Monday, June 22, 2026

ਬੀਬੀ ਭਾਨੀ ਕੰਨਿਆ ਨੇਤਰਹੀਣ ਵਿਦਿਆਲਯ ਵਿੱਚ ਧਾਰਮਿਕ ਸਮਾਰੋਹ

PPN0208201505

ਛੇਹਰਟਾ, 2 ਅਗਸਤ (ਸੁਖਬੀਰ ਖੁਰਮਨੀਆ) – ਸਾਹਿਬ ਰੋਡ ਸਥਿਤ ਬੀਬੀ ਭਾਨੀ ਕੰਨਿਆਂ ਨੇਤਰਹੀਣ ਵਿਦਿਆਲਯ ਵਿਖੇ ੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਧਾਰਮਿਕ ਸਮਾਰੋਹ ਦੌਰਾਨ ਰਾਗੀ ਜੱਥਾ ਬਲਵਿੰਦਰ ਸਿੰਘ ਪੱਟੀ ਤੇ ਵਿਦਿਆਲਯ ਦੀ ਵਿਦਿਆਰਥਣਾਂ ਨੇ ਕੀਰਤਨ ਰਾਹੀ ਗੁਰੂ ਜੱਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਵਾਰਡ ਨੰਬਰ 65 ਦੇ ਕੌਂਸਲਰ ਬਾਊ ਸਤਪਾਲ ਧਵਨ ਤੇ ਵਿਦਿਆਲਯ ਦੇ ਕੇਂਦਰੀ ਪ੍ਰਧਾਨ ਦਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ ।ਉਨਾਂ ਕਿਹਾ ਸਭ ਧਰਮਾਂ ਦਾ ਸਤਿਕਾਰ ਕਰਨ ਦੇ ਨਾਲ ਨਾਲ ਇੰਨਾਂ ਨੇਤਰਹੀਣ ਬੱਚਿਆਂ ਦੀ ਹਰ ਤਰਾਂ ਨਾਲ ਸਹਾਇਤਾ ਕਰਨ ਦੀ ਅਪੀਲ ਕੀਤੀ।ਜਨਰਲ ਸੱਕਤਰ ਧਰਮਪਾਲ ਨੇ ਕੌਂਸਲਰ ਧਵਨ ਨੂੰ ਬੱਚਿਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ, ਕੋਂਸਲਰ ਧਵਨ ਨੇ ਭਰੋਸਾ ਦਿੱਤਾ ਕਿ ਉਹ ਜਲਦ ਹੀ ਇੰਨਾਂ ਵਿਦਿਆਰਥੀਆਂ ਦੇ ਲਈ ਗ੍ਰਾਂਟ ਜਾਰੀ ਕਰਵਾਉਣਗੇ ਤੇ ਉਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਣਗੇ।ਬੀਬੀ ਭਾਨੀ ਕੰਨਿਆ ਨੇਤਰਹੀਣ ਵਿਦਿਆਲਯ ਵਲੋਂ ਕੋਂਸਲਰ ਬਾਊ ਸਤਪਾਲ ਧਵਨ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਤ ਵੀ ਕੀਤਾ ਗਿਆ।ਇਸ ਮੋਕੇ ਬ੍ਰਾਂਚ ਅੰਮਿਰਤਸਰ ਦੇ ਪ੍ਰਧਾਨ ਹੈੱਡ ਮਾਸਟਰ ਮਨਜੀਤ ਸਿੰਘ, ਕੇਂਦਰੀ ਜਨਰਲ ਸੱਕਤਰ ਨਰਿੰਦਰਪਾਲ ਸਿੰਘ, ਬਲਵਿੰਦਰ ਸਿੰਘ ਪੱਟੀ, ਘਣਸ਼ਾਮ, ਨਿਰਮਲ ਸਿੰਘ, ਮਾਸਟਰ ਸਕੱਤਰ ਸਿੰਘ ਆਦਿ ਹਾਜਰ ਸਨ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …

Leave a Reply