Tuesday, September 15, 2026

’ਆਪ’ ਨੇ ਦੋ ਨੁਕਾਤੀ ਪ੍ਰੋਗਰਾਮ ਤਹਿਤ ਰਈਆ ਵਿੱਚ ਕੀਤੀ ਇਕੱਤਰਤਾ

15 ਅਗਸਤ ਤੱਕ ਪੰਜਾਬ ਦੇ ਜਥੇਬੰਦਕ ਢਾਂਚੇ ਦਾ ਐਲਾਨ – ਭਾਗੋਵਾਲੀਆ

PPN0208201509

ਰਈਆ, 2 ਅਗਸਤ (ਬਲਵਿੰਦਰ ਸਿੰਘ ਸੰਧੂ) – ਆਮ ਆਦਮੀ ਪਾਰਟੀ ਨੇ ਜ਼ਿਲ੍ਹੇ ਭਰ ਵਿੱਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ।28 ਸਤੰਬਰ 2015 ਨੂੰ ਸ਼੍ਰੀ ਬਾਬਾ ਬਕਾਲਾ ਸਾਹਿਬ ਵਿਖੇ ਰੱਖੜੀ ਦੇ ਤਿਉਹਾਰ ਮੌਕੇ ਰਾਜ ਪੱਧਰੀ ਸਿਆਸੀ ਕਾਨਫਰੰਸ ਕਰਨ ਲਈ ਬਾਬਾ ਬਕਾਲਾ ਹਲਕੇ ਦੇ ਵਲੰਟੀਅਰਾਂ ਨਾਲ ਤੀਜੇ ਪੜਾਅ ਵਿੱਚ ਮੀਟਿੰਗ ਕੀਤੀ।ਆਪ ਦੇ ਸੀਨੀਅਰ ਵਲੰਟੀਅਰ ਬਲਜੀਤ ਸਿੰਘ ਸ਼ਾਨ, ਮਨਜੀਤ ਸਿੰਘ ਰਈਆ ਦੇ ਉਪਰਾਲਿਆਂ ਨਾਲ ਭਰਵੇਂ ਇਕੱਠ ਵਾਲੀ ਹੋਈ ਮੀਟਿੰਗ ਵਿੱਚ ਆਪ ਦੇ ਪਾਰਲੀਮੈਂਟ ਹਲਕਾ ਖਡੂਰ ਸਾਹਿਬ ਦੇ ਅਬਜ਼ਰਵਰ ਇਕਬਾਲ ਸਿੰਘ ਭਾਗੋਵਾਲੀਆ ਅਤੇ ਜ਼ੋਨ ਇੰਾਰਜ਼ ਗੁਪਤੇਸ਼ਵਰ ਬਾਵਾ ਚੋਂਕ ਮਹਿਤਾ ਉਚੇਚੇ ਤੌਰ ‘ਤੇ ਪਹੁੰਚੇ ਸਨ।ਹਲਕਾ ਬਾਬਾ ਬਕਾਲਾ ਵਿੱਚ ਸੰਭਾਵੀਂ ਉਮੀਦਵਾਰ ਵਜੋਂ ਜਾਣੇ ਜਾ ਰਹੇ ਬਲਜੀਤ ਸਿੰਘ ਭੱਟੀ ਸਠਿਆਲਾ ਨੇ ਹਲਕੇ ਦੇ ਵਰਕਰਾਂ ਨੁੰ ਸੱਦਾ ਦਿੱਤਾ ਕਿ ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁਨਿੰਆਂ ਦੇ ਮੇਲੇ ‘ਤੇ 2017 ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਦਾ ਬਿੱਗਲ ਵਜਾ ਦਿਉ।ਬੁਲਾਰਿਆਂ ਨੇ ਹਲਕੇ ਦੇ ਲੋਕਾਂ ਨੁੰ ਕਿਹਾ ਕਿ ਰਵਾਇਤੀ ਧਿਰਾਂ ਨੁੰ ਦਰਕਿਨਾਰਾ ਕਰਕੇ ਸੂਬੇ ਦੇ ਹਿੱਤਾਂ ਨੁੰ ਮਹਿਫੂਜ਼ ਰੱਖਣ ਲਈ ਪੰਜਾਬ ਵਿੱਚ ਆਪ ਦੀ ਵਜ਼ਾਰਤ ਲਿਆਉਣੀ ਸਮੇਂ ਦੀ ਮੁੱਖ ਲੋੜ ਹੈ।
ਇਕਬਾਲ ਸਿੰਘ ਭਾਗੋਵਾਲੀਆ ਨੇ ਭਾਸ਼ਣ ਵਿੱਚ ਕਿਹਾ ਕਿ ਆਪ ਸ਼ਹਿਰਾਂ ਦੇ ਬਰਾਬਰ ਹੀ ਪਿੰਡਾਂ ਵਿੱਚ ਨਰੋਈ ਸੋਚ ਦੇ ਲੋਕਾਂ ਨੁੂੰ ਨਾਲ ਤੋਰਨ ਵਿੱਚ ਸਫਲ ਹੋ ਰਹੀ ਹੈ।ਵਲੰਟੀਅਰ ਅਮਰਜੀਤ ਕੌਰ ਮੁੱਛਲ ਨੇ ਕਿਹਾ ਕਿ ‘ਆਪ’ ਦੇ ਮੁੱਖੀ ਅਰਵਿੰਦ ਕੇਜਰੀਵਾਲ ਵਲੋਂ ਨਿਜ਼ਾਮ ਨੂੰ ਬਦਲਣ ਦਾ ਹੋਕਾਂ ਸਾਡੇ ਲਈ ਟੀਚਾ ਹੈ, ਜਿਸ ਕਰਕੇ ਸਮੂਹਿਕ ਤੌਰ ਤੇ ਸਮਾਜ ਵਿੱਚ ਆਪ ਅਨੁਸਾਰ ਤਬਦੀਲੀ ਲਈ ਜ਼ਮੀਨੀ ਪੱਧਰ ਤੇ ਯਤਨ ਸ਼ੁਰੂ ਕਰ ਦੇਣੇ ਚਾਹੀਦੇ ਹਨ।ਬਲਜੀਤ ਸਿੰਘ ਸ਼ਾਨ ਅਤੇ ਮਨਜੀਤ ਸਿੰਘ ਨੇ ਭਰੋਸ਼ਾ ਦਿੱਤਾ ਕਿ ਰੱਖੜ ਪੁਨਿੰਆਂ ਦੇ ਅਵਸਰ ਤੇ ਰਈਆ ਚੋਂ ਆਪ ਦੇ ਹਜ਼ਾਰਾਂ ਵਲੰਟੀਅਰ ਭਰਵੀਂ ਗਿਣਤੀ ਵਿੱਚ ਕਾਨਫਰੰਸ ਵਿੱਚ ਸ਼ਾਮਲ ਹੋਣਗੇ ਅਤੇ 2017 ਦੇ ਮਿਸ਼ਨ ਨੂੰ ਸਫਲ ਕਰਨ ਲਈ ਰਈਆ ਦੇ ਹਰ ਬੂਥ ਤੇ ਆਪ ਦੇ ਹਮਾਇਤੀ ਵੋਟਰਾਂ ਨੁੂੰ ਪ੍ਰੇਰਿਤ ਕਰਨ ਲਈ ਮੌਰਚਾ ਸੰਭਾਲਣਗੇ।
ਇਸ ਮੌਕੇ ਇਸ ਵਿਸ਼ਾਲ ਇਕੱਠ ਨੁੂੰ ਸੰਬੋਧਨ ਕਰਨ ਵਾਲਿਆਂ ਵਿੱਚ ਪੂਰਨ ਸਿੰਘ, ਗੁਰਦਿਆਲ ਸਿੰਘ, ਬੱਲੂ ਬੁਟਾਰੀ,ਸੁਖਦੇਵ ਸਿੰਘ ਵਡਾਲਾ ਕਲਾਂ, ਸਮਸ਼ੇਰ ਸਿੰਘ ਸ਼ੇਰਾ, ਮਨਜੀਤ ਸਿੰਘ ਰਈਆ, ਕਪਤਾਨ ਸਿੰਘ, ਬਲਦੇਵ ਸਿੰਘ ਪਨੁੂੰ, ਪ੍ਰੋ: ਇੰਦਰ ਸਿੰਘ, ਬਿੰਦੂ ਨਿੱਕਾ ਰਈਆ, ਕਵਲਜੀਤ ਸਿੰਘ ਬੁੱਢਾਥੇਹ, ਸਤਨਾਮ ਸਿੰਘ ਪ੍ਰਧਾਨ ਬਿਆਸ, ਪ੍ਰਵੀਨ ਕੁਮਾਰ ਸੰਨੀ, ਤੀਰਥ ਸਿੰਘ, ਮਲਕੀਤ ਸਿੰਘ ਪੱਡੇ, ਮਨਮੀਤ ਸਿੰਘ ਮਨੂੰ ਪਿੰਡ ਗਗੜੇਵਾਲ, ਮਨਜਿੰਦਰ ਸਿੰਘ, ਮੋਹਣੀ ਨਿੱਕਾ, ਜੈਲਦਾਰ ਮਹਿੰਦਰ ਸਿੰਘ ਧਿਆਨਪੁਰ, ਲਵਲੀ ਬਿਆਸ, ਬਿੱਟੂ ਟਕਾਪੁਰ, ਗੁਰਦੇਵ ਸਿੰਘ ਟੋਨੀ ਟਕਾਪੁਰ ,ਰਾਜਾ ਜੱਗੀ, ਸੁਖਦੇਵ ਸਿੰਘ ਟਕਾਪੁਰ, ਬਾਬਾ ਪੂਰਨ ਸਿੰਘ ਗਗੜੇਵਾਲ, ਜੱਜ ਭਲਾਈਪੁਰ, ਦਲਬੀਰ ਸਿੰਘ ਟਕਾਪੁਰ (ਕਾਮਰੇਡ), ਮਨਪ੍ਰੀਤ ਮਨੂੰ ਗਗੜੇਵਾਲ, ਜ਼ੋਬਨ, ਜਗਰੂਪ ਸਿੰਘ ਭਲਾਈਪੁਰ, ਮਹਿਲ ਸਿੰਘ ਟਪਿਆਲਾ, ਬਲਜੀਤ ਸਿੰਘ ਜਮਾਲਪੁਰ, ਸੋਨਾ ਟਕਾਪੁਰ ਕੈਪਟਨ ਸਿੰਘ ਆਦਿ ਹਾਜਿਰ ਹਨ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …

Leave a Reply