
ਪਠਾਨਕੋਟ, 2 ਅਗਸਤ (ਪ.ਪ) – ਪਠਾਨਕੋਟ ਦੇ ਵਾਰਡ ਨੰਬਰ 26 ਦੇ ਸ਼ੈਲੀ ਕੁੱਲੀਆਂ ਵਿੱਚ ਮਜ਼ਦੂਰਾਂ ਨੂੰ ਲੇਬਰ ਵਿਭਾਗ ਵੱਲੋਂ ਸਰਕਾਰ ਦੁਆਰਾ ਚਲਾਈ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਦੇਣ ਦੇ ਲਈ ਇੱਕ ਵਿਸ਼ੇਸ਼ ਕੈਪ ਲਗਾਇਆ ਗਿਆ। ਜਿਸ ਦੀ ਪ੍ਰਧਾਨਗੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਕੀਤੀ।ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਅਨਿਲ ਵਾਸੂਦੇਵਾ ਮੇਅਰ ਨਗਰ ਨਿਗਮ ਪਠਾਨਕੋਟ, ਪਰਮਜੀਤ ਲੇਬਰ ਇੰਸਪੈਕਟਰ, ਅਨਿਲ ਰਾਮਪਾਲ ਭਾਜਪਾ ਮੰਡਲ ਪ੍ਰਧਾਨ, ਅਨੀਤਾ ਮਲਪੋਤਰਾ ਨਗਰ ਕੌਂਸਲਰ, ਡਾ. ਬਲਦੇਵ ਮਲਪੋਤਰਾ, ਵਿਜੇ ਕਾਟਲ ਨਗਰ ਕੌਂਸ਼ਲ ਅਤੇ ਹੋਰ ਵਾਰਡਾਂ ਨਗਰ ਕੌਂਸਲਰ ਵੀ ਹਾਜ਼ਰ ਸਨ।
ਸ਼੍ਰੀ ਅਸ਼ਵਨੀ ਸ਼ਰਮਾ ਨੇ ਸੰਬੋਧਨ ਕਰਦਿਆਂ ਹੋਇਆ ਪੰਜਾਬ ਸਰਕਾਰ ਦੁਆਰਾ ਮਜ਼ਦਰਾਂ ਨੂੰ ਲਾਭ ਪਹੁੰਚਾਉਣ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਕੈਂਪ ਦੌਰਾਨ ਲਗਭਗ 200 ਮਜ਼ਦਰਾਂ ਦੇ ਕਾਰਡ ਬਣਾਏ ਗਏ। ਉਹਨਾਂ ਕਿਹਾ ਕਿ ਪਠਾਨਕੋਟ ਦੇ ਲੋਕਾਂ ਨਾਲ ਉਨ੍ਹਾਂ ਨੇ ਜੋ ਵਾਅਦੇ ਕੀਤੇ ਸਨ ਉਹ ਸਾਰੇ ਪੂਰੇ ਕੀਤੇ ਹਨ। ਪਠਾਨਕੋਟ ਵਿੱਚ ਇੱਕ ਛੱਤ ਹੇਠ ਸਾਰੀਆਂ ਸੁਵਿਧਾਵਾਂ ਮੁਹੱਈ ਕਰਵਾਉਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਆਧੁਨਿਕ ਖੇਡ ਸਟੇਡੀਅਮ, ਸਰਕਾਰੀ ਕਾਲਜ ਅਤੇ ਆਡੀਟੋਰੀਅਮ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪਠਾਨਕੋਟ ਦੇ ਸਾਰੇ ਵਾਰਡਾਂ ਵਿੱਚ ਪੀਣ ਵਾਲੇ ਪਾਣੀ, ਸੀਵਰੇਜ ਅਤੇ ਸੜਕਾਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਗਿਆ ਹੈ ਅਤੇ ਕਿਸੇ ਵੀ ਵਾਰਡ ਦੀ ਸਮੱਸਿਆ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਸੁਰੱਖਿਆ ਬੀਮਾ ਸਕੀਮਾਂ ਦੇ ਨਾਲ ਸਰਕਾਰ ਵੱਲੋਂ ਦਿੱਤੀ ਜਾ ਰਹੀ ਵਜੀਫਾ ਸਕੀਮ, ਸਗਨ ਸਕੀਮ, ਜਨਰਲ ਸਰਜਰੀ ਸਕੀਮ, ਐਲ.ਟੀ.ਸੀ. ਸਕੀਮ, ਪ੍ਰਸੁਤਾ ਲਾਭ ਸਕੀਮ, ਐਨਕ, ਸੁਨਣ ਯੰਤਰ, ਦੰਦਾ ਲਈ ਵਿੱਤੀ ਸਹਾਇਤ ਵੱਜੋਂ ਸਕੀਮ, ਮਾਨਸਿਕ ਰੋਗਾਂ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਦੀ ਸਾਂਭ ਸੰਭਾਲ ਵਾਸਤੇ ਵਿੱਤੀ ਸਹਾਇਤਾ, ਟੂਲਜ਼ (ਔਜ਼ਾਰ) ਖ੍ਰੀਦਣ ਦੇ ਲਈ ਵਿੱਤੀ ਸਹਾਇਤਾ, ਘਾਤਕ ਬੀਮਾਰੀ ਲਈ ਵਿੱਤੀ ਸਹਾਇਤਾ, ਰਾਸ਼ਟਰੀ ਸਿਹਤ ਬੀਮਾਂ ਯੌਜਨਾ ਸਕੀਮ, ਦਾਹ ਸੰਸਕਾਰ ਸਕੀਮ, ਐਕਸ ਗ੍ਰੇਸ਼ਿਆ ਸਕੀਮ ਅਤੇ ਪੈਨਸ਼ਨ ਸਕੀਮ ਦੇ ਬਾਰੇ ਵੀ ਜਾਣਕਾਰੀ ਦਿੱਤੀ। ਸ਼੍ਰੀ ਅਨਿਲ ਵਾਸੂਦੇਵਾ ਮੇਅਰ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਵਾਰਡਾਂ ਦਾ ਵਿਕਾਸ ਬਰਾਬਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਵਿਕਾਸ ਕੰਮਾਂ ਲਈ ਜਿਵੇ ਹੀ ਫੰਡ ਮੁਹੱਈਆ ਕਰਵਾਏ ਜਾਣਗੇ ਸਾਰੇ ਵਾਰਡਾਂ ਦਾ ਵਿਕਾਸ ਕੀਤਾ ਜਾਵੇਗਾ।
Punjab Post Daily Online Newspaper & Print Media