Monday, November 23, 2026

ਮੁਹੰਮਦ ਤਨਵੀਰ ਕਤਲ ਕੇਸ ਵਿਚ ਇੱਕ ਹੋਰ ਕਾਬੂ

PPN2507201505ਸੰਦੌੜ, 25 ਜੁਲਾਈ (ਹਰਮਿੰਦਰ ਸਿੰਘ) – ਮਾਲੇਰਕੋਟਲਾ ਵਿੱਚ ਐਤਵਾਰ ਨੂੰ ਗੋਲੀ ਨਾਲ ਮਾਰੇ ਮੁਹੰਮਦ ਤਨਵੀਰ ਪੁੱਤਰ ਮੁਹੰਮਦ ਸੁਲਤਾਨ ਵਾਸੀ ਜਮਾਲਪੁਰਾ ਦੇ 9 ਮੁਲਜ਼ਮਾਂਵਿਚੋਂ ਇਕ ਹੋਰ ਮੁਲਜ਼ਮ ਨੂੰ ਪੁਲਿਸ ਨੇ ਅੱਜ ਕਾਬੂ ਕਰ ਲਿਆ ਹੈ, ਹੁਣ ਤੱਕ ਇਸ ਮਾਮਲੇ ਵਿੱਚ ਪੁਲਿਸ 5 ਵਿਅਕਤੀਆਂ ਨੂੰ ਕਾਬੂ ਕਰ ਚੁੱਕੀ ਹੈ। ਡੀ.ਐਸ.ਪੀ ਵਿਲੀਅਮ ਜੇਜੀ ਨੇ ਦੱਸਿਆ ਕਿ ਪੁਲਿਸ ਨੇ ਇੱਕ ਇਤਲਾਹ ਦੇ ਅਧਾਰ ‘ਤੇ ਉਕਤ ਗੋਲੀ ਕਾਂਡ ਵਿੱਚ ਸ਼ਾਮਿਲ ਮੁਹੰਮਦ ਅਸਰਫ ਵਾਸੀ ਜਮਾਲਪੁਰਾ ਨੂੰ ਸਥਾਨਕ ਲੁਧਿਆਣਾ ਬਾਈਪਾਸ ਤੋਂ ਉਸ ਸਮੇਂ ਕਾਬੂ ਕਰ ਲਿਆ, ਜਦ ਉਹ ਕਰੀਬ ਸਾਢੇ ਤਿੰਨ ਵਜੇ ਬੱਸ ਵਿੱਚ ਚੜ੍ਹਣ ਦੀ ਤਿਆਰੀ ਵਿੱਚ ਸੀ। ਸ੍ਰੀ ਜੇਜੀ ਨੇ ਦੱਸਿਆ ਕਿ ਮੁਹੰਮਦ ਅਸ਼ਰਫ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਹਨਾ ਦੱਸਿਆ ਕਿ ਗੋਲੀ ਕਾਂਡ ਦੇ ਬਾਕੀ ਰਹਿੰਦੇ ਮੈਂਬਰਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply