ਹੁਣ ਇੱਕ ਹਫਤੇ ਤੋਂ ਦਿਨ ਰਾਤ ਰੌਸ਼ਨੀ ਦੇ ਰਹੀ ਹੈ ਧਰਮਪੁਰਾ ਵਾਸੀਆਂ ਨੂੰ
ਬਟਾਲਾ, 1 ਅਗਸਤ (ਨਰਿੰਦਰ ਸਿੰਘ ਬਰਨਾਲ) – ਸਰਕਾਰੀ ਤੰਤਰ ਦਾ ਤਾਣਾ ਬਾਣਾ ਏਨਾ ਪੇਚੀਦਾ ਤੇ ਗੁੰਝਲ ਦਾਰ ਹੋ ਗਿਆ ਹੈ, ਇਸ ਗੱਲ ਦਾ ਪਤਾ ਧਰਮਪੁਰਾ ਵਿਖੇ ਲਗਾਈਆਂ ਗਈਆਂ ਸਟਰੀਟ ਲਾਈਟਾਂ ਤੋ ਲਗਾਇਆ ਜਾ ਸਕਦਾ ਹੈ। ਸਾਪ ਕਮ ਫਲੈਟ ਦੀ ਬੈਕ ਸਾਈਡ ਤੇ ਟਿਊਬਾਂ ਤਕਰੀਬਨ ਦੋ ਸਾਲ ਦੇ ਅਰਸੇ ਤੋਂ ਜਿਆਦਾ ਸਮਾਂ ਪਹਿਲਾਂ ਤੋ ਖਰਾਬ ਸਨ, ਜੇਕਰ ਮਹੁੱਲਾ ਵਾਸੀਆਂ ਦੀ ਮੰਗ ਪੂਰੀ ਹੋ ਹੀ ਗਈ ਹੈ ਤਾ ਕਮੇਟੀ ਘਰ ਦੇ ਮੁਲਾਜ਼ਮਾਂ ਨੇ ਇਹਨਾ ਟਿਊਬਾਂ ਨੂੰ ਬੰਦ ਕਰਨ ਵਾਲਾ ਸਵਿੱਚ ਲਗਾਉਣਾ ਜਰੂਰੀ ਨਹੀਂ ਸਮਝਿਆ। ਇਸ ਕਰਕੇ ਪਿਛਲੇ ਇੱਕ ਹਫਤੇ ਤੋਂ ਇਹ ਟਿਊਬਾਂ ਲਗਾਤਾਰ ਜਗ ਰਹੀਆਂ ਹਨ। ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਂਝ ਤਾਂ ਬਿਜਲੀ ਬਚਾਉਣ ਦੀ ਇਸ਼ਤਿਹਾਰ ਬਾਜੀ ਕਰਕੇ ਸਰਕਾਰ ਲੋਕਾਂ ਨੂੰ ਜਾਗਰੂਕ ਕਰ ਰਹੀ ਹੈ, ਪਰ ਸਰਕਾਰ ਆਪ ਜਾਗਰੂਕ ਕਦੋਂ ਹੋਵੇਗੀ। ਲੋਕ ਤਾਂ ਇਹੀ ਕਹਿ ਰਹੇ ਹਨ ਕਿ ਬਾਦਲ ਦੇ ਰਾਜ ਵਿੱਚ ਬਿਜਲੀ ਵਾਧੂ ਹੈ , ਦਿਨ ਰਾਤ ਮੁਹੱਲਿਆਂ ਵਿੱਚ ਜਗਣ ਗੀਆਂ ਲਾਈਟਾ।
ਕੈਪਸ਼ਨ-ਧਰਮਪੁਰਾ ਕਲੌਨੀ ਸਾਪ ਕਮ ਫਲੈਟ ਦੀ ਬੈਕ ਸਾਈਡ ਤੇ ਪਿਛਲੇ ਇਕ ਹਫਤੇ ਤੋ ਲਗਾਤਾਰ ਜਗ ਰਹੀ ਟਿਊਬ ਲਾਈਟ, ਕਮੇਟੀ ਘਰ ਦੇ ਮੁਲਾਜ਼ਮਾਂ ਵੱਲੌਂ ਟਿਊਬ ਬੰਦ ਕਰਨ ਦਾ ਸਵਿੱਚ ਹੀ ਨਹੀਂ ਲਗਾਇਆ ਗਿਆ।