
ਸੁਲਤਾਨਵਿੰਡ, 1 ਅਗਸਤ (ਜਸਬੀਰ ਸਿੰਘ ਸੱਗੂ) ਇਤਿਹਾਸਕ ਤੇ ਪੁਰਾਤਨ ਪਿੰਡ ਸੁਲਤਾਨਵਿੰਡ ਜਿਥੇ ਸੀਵਰੇਜ ਸਿਸਟਮ ਨਾ ਹੋਣ ਕਰਕੇ ਲੋਕ ਜੋ ਗੰਦੇ ਪਾਣੀ ਦੇ ਨਿਕਾਸ, ਗਲੀਆਂ, ਨਾਲੀਆਂ ਅਤੇ ਟੁੱਟੀਆਂ ਸੜਕਾਂ ਅਤੇ ਪੀਣ ਵਾਲੇ ਸ਼ੁੱਧ ਪਾਣੀ ਵਰਗੀਆਂ ਮੁਲੀਆਂ ਸਹੂਲਤਾਂ ਤੋਂ ਪ੍ਰੇਸ਼ਾਨ ਹਨ, ਨੂੰ ਉਸ ਵੇਲੇ ਆਸ ਦੀ ਕਿਰਨ ਦਿਖੀ ਜਦ ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਪਿੰਡ ਵਾਸਅਿਾਂ ਦੀ ਬਾਂਹ ਫੜਦਿਆਂ ਆਪਣੀ ਗ੍ਰਾਂਟ ਵਿਚੋਂ 30 ਲੱਖ ਰੁਪਏ ਪਿੰਡ ਦੇ ਵਿਕਾਸ ਕਾਰਜਾਂ ਲ਼ਈ ਦੇਣ ਦੇ ਕੀਤੇ ਐਲਾਨ ਵਿਚੋਂ 17 ਲੱਖ ਰੁਪਏ ਜਾਰੀ ਕਰ ਦਿਤੇ ਗਏ।ਇਹ ਗਰਾਂਟ ਰਲੀਜ਼ ਹੋਣ ‘ਤੇ ਕਾਂਗਰਸ ਦੇ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜ਼ਲਾ ਦੇ ਭਰਾ ਸੁਖਜਿੰਦਰ ਸਿੰਘ ਔਜਲਾ, ਬਾਬਾ ਗੁੁਰਮੁੱਖ ਸਿੰਘ ਰੇਹੜਾ ਟਾਂਗਾ ਯੂਨੀਅਨ ਦੇ ਪ੍ਰਧਾਨ ਤੇ ਹੋਰਨਾਂ ਵਲੋਂ ਵਿਕਾਸ ਕਾਰਜਾਂ ਦਾ ਉਦਘਾਟਨ ਸਾਂਝੇ ਤੌਰ ‘ਤੇ ਕੀਤਾ ਗਿਆ।
ਉਕਤ ਆਗੂਆਂ ਨੇ ਇਸ ਮੌਕੇ ਕਿਹਾ ਕਿ ਹਲਕਾ ਵਿਧਾਇਕ ਅਤੇ ਮੁੱਖ ਸੰਸਦੀ ਸਕੱਤਰ ਨੂੰ ਇੰਨਾਂ ਮੁਸ਼ਕਲਾਂ ਬਾਰੇ ਕਈ ਵਾਰ ਬੇਨਤੀਆਂ ਕਰਕੇ ਉਹ ਥੱਕ ਚੁੱਕੇ ਹਨ, ਪਰ ਕਿਸੇ ਨੇ ਵੀ ਇਸ ਪਿੰਡ ਵਾਸੀਆਂ ਦੀਆਂ ਮੁਸ਼ਕਲ਼ਾਂ ਵੱਲ ਧਿਆਨ ਨਹੀਂ ਦਿੱਤਾ।ਲੇਕਿਨ ਹੁਣ ਦੁਖੀ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਕਾਂਗਰਸ ਪਾਰਟੀ ਨੇ ਸਮਝਿਆ ਹੈ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਦੱਖਣੀ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ ਨੇ ਕਿਹਾ ਕਿ ਪਿਛਲੇ 7-8 ਸਾਲਾਂ ਤੋਂ ਅਕਾਲੀ ਭਾਜਪਾ ਸਰਕਾਰ ਨੇ ਸਿਵਾਏ ਲਾਰਿਆਂ ਤੋਂ ਕੁੱਝ ਨਹੀਂ ਦਿੱਤਾ।ਜਦਕਿ ਮੁਸ਼ਕਲ ਦੀ ਘੜੀ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪਿੰਡ ਸੁਲਤਾਨਵਿੰਡ ਵਾਸੀਆਂ ਦੀ ਬਾਂਹ ਫੜੀ ਹੈ।ਉਨਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ‘ਤੇ ਇਸ ਇਤਿਹਾਸਕ ਪਿੰਡ ਦੇ ਵਿਕਾਸ ਕਾਰਜ ਜੰਗੀ ਪੱਧਰ ‘ਤੇ ਕਰਵਾਏ ਜਾਣਗੇ। ਇਸ ਮੌਕੇ ਇਕਬਾਲ ਸਿੰਘ ਸ਼ੈਰੀ, ਬਾਵਾ ਸੰਧੂ, ਬਲਰਾਜ ਸਿੰਘ ਬੱਲ੍ਹਾ, ਸਤਨਾਮ ਸਿੰਘ ਫੌਜ਼ੀ, ਅਜੀਤ ਸਿੰਘ, ਪਦਮ ਸ਼ਰਮਾ, ਜਸਪਾਲ ਸਿੰਘ, ਇੰਦਰਜੀਤ ਸਿੰਘ ਸੋਨੂ, ਅਮਰੀਕ ਸਿੰਘ, ਰਣਧੀਰ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ।
ਕੈਪਸ਼ਨ : ਪਿੰਡ ਸੁਲਤਾਨਵਿੰਡ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਸੁਖਜਿੰਦਰ ਸਿੰਘ ਔਜਲਾ, ਬਾਬਾ ਗੁੱਰਮੁੱਖ ਸਿੰਘ ਤੇ ਹੋਰ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media