Sunday, August 2, 2026

ਪੀ. ਐਨ. ਬੀ ਦਾ ਡਾਇਰੈਕਟਰ ਬਣਨ ਉਪਰੰਤ ਛੀਨਾ ਦਾ ਜੱਦੀ ਪਿੰਡ ਪੁੱਜਣ ‘ਤੇ ਪੰਚਾਇਤਾਂ ਵੱਲੋਂ ਸਨਮਾਨਿਤ

ਛੀਨਾ ਨੇ ਤਨਦੇਹੀ ਨਾਲ ਸੇਵਾ ਨਿਭਾਉਣ ਦਾ ਜਿਤਾਇਆ ਭਰੋਸਾ

PPN0108201506

ਅੰਮ੍ਰਿਤਸਰ, 1 ਅਗਸਤ (ਸੁਖਬੀਰ ਸਿੰਘ ਖੁਰਮਨੀਆ, ਪ੍ਰੀਤਮ ਸਿੰਘ) – ਪੰਜਾਬ ਦੀ ਸਿਆਸਤ ਵਿੱਚ ਅਗਾਂਹਵਧੂ ਸੋਚ ਦੇ ਧਾਰਨੀ ਅਤੇ ਉੱਘੇ ਪ੍ਰਸ਼ਾਸ਼ਕ ਤੇ ਸਮਾਜ ਸੇਵਕ ਸ: ਰਜਿੰਦਰ ਮੋਹਨ ਸਿੰਘ ਛੀਨਾ ਦਾ ਪੰਜਾਬ ਨੈਸ਼ਨਲ ਬੈਂਕ ਦੇ ਡਾਇਰੈਕਟਰ ਬਣਨ ਉਪਰੰਤ ਜੱਦੀ ਪਿੰਡ ਹਰਸਾ ਛੀਨਾ ਦੇ ਗੁਰਦੁਆਰਾ ਸੰਗਤਸਰ ਬਾਬਾ ਜੀ ਦੀ ਕੁੱਲੀ ਵਿਚਲਾ ਕਿਲ੍ਹਾ ਵਿਖੇ ਪੁੱਜਣ ‘ਤੇ ਐੱਸ. ਓ. ਆਈ. ਆਗੂ ਤੇ ਡਾਇਰੈਕਟਰ ਯੂਥ ਡਿਵੈੱਲਪਮੈਂਟ ਬੋਰਡ ਪੰਜਾਬ ਗੁਰਸ਼ਰਨ ਸਿੰਘ ਛੀਨਾ ਤੇ ਸਮੂਹ ਪੰਚਾਇਤਾਂ ਵੱਲੋਂ ਵਿਸੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਮੌਕੇ ਸ: ਛੀਨਾ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਪਿਆਰ ਅਤੇ ਦੁਆਵਾਂ ਸਦਕਾ ਹੀ ਉਹ ਅੱਜ ਇਸ ਮੁਕਾਮ ਤੱਕ ਪਹੁੰਚੇ ਹਨ, ਜਿਸ ਲਈ ਉਹ ਹਮੇਸ਼ਾਂ ਉਨ੍ਹਾਂ ਦੇ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਬੈਂਕ ਸਬੰਧੀ ਜੋ ਸੇਵਾ ਉਨ੍ਹਾਂ ਨੂੰ ਸੌਂਪੀ ਗਈ ਹਨ ਉਸ ਸਬੰਧੀ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਲੋਕਾਂ ਨੂੰ ਬੈਂਕ ਦੁਆਰਾ ਜਾਰੀ ਸਕੀਮਾਂ, ਸਹੂਲਤਾਂ ਅਤੇ ਹੋਰ ਗਤੀਵਿਧੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਗੇ।
ਇਸ ਮੌਕੇ ਸ: ਗੁਰਸ਼ਰਨ ਸਿੰਘ ਛੀਨਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਪਿੰਡ ਦੇ ਜੰਮਪਲ ਸ: ਛੀਨਾ ਅੱਜ ਦੇਸ਼ ਦੇ ਉਚ ਅਹੁਦੇ ‘ਤੇ ਪਹੁੰਚੇ ਹਨ।ਸਮਾਗਮ ਮੌਕੇ ਸ: ਰਜਿੰਦਰ ਮੋਹਨ ਸਿੰਘ ਛੀਨਾ ਨੂੰ ਗੁਰਸ਼ਰਨ ਸਿੰਘ ਛੀਨਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਥੇ: ਤਲਵਿੰਦਰ ਸਿੰਘ ਛੀਨਾ, ਸਰਪੰਚ ਕੰਵਲਸਮਸ਼ੇਰ ਸਿੰਘ ਸੰਧੂ, ਸਰਕਲ ਪ੍ਰਧਾਨ ਹਰਜੀਤ ਸਿੰਘ ਵਰਨਾਲੀ, ਸਰਪੰਚ ਜਸਪਾਲ ਸਿੰਘ, ਬਾਬਾ ਹਰਭਜਨ ਸਿੰਘ ਕੁੱਲੀ ਵਾਲੇ, ਸਰਪੰਚ ਦਲਜੀਤ ਸਿੰਘ, ਗੁਰਵਿੰਦਰ ਸਿੰਘ ਉੱਚਾ ਕਿਲ੍ਹਾ ਸਰਕਲ ਪ੍ਰਧਾਨ, ਸਰਪੰਚ ਬਲਵਿੰਦਰ ਸਿੰਘ ਕੁਕੜਾਂਵਾਲਾ, ਸਿਆਸੀ ਸਕੱਤਰ ਰਣਜੀਤ ਸਿੰਘ ਜਸਤਰਵਾਲ, ਹਰਜੀਤ ਸਿੰਘ ਮੈਨੇਜਰ, ਨੰਬਰਦਾਰ ਭੁਪਿੰਦਰ ਸਿੰਘ, ਬਲਜਿੰਦਰ ਸਿੰਘ ਖਾਲਸਾ, ਯਾਦਵਿੰਦਰ ਸਿੰਘ, ਬਾਪੂ ਦਰਸ਼ਨ ਸਿੰਘ, ਹਰਦੇਵ ਸਿੰਘ ਗੋਲਾ, ਰਣਯੋਧ ਸਿੰਘ ਘੁੱਕੇਵਾਲੀ, ਸਾਜਨ ਓਠੀਆਂ, ਗੁਰਨਾਮ ਸਿੰਘ ਛੀਨਾ, ਗੁਰਵਿੰਦਰ ਸਿੰਘ ਕੋਟਲੀ, ਗੁਰਮੇਜ ਸਿੰਘ ਛੀਨਾ ਸਮੇਤ ਪੰਜ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਵਿਸੇਸ਼ ਤੌਰ ਤੇ ਸਨਮਾਨ ਚਿੰਨ ਤੇ ਸਿਰੁਪਾਉ ਦੇ ਕੇ ਸਨਮਾਨਿਤ ਕੀਤਾ।
ਜ਼ਿਕਰਯੋਗ ਹੈ ਕਿ ਸ: ਛੀਨਾ ਨੇ ਬੈਂਕ ਦੇ ਸ਼ੇਅਰ ਹੋਲਡਰਾਂ ਵੱਲੋਂ ਪਾਈਆਂ ਵੋਟਾਂ ਦੇ ਅਧਾਰ ‘ਤੇ ਹੋਈ ਚੋਣ ਵਿੱਚ 28 ਕਰੋੜ ਵੋਟਾਂ ਹਾਸਲ ਕੀਤੀਆਂ ਅਤੇ ਆਪਣੇ ਨੇੜਲੇ ਉਮੀਦਵਾਰ ਗੋਪਾਲ ਸ਼ਰਮਾ ਨੂੰ ਜਿਸਨੇ 19 ਲੱਖ ਵੋਟਾਂ ਹਾਸਲ ਕੀਤੀਆਂ, ਨੂੰ ਵੱਡੇ ਫ਼ਰਕ ਨਾਲ ਹਰਾਕੇ ਇਹ ਅਹੁੱਦਾ ਪ੍ਰਾਪਤ ਕੀਤਾ ਹੈ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …

Leave a Reply