Tuesday, September 15, 2026

ਕੌਂਸਲਰ ਫੋਜੀ ਨੇ ਮਿਲਾਪ ਐਵਿਨਿਊ ਗਲੀ ਵਿੱਚ ਸੀ.ਸੀ ਫਲੋਰਿੰਗ ਦਾ ਕੀਤਾ ਉਦਘਾਟਨ

PPN0208201504

ਛੇਹਰਟਾ, 2 ਅਗਸਤ (ਸੁਖਬੀਰ ਖੁਰਮਨੀਆ) – ਹਲਕਾ ਪੱਛਮੀ ਦੀ ਵਾਰਡ ਨੰਬਰ 1 ਦੇ ਅਧੀਨ ਆਉਂਦੇ ਇਲਾਕਾ ਮਿਲਾਪ ਐਵਿਨਿਊ ਭੁੱਲਰ ਸਕੂਟਰਾਂ ਵਾਲੀ ਗਲੀ ਵਿਖੇ ਸੀਸੀ ਫਲੋਰਿੰਗ ਦੇ ਕਾਰਜ ਦਾ ਉਦਘਾਟਨ ਕੌਂਸਲਰ ਨਿਰਭੈ ਸਿੰਘ ਫੋਜੀ ਨੇ ਕੀਤਾ। ਇਸ ਮੌਕੇ ਫੋਜੀ ਨੇ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਕਾਂਗਰਸ ਦਾ ਰਾਜ ਹੋਣ ਕਾਰਨ, ਇੰਨਾਂ ਇਲਾਕਿਆਂ ਵੱਲ ਕਿਸੇ ਵੀ ਕੌਂਸਲਰ ਜਾਂ ਨਿਗਮ ਅਧਿਕਾਰੀ ਨੇ ਧਿਆਨ ਸੀ ਨਹੀ ਦਿੱਤਾ, ਜਿਸ ਕਾਰਨ ਹਲਕਾ ਪੱਛਮੀ ਦੀ ਇਹ ਵਾਰਡ ਪੂਰੀ ਤਰਾਂ ਪਿੱਛੜ ਗਈ ਸੀ। ਲੇਕਿਨ ਹੁਣ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਾਝੇ ਦੇ ਜਰਨੈਲ ਬਿਕਰਮ ਮਜੀਠੀਆ ਵਲੋਂ ਜੰਗੀ ਪੱਧਰ ‘ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਜਲਦ ਹੀ ਇੰਨਾਂ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ ਦਿੱਤਾ ਜਾਵੇਗਾ। ਇਸ ਸਮੇਂ ਠੇਕੇਦਾਰ ਅਸ਼ਵਨੀ ਮੈਣੀ, ਬਲਕਾਰ ਸਿੰਘ, ਰਵੇਲ ਸਿੰਘ, ਐਮਏ ਜਸਬੀਰ ਸਿੰਘ, ਬਲਬੀਰ ਸਿੰਘ ਪੀਏ, ਕੈਪਟਨ ਸਿੰਘ, ਕੁਲਵੰਤ ਸਿੰਘ, ਸੁਰਜਣ ਸਿੰਘ, ਗੁੱਰਮੁੱਖ ਸਿੰਘ ਬਿੱਟੂ, ਮੇਜਰ ਸਿੰਘ, ਸੂਰਜ ਜੌਗੀ, ਰਜਿੰਦਰ ਪ੍ਰਸ਼ਾਦ, ਪ੍ਰਿੰ. ਸੁਨੀਤਾ ਥਾਪੜ, ਮਨੋਹਰ ਲਾਲ, ਪ੍ਰਿੰਸ ਆਦਿ ਹਾਜਰ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply