ਪਿੰਗਲਵਾੜਾ ਵਿੱਚ 2 ਅਤੇ ਸ੍ਰੀ ਹਰਿਮੰਦਿਰ ਸਾਹਿਬ 7 ਤੋਂ 9 ਅਗਸਤ ਤੱਕ ਹੋਵੇਗਾ ਆਯੋਜਨ
ਅੰਮ੍ਰਿਤਸਰ, 30 ਜੁਲਾਈ (ਗੁਰਚਰਨ ਸਿੰਘ) – ਕੈਂਸਰ ਜਿਹੀ ਨਾਮੁਰਾਦ ਬੀਮਾਰੀ ਤੇਜੀ ਨਾਲ ਆਪਣੇ ਪੈਰ ਪਸਾਰ ਰਹੀ ਹੈ। ਪੰਜਾਬ ਵਿੱਚ ਕੈਂਸਰ ਪੀੜਤਾਂ ਕੀ ਸੰਖਿਆ ਵੀ ਵੱਧ ਰਹੀ ਹੈ, ਪਰਤੂੰ ਇਸ ਨਾਮੁਰਾਦ ਬੀਮਾਰੀ ਦਾ ਸਮਾਂ ਰਹਿੰਦਿਆ ਪਤਾ ਲਗਾ ਲਿਆ ਜਾਵੇ ਤਾਂ ਇਸ ਤੋਂ ਨਿਜਾਤ ਪਾਈ ਜਾ ਸਕਦੀ ਹੈ। ਇਸ ਟੀਚੇ ਨੂੰ ਮੁੱਖ ਰਖਦਿਆ ਹੋਏ ਵਰਲਡ ਕੈਂਸਰ ਕੇਅਰ ਸੰਸਥਾ ਵੱਲੋਂ ਵਿਸ਼ਾਲ ਮੈਡੀਕਲ ਕੈਂਪਾਂ ਦਾ ਆਯੋਜਨ ਕਰਨ ਜਾ ਰਹੀ ਹੈ। ਸੰਸਥਾ ਦੇ ਐਮ.ਡੀ ਧਰਮਿੰਦਰ ਢਿੱਲੋਂ ਨੇ ਦੱਸਿਆ ਕਿ 3 ਅਗਸਤ ਨੂੰ ਭਗਤ ਪੂਰਨ ਸਿੰਘ ਦੀ ਬਰਸੀ ਨੂੰ ਸਮਰਪਿਤ ਮੈਡੀਕਲ ਕੈਂਪ ਪਿੰਗਲਵਾੜਾ, ਮਾਨਾਂਵਾਲਾ ਵਿੱਚ ਲਾਇਆ ਜਾ ਰਿਹਾ ਹੈ। 7 ਤੋਂ 9 ਅਗਸਤ ਤਕ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਪ੍ਰਕਾਸ਼ ਪਰਵ ਨੂੰ ਸਮਰਪਿਤ ਮੈਡੀਕਲ ਕੈਂਪ ਸ੍ਰੀ ਹਰਮੰਦਿਰ ਸਾਹਿਬ ਵਿਖੇ ਲਾਏ ਜਾ ਰਿਹੇ ਹਨ।
ਉਨਾਂ ਦੱਸਿਆ ਕਿ ਵਰਲਡ ਕੈਂਸਰ ਕੇਅਰ ਸੰਸਥਾਂ ਇਕ ਅੰਤਰਰਾਸ਼ਟਰੀ ਸੰਸਥਾ, ਜਿਸਦਾ ਮੁੱਖ ਟੀਚਾ ਕੈਂਸਰ ਦੀ ਜਾਂਚ ਅਤੇ ਜਾਨਕਾਰੀ ਦੇਨਾ ਹੈ। ਉਨਾਂ ਦਸਿਆ ਕਿ ਕੈਂਪਾ ਦੇ ਦੌਰਾਨ ਫਿਜੀਕਲ ਐਗਜਾਮੀਨੇਸ਼ਨ, ਪੀ.ਐਸ.ਏ ਟੈਸਟ, ਪੇਪ ਸਮਿਅਰ ਟੈਸਟ, ਮੈਮੋਗ੍ਰਾਫੀ ਟੈਸਟ, ਓਰਲ ਕੈਂਸਰ ਐਗਜਾਮੀਨੇਸ਼ਨ, ਬਲੱਡ ਟੈਸਟ, ਜਨਰਲ ਚੇਕਅਪ ਫ੍ਰੀ ਵਿੱਚ ਕੀਤੇ ਜਾਣਗੇ ਅਤੇ ਇਸ ਦੌਰਾਨ ਲੋਕਾਂ ਵਿੱਚ ਕੈਂਸਰ ਜਾਗਰੂਕਤਾ ਦੇ ਲਈ ਫ੍ਰੀ ਲੀਫਲੇਟ ਵੱਡੇ ਜਾਣਗੇ। ਲੋਕਾਂ ਨੂੰ ਕੈਂਸਰ ਦੇ ਪ੍ਰਤਿ ਜਾਗਰੂਕ ਕਰਨ ਦੇ ਲਈ ਥਇਏਟਰ ਦੇ ਜਰਇਏ ਵੀਡੀਓ ਵਿਖਾਈ ਜਾਵੇਗੀ। ਉਨਾਂ ਦੱਸਿਆ ਕਿ ਕੈਂਪਾਂ ਦੇ ਦੌਰਾਨ ਸਿਹਤ ਵਿਭਾਗ, ਪੰਜਾਬ ਸਰਕਾਰ ਦਾ ਉਨਾਂ ਨੂੰ ਪੂਰਾ ਸਹਿਯੋਗ ਰਹਿੰਦਾ ਹੈ।
ਉਨਾਂ ਦਸਿਆ ਕਿ ਇਹ ਸੰਸਥਾ ਇੰਗਲੈਡ ਨਿਵਾਸੀ ਕੁਲਵੰਤ ਸਿੰਘ ਧਾਲੀਵਾਲ ਜੋ ਇਸਦੇ ਗਲੋਬਲ ਅਬੈਂਸਡਰ ਵੀ ਹਨ, ਦੀ ਅਗਵਾਈ ਵਿੱਚ ਚਲਾਈ ਜਾ ਰਹੀ ਹੈ। ਧਾਲੀਵਾਲ ਸਮਾਜ ਸੇਵਾ ਨੂੰ ਸਮਰਪਿਤ ਹਨ ਅਤੇ ਪੂਰੇ ਪੰਜਾਬ ਵਿੱਚ ਫ੍ਰੀ ਕੈਂਸਰ ਜਾਂਚ ਮੋਬਾਇਲ ਬਸ ਸੇਵਾ ਪ੍ਰਦਾਨ ਕਰ ਰਹੀ ਹੈ। ਉਨਾਂ ਦਸਿਆ ਕਿ ਧਾਲੀਵਾਲ ਦੇ ਕੁਸ਼ਲ ਅਗਵਾਈ ਵਿੱਚ ਪੰਜਾਬ ਦਾ ਕਾਫੀ ਹਿੱਸਾ ਕਵਰ ਕਰ ਚੁਕੇ ਹਾਂ ਅਤੇ ਉਮੀਂਦ ਹੈ ਕਿ ਜਲਦ ਹੀ ਜਿਨਾਂ ਥਾਵਾਂ ਤਕ ਪਹੁੰਚ ਨਹੀਂ ਹੋ ਪਾਈ ਹੈ, ਉਥੋਂ ਤਕ ਵੀ ਪਹੁੰਚ ਕੀਤੀ ਜਾਵੇਗੀ।
Punjab Post Daily Online Newspaper & Print Media