੀਪਲ ਮਿਸਿਜ਼ ਮਨਬੀਰ ਕੌਸ਼ਲ, ਸੰਚਾਲਕ ਮਨਜੋਤ ਸੰਧੂ ਅਤੇ ਫਰੈਂਚ ਵਿਭਾਗ ਦੇ ਮਿਸਿਜ਼ ਜਸਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਉਹਨਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
Punjab Post Daily Online Newspaper & Print Media