Tuesday, September 15, 2026

ਆੜ੍ਹਤੀ ਯੂਨੀਅਨ ਪੱਟੀ ਨੇ ਕਰਵਾਇਆ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ

PPN0208201506

ਪੱਟੀ, 2 ਅਗਸਤ (ਅਵਤਾਰ ਸਿੰਘ ਢਿਲੋਂ, ਰਣਜੀਤ ਸਿੰਘ ਮਾਹਲਾ) – ਆੜ੍ਹਤੀ ਯੂਨੀਅਨ ਪੱਟੀ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਗੁਰਦੁਆਰਾ ਬਾਬਾ ਬਿੰਧੀਚੰਦ ਜੀ ਭੱਠ ਸਾਹਿਬ ਵਿਖੇ ਕਰਵਾਇਆ ਗਿਆ।ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਸਰੂਪ ਸਿੰਘ ਜੀ ਨੇ ਸਰਬੱਤ ਦੇ ਭਲੇ, ਪੱਟੀ ਮੰਡੀ ਦੇ ਸਮੂਹ ਆੜ੍ਹਤੀਆਂ ਦੇੇ ਕੰਮਕਾਰਾਂ ਦੇ ਵਾਧੇ ਅਤੇ ਉਨ੍ਹਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਕੀਤੀ। ਇਸ ਮੌਕੇ ‘ਤੇ ਕੁਲਦੀਪ ਸਿੰਘ ਬੇਗੇਪੁਰ, ਕੁਲਦੀਪ ਸਿੰਘ ਸੈਕਟਰੀ, ਅਜੀਤਪਾਲ ਵਿੱਕੀ, ਲਾਲਜੀਤ ਭੁੱਲਰ, ਰਾਜਬੀਰ ਸਿੰਘ ਖਹਿਰਾ ਚੁੂਸਲੇਵੜ, ਸੁਖਜਿੰਦਰ ਸਿੰਘ ਸਰਪੰਚ ਬੱਠੇਭੈਣੀ, ਜਗਦੀਪਕ ਨੀਟਾ, ਸਤਨਾਮ ਸਿੰਘ ਧਾਰੀਵਾਲ, ਗੁਰਮੁੱਖ ਸਿੰਘ, ਕੁਲਦੀਪ ਬੇਦੀ, ਵੀਰ ਸਿੰਘ ਚੂਸਲੇਵੜ੍ਹ, ਹਰਪਾਲ ਸਿੰਘ, ਰਜਿੰਦਰ ਕੁਮਾਰ, ਜਰਨੈਲ ਸਿੰਘ, ਅਨਿਲ ਧਵਨ, ਬਲਵੀਰ ਸਿੰਘ ਖਹਿਰਾ, ਕੁਲਦੀਪ ਸਿੰਘ, ਇੰਦੇਸ਼ਾਹ, ਭੁਪਿੰਦਰ ਭਿੰਦਾ, ਵਿਜੇ ਕੁਮਾਰ, ਪਵਨ ਕੁਮਾਰ ਪੰਮੇ ਸ਼ਾਹ, ਅਸ਼ੋਕ ਕੁਮਾਰ, ਮਨਜੀਤ ਸਿੰਘ, ਪ੍ਰਮਿੰਦਰ ਸਿੰਘ, ਸੁਖਚੈਨ ਸਿੰਘ, ਬਲਵਿੰਦਰ ਖਹਿਰਾ, ਬੱਬਲੀ ਸ਼ਾਹ ਆਦਿ ਸਮੂਹ ਆੜਤੀ ਹਾਜ਼ਰ ਸਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply