Sunday, April 5, 2026

ਪਿੰਡ ਮਾਹਮਦਪੁਰ ਵਿਖੇ ਸਕੂਲ ਦੇ ਅਧਿਆਪਕਾਂ ਮਿਡ ਡੇ ਮੀਲ ਚੈੱਕ ਕੀਤਾ

PPN0508201505

ਸੰਦੌੜ, 5 ਅਗਸਤ (ਹਰਮਿੰਦਰ ਭੱਟ) -ਇੱਥੋਂ ਥੋੜ੍ਹੀ ਦੂਰ ਪਿੰਡ ਮਾਹਮਦਪੁਰ ਵਿਖੇ ਸਕੂਲ ਦੇ ਅਧਿਆਪਕਾਂ ਸz: ਇੰਦਰਜੀਤ ਸਿੰਘ ਐਸ.ਐਸ. ਮਾਸਟਰ, ਸz: ਵਿਕਰਮਜੀਤ ਸਿੰਘ ਐਸ.ਐਸ. ਮਾਸਟਰ, ਸ਼੍ਰੀਮਤੀ ਰਾਜਾਂ ਮੈਡਮ ਐਸ.ਐਸ. ਮਿਸਟ੍ਰੈਸ ਅਤੇ ਸz: ਕੁਲਵੀਰ ਸਿੰਘ ਕਲਰਕ ਆਦਿ ਨੇ ਸਕੂਲ ਵਿਖੇ ਬਣ ਰਹੇ ਦੁਪਹਿਰ ਦੇ ਖਾਣੇ ਨੂੰ ਚੈੱਕ ਕੀਤਾ। ਇਸ ਸਮੇਂ ਗੱਲ ਕਰਦਿਆਂ ਕਿਹਾ ਕਿ ਸਾਰੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਵੱਲੋਂ ਬੱਚਿਆਂ ਨੂੰ ਦਿੱਤੇ ਜਾ ਰਹੇ ਖਾਣੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।ਇਸ ਸਮੇਂ ਪਿੰਡ ਦੇ ਕਈ ਪਤਵੰਤੇ ਵੀ ਹਾਜ਼ਰ ਸਨ ਉਹਨਾਂ ਕਿਹਾ ਕਿ ਸਕੂਲ ਵਿੱਚ ਬਣਾਇਆ ਜਾ ਰਿਹਾ ਖਾਣਾ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਤੇ ਮਿਆਰ ਅਨੁਸਾਰ ਬਿਲਕੁੱਲ ਠੀਕ ਸੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਕੂਲੀ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬੱਚਿਆਂ ਤੱਕ ਪਹੁੰਚਦੀਆਂ ਰਹਿਣ ਇਸ ਗੱਲ ਦੀ ਨਿਗਰਾਨੀ ਕਰਨਾ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ।ਇਸ ਲਈ ਅਸੀਂ ਸਕੂਲ ਵਿੱਚ ਜਾ ਕੇ ਇਹ ਖਾਣਾ ਚੈੱਕ ਕੀਤਾ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply