Thursday, June 18, 2026

ਅਵਤਾਰ ਸਿੰਘ ਘੁੱਲਾ ਸ਼ਹੀਦ ਮਦਨ ਲਾਲ ਢੀਂਗਰਾ ਕਲੋਨੀ ਦੇ ਪ੍ਰਧਾਨ ਬਣੇ

PPN0608201515

ਅੰਮ੍ਰਿਤਸਰ, 6 ਅਗਸਤ (ਗੁਰਚਰਨ ਸਿੰਘ) – ਸਥਾਨਕ ਜੀ.ਟੀ.ਰੋਡ ‘ਤੇ ਮਾਲ ਮੰਡੀ ਇਲਾਕੇ ਵਿਚ ਸਥਿਤ ‘ਸ਼ਹੀਦ ਮਦਨ ਲਾਲ ਢੀਂਗਰਾ ਹਾਊਸਿੰਗ ਕੰਪਲੈਕਸ’ ਦੀ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਦੀ ਅਗਲੇ ਦੋ ਸਾਲਾਂ ਲਈ ਚੋਣ ਹੋਈ, ਜਿਸ ਵਿਚ ਸ. ਅਵਤਾਰ ਸਿੰਘ ਘੁੱਲਾ ਨੂੰ ਸਰਬ ਸੰਮਤੀ ਨਾਲ ਲਗਾਤਾਰ ਦੂਸਰੀ ਵਾਰ ਪ੍ਰਧਾਨ ਚੁਣਿਆ ਗਿਆ।ਇਸ ਸਬੰਧ ਵਿਚ ਨਿਰਧਾਰਤ ਕੀਤੀ ਗਈ ਚੋਣ ਕਮੇਟੀ ਦੇ ਮੁਖੀ ਸ. ਤਰਲੋਕ ਸਿੰਘ ਵਿਰਦੀ ਵੱਲੋਂ ਚੋਣ ਪ੍ਰਕਿਰਿਆ ਪੂਰੀ ਹੋਣ ਉਪਰੰਤ ਕਲੋਨੀ ਦੇ ਮੋਹਤਬਾਰਾਂ ਦੀ ਹਾਜ਼ਰੀ ਵਿਚ ਅਵਤਾਰ ਸਿੰਘ ਨੂੰ ਪ੍ਰਧਾਨਗੀ ਦਾ ਜੇਤੂ ਸਰਟੀਫਿਕੇਟ ਦਿੱਤਾ ਗਿਆ।ਪ੍ਰਧਾਨ ਚੁਣੇ ਗਏ ਸ. ਅਵਤਾਰ ਸਿੰਘ ਘੁੱਲਾ ਨੇ ਇਸ ਮੌਕੇ ਕਲੋਨੀ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਭਰੋਸੇ ਤੇ ਵਿਸ਼ਵਾਸ ਨਾਲ ਉਨ੍ਹਾਂ ਨੂੰ ਇਹ ਸੇਵਾ ਦਿੱਤੀ ਗਈ ਹੈ, ਉਹ ਉਸ ‘ਤੇ ਖਰਾ ਉਤਰਣ ਦੀ ਕੋਸ਼ਿਸ਼ ਕਰਨਗੇ ਅਤੇ ਕਲੋਨੀ ਦੇ ਵਿਕਾਸ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ।
ਇਸ ਮੌਕੇ ਸ੍ਰੀ ਪੋਹਲੋ ਰਾਮ, ਮੈਡਮ ਸਵਰਾਜ ਗਰੋਵਰ (ਰਾਸ਼ਟਰਪਤੀ ਐਵਾਰਡੀ), ਪ੍ਰੀਤ ਕੰਵਲ ਸਿੰਘ ਗਿੱਲ, ਸੰਜੀਵ ਹਾਂਡਾ, ਹਰਭਜਨ ਸਿੰਘ ਰੰਧਾਵਾ, ਦਸੌਂਧਾ ਸਿੰਘ ਸੰਧੂ, ਐਮ.ਪੀ. ਸਿੰਘ, ਪ੍ਰੋ. ਨੀਰਜ ਡੋਡਾ, ਪ੍ਰੋ. ਆਰੀਆ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਬਾਜਵਾ, ਮਨਮੋਹਨ ਮਹਿਰਾ, ਸਤੀਸ਼ ਮਹਾਜਨ ਸਮੇਤ ਵੱਡੀ ਗਿਣਤੀ ਵਿਚ ਕਲੋਨੀ ਨਿਵਾਸੀ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply