Saturday, September 26, 2026

ਅਖੰਡ ਪਾਠ ਦੇ ਭੋਗ ਉਪਰੰਤ ਭਗਤ ਪੂਰਨ ਸਿੰਘ ਜੀ ਦੀ 23ਵੀਂ ਬਰਸੀ ਸਮਾਗਮ ਸੰਪਨ

ਅੰਮ੍ਰਿਤਸਰ, 5 ਅਗਸਤ (ਗੁਰਚਰਨ ਸਿੰਘ) – ਵੀਹਵੀਂ ਸਦੀ ਦੇ ਮਾਨਵਤਾ ਨੂੰ ਸਮਰਪਿਤ ਮਹਾਨ ਸਮਾਜ ਸੇਵੀ, ਲੂਲ੍ਹੇ ਲੰਗੜਿਆਂ, ਪਾਗਲਾਂ ਅਤੇ ਲਵਾਰਸਾਂ ਦੇ ਵਾਰਿਸ ਭਗਤ ਪੂਰਨ ਸਿੰਘ ਜੀ ਦੀ 23ਵੀਂ ਬਰਸੀ ਸਬੰਧੀ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਅੰਮ੍ਰਿਤਸਰ ਵਿਖੇ ਧੰਨ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਵਲੋਂ ਰੱਖੇ ਗਏ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਨਿਸ਼ਾਨ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਆਸਨ ਖੁੱਲੇ ਪੰਡਾਲ ਵਿਚ ਸ਼ਸ਼ੋਭਿਤ ਕੀਤਾ ਗਿਆ।ਦੀਵਾਨ ਸਜਾਏ ਗਏ ਅਤੇ ਸਮਾਜ ਅਤੇ ਸਿੱਖ ਪੰਥ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਵਲੋਂ ਭਗਤ ਜੀ ਦੀ ਜੀਵਨੀ ਉਤੇ ਚਾਨਣਾ ਪਾਇਆ ਗਿਆ ਅਤੇ ਉਨ੍ਹਾਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਦਿਤੀਆਂ ਗਈਆਂ ।
ਸ਼ਰਧਾਜਲੀ ਸਮਾਗਮ ਵਿਚ ਪਿੰਗਲਵਾੜਾ ਸੰਸਥਾ ਦੀਆਂ ਬੱਚੀਆਂ, ਬੱਚਿਆਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਗਿਆ।ਇਸ ਮੋਕੇ ਬਾਲ ਵਿਕਾਸ ਵਿੱਚ ਵਿਗਾੜ (ਡਾ. ਹਰਸ਼ਿੰਦਰ ਕੋਰ), ਮੈਨ ਮੇਡ ਇਕੌਲਜੀਕਲ ਕਰਾਇਸਿਸ (ਡਾ. ਇੰਦਰਜੀਤ ਕੌਰ) ਅਤੇ ਮੈਡੀਟੇਟਿੰਗ ਆਨ ਦਾ ਲਾਰਡਜ਼ ਨੇਮ (ਭਗਤ ਪੂਰਨ ਸਿੰਘ) ਪੁਸਤਕਾਂ ਦੀ ਘੁੰਡ ਚੁਕਾਈ ਦੀ ਰਸਮ ਵੀ ਕੀਤੀ ਗਈ। ਇਸ ਮੌਕੇ ਹੇਠ ਲਿਖੀਆਂ ਸਨਮਾਨਿਤ ਸ਼ਖਸ਼ੀਅਤਾਂ ਸਾਂਈ ਖਾਦਿਮ ਹੂਸੈਨ ਵਾਰਸੀ ਨੂੰ ਸੂਫੀ ਗਾਇਕੀ ਅਤੇ ਦੁਨੀਆਂ ਵਿੱਚ ਅਮਨ ਚੈਨ ਵਾਸਤੇ ਅਤੇ ਸ਼ਾਇਸਤਾ ਐਂਬਰ ਨੂੰ ਮੁਸਲਿਮ ਸਮਾਜ ਵਿੱਚ ਔਰਤਾਂ ਨੂੰ ਉਹਨਾਂ ਦਾ ਹੱਕ ਦਿਵਾਉਣ ਤੇ ਔਰਤਾਂ ਵਾਸਤੇ ਅਲੱਗ ਮਸਜਿਦ ਬਣਾਉਣ ਵਾਸਤੇ ਭਗਤ ਪੂਰਨ ਸਿੰਘ ਮਾਨਵ ਸੇਵਾ ਸਨਮਾਨ ਨਾਲ ਨਿਵਾਜਿਆ ਗਿਆ।
ਇਸ ਮੌਕੇ ਖਾਦਿਮ ਹੂਸੈਨ ਵਾਰਸੀ ਜੀ ਨੇ ਆਪਣੀ ਬੁਲੰਦ ਅਵਾਜ ਵਿੱਚ ਸੂਫੀ ਕਲਾਮ ਦਾ ਗਾਇਨ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਡਾ. ਹਰਸ਼ਿੰਦਰ ਕੌਰ, ਮੁਖਤਾਰ ਸਿੰਘ, ਰਜਿੰਦਰਪਾਲ ਸਿੰਘ, ਸ. ਰਾਜਬੀਰ ਸਿੰਘ, ਸ੍ਰੀ ਪ੍ਰਕਾਸ਼ ਚੰਦ ਜੈਨ, ਸ੍ਰ. ਤਰਲੋਚਨ ਸਿੰਘ ਚੀਮਾ, ਲਕਸ਼ਮੀ ਕਾਂਤਾ ਚਾਵਲਾ ਸਾਬਕਾ ਮੰਤਰੀ, ਬੀਬੀ ਕੁਲਜੀਤ ਕੌਰ, ਡਾ. ਜਗਦੀਪਕ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ ਅਤੇ ਕਈ ਹੋਰ ਸਖਸੀਅਤਾਂ ਹਾਜ਼ਿਰ ਹੋਈਆਂ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply