Wednesday, September 16, 2026

ਹਾਈ ਟੈਨਸ਼ਨ ਬਿਜਲੀ ਦੀਆਂ ਤਾਰਾਂ ਲੱਥਣ ਨਾਲ ਲੋਕਾਂ ਲਿਆ ਸੁੱਖ ਦਾ ਸਾਹ

ਮੰਤਰੀ ਅਨਿਲ ਜੋਸ਼ੀ ਦੀ ਮਿਹਨਤ ਸਦਕਾ ਮੁਸਤਫਾਬਾਦ ਵਿਚੋਂ ਲੱਥੀਆਂ 66 ਕੇ ਵੀ ਤਾਰਾਂ

PPN0208201503

ਅੰਮ੍ਰਿਤਸਰ, 2 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਅੱਜ ਮੁਸਤਫਾਬਾਦ ਇੰਦਰਾ ਕਲੋਨੀ 88 ਫੁੱਟ ਸੜਕ ਤੋਂ ਮਜੀਠਾ ਰੋਡ ਬਾਈਪਾਸ, ਲੋਹਾਰਕਾ ਰੋਡ, ਖੰਨਾ ਪੇਪਰ ਮਿਲ ਉਤੋਂ ਲੰਘ ਰਹੀਆਂ 66 ਕੇ ਵੀ ਹਾਈ ਟੈਨਸ਼ਨ ਬਿਜਲੀ ਦੀਆਂ ਤਾਰਾਂ ਉਤਾਰ ਦਿੱਤੀਆਂ ਗਈਆਂ।ਸਥਾਨਕ ਸਰਕਾਰ, ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਦੱਸਿਆ ਕਿ ਹਾਈ ਟੈਨਸ਼ਨ ਤਾਰਾਂ ਜੋ ਕਿ ਲੋਕਾਂ ਦੇ ਸਿਰ ਉਤੇ ਮੋਤ ਦਾ ਸਾਇਆ ਬਣੀਆਂ ਹੋਈਆਂ ਸਨ, ਅੱਜ ਬਿਜਲੀ ਮਹਿਕਮੇ ਨੇ ਉਤਾਰ ਦਿੱਤੀਆਂ।ਉਹਨਾਂ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ, ਜਿਨਾਂ ਨੇ ਉਹਨਾਂ ਦੀ ਗੱਲ ਤੇ ਗੋਰ ਕਰਕੇ ਇਹ ਤਾਰਾਂ ਲਾਉਣ ਲਈ ਬਿਜਲੀ ਮਹਿਕਮੇ ਨੂੰ ਕਿਹਾ। ਉਥੇ ਮੋਜੂਦ ਲੋਕਾਂ ਨੇ ਦੱਸਿਆ ਕਿ ਇਹ ਤਾਰਾਂ ਦਾ ਸਾਇਆ ਉਹਨਾਂ ਦੇ ਸਿਰ ਤੇ ਹਰ ਵੇਲੇ ਤਲਵਾਰ ਵਾਂਗ ਲਟਕਦਾ ਰਹਿੰਦਾ ਸੀ ਅਤੇ ਇਸ ਦੇ ਡਰ ਤੋਂ ਉਹ ਆਪਨੇ ਕੋਠਿਆਂ ਤੇ ਆਪਣੇ ਬੱਚਿਆਂ ਨੂੰ ਨਹੀ ਭੇਜਦੇ ਸਨ।ਕਿਉਂਕਿ ਇਹ ਸਰਕਾਰ ਦੀ ਹਦਾਇਤ ਸੀ ਕਿ ਜਿਥੋਂ ਇਹ ਤਾਰਾਂ ਲੰਘਣਗੀਆਂ ਉਥੇ ਬਿਜਲੀ ਦੇ ਮੀਟਰ ਨਹੀ ਸੀ ਲੱਗ ਸਕਦੇ ਅਤੇ ਇਥੋ ਦੇ ਲੋਕ ਬਹੁਤ ਪ੍ਰੇਸ਼ਾਨ ਰਹਿੰਦੇ ਸਨ। ਲੋਕਾਂ ਨੇ ਇਹ ਮੋਤ ਦਾ ਜਾਲ ਉਹਨਾਂ ਦੇ ਸਿਰੋ ਲਾਹੁਣ ਤੇ ਜੋਸ਼ੀ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੋਕੇ ਤੇ ਰਾਨੀ ਪ੍ਰਧਾਨ, ਤਾਰੀ ਪ੍ਰਧਾਨ, ਸੁਰਜੀਤ ਸ਼ਰਮਾ, ਗੁਰਪਾਲ, ਭਾਲਾ, ਬਿਲੂ, ਨਿਰਮਲ ਸਿੰਘ, ਸੋਨੂੰ, ਜਸਵਿੰਦਰ ਸਿੰਘ, ਸੁਭਾਸ਼, ਐਸ.ਡੀ.ੳ. ਦਿਨੇਸ਼ ਗੁਪਤਾ ਆਦਿ ਮੋਜੂਦ ਸਨ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …

Leave a Reply