ਅੰਮ੍ਰਿਤਸਰ, 4 ਅਗਸਤ (ਗੁਰਚਰਨ ਸਿੰਘ) – ‘ਤੇਜ਼ਾਬੀ ਹਮਲਾ ਹੋਣ ਦੀ ਸੂਰਤ ਵਿਚ ਪੀੜਤ ਵਿਅਕਤੀ ਕਿਸੇ ਵੀ ਹਸਪਤਾਲ ਚਾਹੇ ਉਹ ਸਰਕਾਰੀ ਹੋਵੇ ਜਾਂ ਨਿੱਜੀ ਵਿਚ ਮੁਫਤ ਇਲਾਜ ਕਰਵਾ ਸਕਦਾ ਹੈ ਅਤੇ ਸਬੰਧਤ ਹਸਪਤਾਲ ਉਸਦਾ ਇਲਾਜ ਕਰਨ ਤੋਂ ਇਨਕਾਰ ਨਹੀਂ ਕਰ ਸਕਦਾ। ‘ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਦੇ ਸਕੱਤਰ ਸੀ ਜੇ ਐਮ ਮੈਡਮ ਗਿਰੀਸ਼ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਸਰਕਾਰ ਵੱਲੋਂ ਬਣਾਏ ਗਏ ਕਾਨੂੰਨ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ, ਸੋ ਜੇਕਰ ਕਿਸੇ ਨਾਲ ਇਹ ਘਟਨਾ ਵ ਾਪਰਦੀ ਹੈ, ਤਾਂ ਉਹ ਤਰੁੰਤ ਹਸਪਤਾਲ ਪਹੁੰਚ ਕੇ ਮੁਫਤ ਇਲਾਜ ਕਰਵਾਉਣ ਦਾ ਹੱਕਦਾਰ ਹੈ। ਉਨਾਂ ਸਪੱਸ਼ਟ ਕੀਤਾ ਕਿ ਇਸ ਇਲਾਜ ਵਿਚ ਕੇਵਲ ਤੇ ਕੇਵਲ ਤੇਜ਼ਾਬ ਕਾਰਨ ਹੋਏ ਨੁਕਸਾਨ ਦਾ ਇਲਾਜ ਹੀ ਕੀਤਾ ਜਾਵੇਗਾ, ਨਾ ਕਿ ਸਰੀਰ ‘ਤੇ ਲੱਗੀ ਕਿਸੇ ਤਰਾਂ ਦੀ ਹੋਰ ਸੱਟ ਆਦਿ ਦਾ। ਉਨਾਂ ਕਿਹਾ ਕਿ ਜੇਕਰ ਕੋਈ ਹਸਪਤਾਲ ਇਸ ਤਰਾਂ ਦੇ ਪੀੜਤ ਦਾ ਇਲਾਜ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਪੀੜਤ ਵਿਅਕਤੀ ‘ਤੇ ਉਸ ‘ਤੇ ਕਾਨੂੰਨੀ ਕਾਰਵਾਈ ਕਰ ਸਕਦਾ ਹੈ।
ਮੈਡਮ ਗਰੀਸ਼ ਨੇ ਮੁਫਤ ਕਾਨੂੰਨੀ ਸਹਾਇਤਾ ਬਾਬਤ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਸਥਾਨਕ ਅਦਾਲਤ ਕੰਪਲੈਕਸ ਵਿਚ ਬਣਾਏ ਗਏ ਝਗੜਾ ਨਿਪਟਾਊ ਕੇਂਦਰ ਵਿਚ ਆ ਕੇ ਕੋਈ ਵੀ ਵਿਅਕਤੀ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ, ਚਾਹੇ ਉਹ ਕੇਸ ਅਦਾਲਤ ਵਿਚ ਵਿਚਾਰ ਅਧੀਨ ਹਨ ਜਾਂ ਕੋਈ ਨਵਾਂ ਕੇਸ ਹੈ। ਉਨਾਂ ਦੱਸਿਆ ਕਿ ਇਥੇ ਲੱਗਦੀ ਸਥਾਈ ਲੋਕ ਅਦਾਲਤ ਵਿਚ ਖਪਤਕਾਰ ਸਬੰਧੀ ਮਾਮਲੇ, ਬੈਂਕ, ਬੀਮਾ ਕੰਪਨੀਆਂ, ਡਾਕ ਤੇ ਤਾਰ ਘਰ ਨਾਲ ਜੁੜੇ ਕੇਸ, ਹਸਪਤਾਲ, ਬਿਜਲੀ, ਸੀਵਰੇਜ ਤੇ ਪਾਣੀ ਆਦਿ ਨਾਲ ਸੰਬਧਤ ਵਿਭਾਗ ਦੇ ਕੇਸਾਂ ‘ਤੇ ਸੁਣਵਾਈ ਹੁੰਦੀ ਹੈ। ਉਨਾਂ ਦੱਸਿਆ ਕਿ ਇਸ ਲਈ ਕੇਵਲ ਤੇ ਕੇਵਲ ਇਕ ਸਾਦੇ ਕਾਗਜ ‘ਤੇ ਬਿਨੈ ਪੱਤਰ ਦੇ ਕੇ ਇਨਸਾਫ ਲਿਆ ਜਾ ਸਕਦਾ ਹੈ ਅਤੇ ਕਿਸੇ ਤਰਾਂ ਦੀ ਵੀਕਲ ਜਾਂ ਅਦਾਲਤ ਦੀ ਫੀਸ ਨਹੀਂ ਲੱਗਦੀ। ਉਨਾਂ ਦੱਸਿਆ ਕਿ ਘੱਟ ਤੋਂ ਘੱਟ ਸਮੇਂ ਵਿਚ ਅਜਿਹੇ ਕੇਸ ਨਿਪਟਾ ਕੇ ਸੰਬਧਤ ਧਿਰ ਨੂੰ ਇਨਸਾਫ ਦਿਵਾ ਦਿੱਤਾ ਜਾਂਦਾ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਕੰਪਲੈਕਸ ਵਿਚ ਕੌਂਸਲਿੰਗ ਸੈਲ ਵੀ ਕੰਮ ਕਰਦਾ ਹੈ, ਜੋ ਕਿ ਝਗੜੇ ਦੇ ਮਾਮਲੇ ਵਿਚ ਦੋਵਾਂ ਧਿਰਾਂ ਨੂੰ ਬਿਠਾ ਕੇ ਗੱਲਬਾਤ ਨਾਲ ਫੈਸਲਾ ਕਰਵਾ ਸਕਦਾ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media